nabaz-e-punjab.com

ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਪਿਤਾ ਨੇ ਆਪਣੇ ਬੇਟੇ ਦੀ ਮੌਤ ਦੇ ਕੇਸ ਦੀ ਮੁੜ ਜਾਂਚ ਦੀ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਹਰਿਆਣਾ ਦੇ ਕੁਰਕਸ਼ੇਤਰ ਜਿਲੇ ਦੇ ਪਿੰਡ ਬਰੋਟ ਦੇ ਵਸਨੀਕ ਜਸਮੇਰ ਸਿੰਘ ਨੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਇਕ ਹਾਦਸੇ ਵਿਚ ਮਾਰੇ ਗਏ ਉਸਦੇ ਪੁੱਤਰ ਦੇ ਕੇਸ ਦੀ ਮੁੜ ਜਾਂਚ ਕਰਵਾਈ ਜਾਵੇ। ਆਪਣੇ ਪੱਤਰ ਵਿਚ ਜਸਮੇਰ ਸਿੰਘ ਨੇ ਲਿਖਿਆ ਹੈ ਕਿ ਉਸਦਾ ਪੁੱਤਰ ਗੁਰਪ੍ਰੀਤ ਸਿੰਘ ਕੁਰਾਲੀ ਵਿਖੇ ਕੰਮ ਕਰਦਾ ਸੀ ਅਤੇ ਉਹ ਆਪਣੇ ਨਾਲ ਹੀ ਕੰਮ ਕਰਨ ਵਾਲੇ ਕੁੱਝ ਨੌਜਵਾਨਾਂ ਦੇ ਨਾਲ ਮਿਲਕੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਬੀਤੀ 9 ਸਤੰਬਰ ਨੂੰ ਉਸਦੇ ਭਤੀਜੇ ਜੋਨੀ ਨੂੰ ਫੋਨ ਆਇਆ ਸੀ ਕਿ ਗੁਰਪ੍ਰੀਤ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਹੈ। ਜਦੋੱ ਉਹ ਇਹ ਖਬਰ ਮਿਲਣ ਤੇ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਤੁਰੰਤ ਖਰੜ ਹਸਪਤਾਲ ਆਏ, ਜਿਥੇ ਉਸਦੇ ਪੁੱਤਰ ਦੀ ਲਾਸ਼ ਲਾਵਾਰਿਸ ਪਈ ਸੀ। ਜਦੋੱ ਉਹਨਾਂ ਨੇ ਲਾਸ਼ ਵੇਖੀ ਤਾਂ ਪਤਾ ਚਲਿਆ ਕਿ ਉਹਨਾਂ ਦੇ ਪੁੱਤਰ ਦੇ ਮੁੰਹ ਉਪਰ ਹੀ ਸੱਟ ਦੇ ਨਿਸ਼ਾਨ ਸਨ, ਜਿਸ ਕਰਕੇ ਉਹਨਾਂ ਨੂੰ ਸ਼ੱਕ ਹੋਇਆ ਕਿ ਉਹਨਾਂ ਦੇ ਪੁੱਤਰ ਦਾ ਐਕਸੀਡੈਂਟ ਨਹੀਂ ਹੋਇਆ ਬਲਕਿ ਕੁੱਟਮਾਰ ਕਰਕੇ ਉਸਦਾ ਕਤਲ ਕੀਤਾ ਗਿਆ ਹੈ।
ਉਹਨਾਂ ਲਿਖਿਆ ਹੈ ਕਿ ਜਦੋਂ ਉਹਨਾਂ ਨੇ ਪੁਲੀਸ ਅਧਿਕਾਰੀਆਂ ਨਾਲ ਗਲ ਕੀਤੀ ਤਾਂ ਉਹਨਾਂ ਨੂੰ ਦਸਿਆ ਗਿਆ ਕਿ ਗੁਰਪ੍ਰੀਤ ਦੇ ਨਾਲ ਰਹਿੰਦੇ ਨੌਜਵਾਨ ਘਟਨਾਂ ਵਾਲੀ ਥਾਂ ਹੀ ਮੌਜੂਦ ਸਨ। ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਗੁਰਪ੍ਰੀਤ ਦੇ ਲਾਪਤਾ ਹੋਣ ਦੀ ਰਿਪੋਰਟ ਪਹਿਲਾਂ ਹੀ ਕਰ ਦਿੱਤੀ ਸੀ। ਉਹਨਾਂ ਲਿਖਿਆ ਹੈ ਕਿ ਪਹਿਲਾਂ ਪੁਲੀਸ ਦੇ ਇਕ ਐਸ ਆਈ ਨੇ ਕਿਹਾ ਕਿ ਗੁਰਪ੍ਰੀਤ ਪੈਦਲ ਜਾ ਰਿਹਾ ਸੀ ਪਰ ਬਾਅਦ ਵਿਚ ਕਿਹਾ ਕਿ ਗੁਰਪ੍ਰੀਤ ਮੋਟਰ ਸਾਈਕਲ ਉਪਰ ਜਾ ਰਿਹਾ ਸੀ। ਮੌਕੇ ਉਪਰ ਪੁਲੀਸ ਨੂੰ ਕੋਈ ਮੋਟਰ ਸਾਈਕਲ ਨਹੀਂ ਮਿਲਿਆ ਪਰ ਬਾਅਦ ਵਿਚ ਪੁਲੀਸ ਨੇ ਕਿਸੇ ਥਾਂ ਤੋੱ ਇਕ ਮੋਟਰ ਸਾਈਕਲ ਬਰਾਮਦ ਕਰ ਲਿਆ ਅਤੇ ਕਿਹਾ ਕਿ ਜਦੋੱ ਗੁਰਪ੍ਰੀਤ ਦਾ ਐਕਸੀਡੈਂਟ ਹਇਆ ਉਸ ਵੇਲੇ ਉਹ ਇਸੇ ਮੋਟਰ ਸਾਈਕਲ ਤੇ ਸਵਾਰ ਸੀ। ਇਹ ਮੋਟਰ ਸਾਈਕਲ ਕੰਪਨੀ ਦੇ ਸੁਪਰਵਾਈਜਰ ਦਾ ਸੀ। ਉਹਨਾਂ ਲਿਖਿਆ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਦੇ ਨਾਲ ਰਹਿਣ ਵਾਲੇ ਨੌਜਵਾਨਾਂ ਨੇ ਗੁਰਪ੍ਰੀਤ ਨਾਲ ਕੁੱਟਮਾਰ ਵੀ ਕੀਤੀ ਸੀ।
ਸ਼ਿਕਾਇਤ ਵਿੱਚ ਉਹਨਾਂ ਲਿਖਿਆ ਹੈ ਕਿ ਜਦੋਂ ਉਹਨਾਂ ਨੇ ਇਸ ਸਬੰਧੀ ਐਸਐਚਓ ਭਾਰਤ ਭੂਸ਼ਣ ਨਾਲ ਗਲ ਕੀਤੀ ਤਾਂ ਪਹਿਲਾਂ ਉਹਨਾਂ ਕਿਹਾ ਕਿ ਇਹ ਕਤਲ ਕੇਸ ਹੈ ਪਰੰਤੂ ਬਾਅਦ ਵਿੱਚ ਉਹ ਕਹਿਣ ਲੱਗੇ ਕਿ ਇਹ ਤਾਂ ਐਕਸੀਡੈਂਟ ਦਾ ਕੇਸ ਹੈ ਅਤੇ ਉਹ ਕੇਸ ਬੰਦ ਕਰ ਰਹੇ ਹਨ। ਉਹਨਾਂ ਲਿਖਿਆ ਹੈ ਕਿ ਘਟਨਾ ਵਾਲੀ ਥਾਂ ਉੱਪਰ ਗੁਰਪ੍ਰੀਤ ਦੇ ਵਾਲ ਵੀ ਪੁੱਟੇ ਹੋਏ ਪਏ ਮਿਲੇ ਸਨ ਅਤੇ ਪੁਲੀਸ ਨੂੰ ਮੌਕੇ ਤੋੱ ਇਕ ਪਰਨਾ ਵੀ ਮਿਲਿਆ ਸੀ, ਜਿਸ ਦਾ ਇਕ ਟੁਕੜਾ ਇਹਨਾਂ ਨੌਜਵਾਨਾਂ ਦੇ ਕਮਰੇ ਵਿੱਚੋੱ ਮਿਲਿਆ। ਉਹਨਾਂ ਇਲਜਾਮ ਲਗਾਇਆ ਹੈ ਕਿ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਪਰੰਤੂ ਹੁਣ ਪੁਲੀਸ ਇਸ ਨੂੰ ਐਕਸੀਡੈਂਟ ਦਾ ਮਾਮਲਾ ਬਣਾ ਕੇ ਬੰਦ ਕਰ ਰਹੀ ਹੈ। ਉਹਨਾਂ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੇ ਮਾਰੇ ਜਾਣ ਦੇ ਮਾਮਲੇ ਦੀ ਮੁੜ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …