Share on Facebook Share on Twitter Share on Google+ Share on Pinterest Share on Linkedin ਲੋੜਵੰਦ ਲੜਕੀਆਂ ਦੇ ਹੱਥ ਪੀਲੇ ਕਰਨ ਵਾਲੇ ਸਮਾਜ ਸੇਵੀ ਪਰਮਜੀਤ ਛੰਮਾ ਦਾ ਵਿਸ਼ੇਸ਼ ਸਨਮਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਸਤੰਬਰ: ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਭਾਈ ਜੈਤਾ ਜੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤੇ ਸਮਾਜ ਸੇਵੀ ਨੌਜਵਾਨ ਪਰਮਜੀਤ ਸਿੰਘ ਛੰਮਾ ਜੋ ਕਿ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਇਲਾਕੇ ਅੰਦਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਕਰਵਾਉਣ ਲਈ ਸਮਾਗਮ ਕਰਵਾਉਂਦੇ ਹਨ ਉਨ੍ਹਾਂ ਦਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੇ ਭਤੀਜੇ ਜਗਜੀਤ ਸਿੰਘ ਗਿੱਲ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਜੀਤ ਸਿੰਘ ਗਿੱਲ ਨੇ ਕਿਹਾ ਕਿ ਪਰਮਜੀਤ ਸਿੰਘ ਛੰਮਾ ਵੱਲੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਦੇ ਅਨੰਦਕਾਰਜ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸਮਾਗਮ ਕਰਵਾਏ ਜਾਂਦੇ ਹਨ ਜੋ ਸਲਾਘਾ ਯੋਗ ਕਾਰਜ ਹੈ। ਜਿਸ ਤਹਿਤ ਉਨ੍ਹਾਂ ਸੈਂਕੜੇ ਲੜਕੀਆਂ ਦੇ ਅਨੰਦਕਾਰਜ ਕਰਵਾਏ ਹਨ ਇਸ ਲਈ ਇਲਾਕਾ ਵਾਸੀਆਂ ਵੱਲੋਂ ਛੰਮਾ ਦਾ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਪਰਮਜੀਤ ਸਿੰਘ ਛੰਮਾ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਖੇਤਰ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਹਿਣ ਦਾ ਭਰੋਸਾ ਦਿੱਤਾ ਤਾਂ ਜੋ ਕਿਸੇ ਵੀ ਪਰਿਵਾਰ ਨੂੰ ਆਪਣੀ ਧੀ ਬੋਝ ਮਹਿਸੂਸ ਨਾ ਹੋਵੇ। ਇਸ ਮੌਕੇ ਕਿਸਾਨ ਖੇਤ ਮਜਦੂਰ ਸੈਲ ਪੰਜਾਬ ਕਾਂਗਰਸ ਜਿਲ੍ਹਾ ਮੋਹਾਲੀ ਦੇ ਚੇਅਰਮੈਨ ਬਲਕਾਰ ਸਿੰਘ ਭੰਗੂ, ਦਵਿੰਦਰ ਸਿੰਘ ਬਾਜਵਾ ਉਘੇ ਸਮਾਜ ਸੇਵੀ, ਇੰਟਰਨੈਸ਼ਨਲ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ, ਗੁਲਜ਼ਾਰ ਸਿੰਘ ਕੁਸ਼, ਦਵਿੰਦਰ ਠਾਕੁਰ, ਜੈ ਸਿੰਘ ਚੱਕਲਾਂ, ਜਰਨੈਲ ਸਿੰਘ ਏਵਨ ਪ੍ਰਾਪਰਟੀ, ਹਰਜੀਤ ਸਿੰਘ ਹਰਮਨ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਚੇਅਰਮੈਨ ਜਸਵਿੰਦਰ ਸਿੰਘ ਮੰਡ, ਸਰਬਜੀਤ ਸਿੰਘ ਚੈੜੀਆਂ, ਰਵਿੰਦਰ ਸਿੰਘ ਵਜੀਦਪੁਰ, ਗਿਆਨੀ ਨੌਰੰਗ ਸਿੰਘ ਮੁੰਧੋਂ, ਮਨਪ੍ਰੀਤ ਅਮਰਾਲੀ, ਗੁਰਮੀਤ ਸਿੰਘ ਢਕੋਰਾਂ, ਵਰਿੰਦਰ ਨੀਲਾ, ਹਰਦੀਪ ਸਿੰਘ ਫੌਜੀ, ਸੁਖਵਿੰਦਰ ਸਿੰਘ ਸੁੱਖੀ, ਪੰਮੀ ਬ੍ਰਾਹਮਣ ਮਾਜਰਾ, ਕੇਸਰ ਸਿੰਘ ਕਾਦੀਮਾਜਰਾ, ਅਮਨ ਬ੍ਰਾਹਮਣ ਮਾਜਰਾ, ਸਰਪੰਚ ਮੋਹਰ ਸਿੰਘ, ਸਰਪੰਚ ਸੁਨੀਲ ਕੁਮਾਰ, ਹਰੀ ਸਿੰਘ ਰੋਪੜ, ਗੁਰਚਰਨ ਸਿੰਘ ਖਾਲਸਾ, ਗਿਆਨੀ ਪਿਆਰਾ ਸਿੰਘ ਪ੍ਰੀਤ, ਅਮਰੀਕ ਸਿੰਘ ਸਰਪਚ, ਅਜਮੇਰ ਸਿੰਘ, ਬੰਤ ਸਿੰਘ ਸੋਮਾ, ਹੈਪੀ ਕੁਰਾਲੀ, ਨਵੀ ਗੜਾਂਗਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ