ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦਾ ਵਫ਼ਦ ਸਿੱਖਿਆ ਸਕੱਤਰ ਕਮ ਚੇਅਰਮੈਨ ਕ੍ਰਿਸ਼ਨ ਕੁਮਾਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦਾ ਇਕ ਉੱਚ ਪੱਧਰੀ ਵਫ਼ਦ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ (ਸ਼ੋਰੀਆ ਚੱਕਰ ਵਿਜੇਤਾ) ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਕਮ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸਤਨਾਮ ਸਿੰਘ ਭੁੱਲਰ ਰਾਜੋਕੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹ ਤੋਂ ਮੰਗ ਕੀਤੀ ਗਈ ਕਿ ਸਕੂਲਾਂ ਦੀ ਸਥਿਤੀ ਕਮਜੋਰ ਹੁੰਦੀ ਦੇਖ ਪ੍ਰਾਈਵੇਟ ਸਕੂਲਾਂ ਦੇ ਵਹੀਕਲਾਂ ਨੂੰ ਟੈਕਸਾਂ ਤੋਂ ਮੁਕਤ ਕਰਨ ਦੀ ਮੰਗ,ਨਿੱਜੀ ਸਕੂਲਾਂ ਕੋਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੁਆਰਾ ਬਿਜਲੀ ਦੇ ਬਿੱਲਾਂ ਦੀ ਵਸੂਲੀ ਵਪਾਰਕ ਦਰਾਂ ਤੇ ਵਸੂਲੇ ਜਾਣ ਦੀ ਨੂੰ ਸਰਾਸਰ ਧੱਕਾ ਦੱਸਿਆ ਅਤੇ ਕਿਹਾ ਕਿ ਸਾਡੇ ਸਕੂਲਾਂ ਤੋਂ ਘਰੇਲੂ ਦਰਾਂ ਤੇ ਬਿਜਲੀ ਦੀ ਹੋਈ ‘ਖਪਤ’ ਦੇ ਚਾਰਜ ਲਏ ਜਾਣ, ਪੰਜਾਬ ਸਕੂਲ ਸਿਖਿਆ ਬੋਰਡ ਦੀ ਸਲਾਹਕਾਰ ਕਮੇਟੀ ’ਚ ਪੀਐਸਓ ਦੇ 2 ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ।
ਸਕੂਲ ਵਹੀਕਲ ਦੇ ਚਾਲਕ ਦੀ ਅਣਗਹਿਲੀ ਬਦਲੇ ਪ੍ਰਿੰਸੀਪਲ ਅਤੇ ਮਾਲਕ ਤੇ ਕਾਰਵਾਈ ਕਰਨ ਦੀ ਨੀਤੀ ’ਚ ਸੋਧ ਕੀਤੀ ਜਾਵੇ,ਬਿਲਡਿੰਗ ਸੇਫਟੀ,ਫਾਇਰ ਸੇਫਟੀ ਆਦਿ ਸਾਰਟੀਫੀਕੇਟਾਂ ਦੀ ਮਿਆਦ ਘੱਟੋ ਘੱਟ ਪੰਜ ਸਾਲ ਕੀਤੀ ਜਾਵੇ,ਸੜਕੀ ਮਾਰਗ ਤੇ ਸਥਿਤ ਨਿੱਜੀ ਸਕੂਲਾਂ ਵਾਲਿਆਂ ਨੂੰ ਐਨਓਸੀ ਦੀ ਸ਼ਰਤ ਤੋਂ ਮੁਕਤ ਕੀਤਾ ਜਾਵੇ।
ਉਧਰ, ਕ੍ਰਿਸ਼ਨ ਕੁਮਾਰ ਨੇ ਵਫ਼ਦ ਨੂੰ ਦੱਸਿਆ ਕਿ ਨਿੱਜੀ ਸਕੂਲਾਂ ਵਿੱਚ ਸਥਾਪਿਤ ਪ੍ਰੀਖਿਆ ਕੇਂਦਰਾਂ ਦੀ ਕੀਤੀ ਗਈ ਤਬਦੀਲੀ ਰੱਦ ਕਰਕੇ ਪਹਿਲੇ ਕੇਂਦਰਾਂ ਨੂੰ ਹੀ ਜਿਉਂ ਦੀ ਤਿਉਂ ਬਹਾਲ ਕੀਤੀ ਗਈ। ਉਨ੍ਹਾਂ ਬਾਕੀ ਦੀਆਂ ਮੰਗਾਂ ’ਤੇ ਪੂਰਨ ਤੌਰ ’ਤੇ ਸਹਿਮਤੀ ਪ੍ਰਗਟਾਉਂਦਿਆਂ ਪ੍ਰਵਾਨ ਕਰਨ ਦੀ ਹਾਮੀਂ ਭਰੀ ਹੈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖਿਆ ਸਕੱਤਰ ਤੋਂ ਉਮੀਦ ਹੈ ਕਿ ਉਹ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਰਥਿਕ ਬੋਝ ਤੋਂ ਮੁਕਤ ਕਰਨ ਲਈ ਲੋੜੀਂਦੇ ਕਦਮ ਚੁੱਕਦਿਆਂ ਸਰਕਾਰ ਨਾਲ ਚਰਚਾ ਕਰਨ ਉਪਰੰਤ ਸਿੱਖਿਆ ਨੀਤੀ ਨੂੰ ਵਿਦਿਅਕ ਮਾਹੌਲ ਦੇ ਅਨੁਕੂਲ ਬਣਾਉਣਗੇ।
ਵਫਦ ਵਿੱਚ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ (ਸ਼ੋਰੀਆ ਚੱਕਰ ਵਿਜੇਤਾ), ਜਨਰਲ ਸਕੱਤਰ ਸਤਨਾਮ ਸਿੰਘ ਭੁੱਲਰ ਰਾਜੋਕੇ, ਵਿਨੀਤ ਪਾਸੀ, ਭੁਪਿੰਦਰ ਸਿੰਘ ਵਲਟੋਹਾ ਅਤੇ ਬਲਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…