Share on Facebook Share on Twitter Share on Google+ Share on Pinterest Share on Linkedin ਅਕਾਲੀ ਆਗੂ ਸਾਧੂ ਸਿੰਘ ਹਰੀਪੁਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਅਕਤੂਬਰ: ਨੇੜਲੇ ਪਿੰਡ ਹਰੀਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਜਿਲ੍ਹਾ ਰੋਪੜ ਦੇ ਸਰਪ੍ਰਸਤ ਪ੍ਰਧਾਨ ਸਾਧੂ ਸਿੰਘ ਹਰੀਪੁਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਨਿਹਾਲ ਕੀਤਾ। ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ, ਮੇਵਾ ਸਿੰਘ ਪ੍ਰਧਾਨ ਐਨ.ਆਰ.ਆਈ ਵਿੰਗ ਰੋਪੜ, ਸੁਖਵਿੰਦਰ ਸਿੰਘ ਸੱੁਖੀ, ਬਾਬਾ ਸੇਵਾ ਸਿੰਘ ਖ਼ਾਬੜਾਂ, ਬੀਬੀ ਪਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਗੁਰਨਾਮ ਸਿੰਘ ਹਰੀਪੁਰ, ਦਲਜੀਤ ਸਿੰਘ ਹਰੀਪੁਰ, ਗੁਰਪਾਲ ਸਿੰਘ ਐਸ.ਡੀ.ਓ, ਮੋਹਨ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਵਤਾਰ ਸਿੰਘ ਪੱਪੀ, ਸੁਖਜਿੰਦਰ ਸਿੰਘ ਸੋਢੀ, ਮਨਜੀਤ ਸਿੰਘ ਮਹਿਤੋਂ ਆਦਿ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਵਿਚਾਰਾਂ ਸਾਂਝੀਆ ਕੀਤੀਆਂ। ਇਸ ਮੌਕੇ ਸਵ.ਸਾਧੂ ਸਿੰਘ ਹਰੀਪੁਰ ਦੇ ਸਪੁੱਤਰ ਯੂਥ ਅਕਾਲੀ ਆਗੂ ਸੱਜਣ ਸਿੰਘ ਹਰੀਪੁਰ ਅਤੇ ਉਨ੍ਹਾਂ ਦੇ ਦੋਹਤੇ ਗੁਰਦੀਪ ਸਿੰਘ ਝਿੰਗੜਾਂ ਨੇ ਦੱਸਿਆ ਕਿ ਉਸ ਦੇ ਸਵ.ਸਾਧੂ ਸਿੰਘ ਹਰੀਪੁਰ ਨੇ 25 ਸਾਲ ਪਿੰਡ ਦੀ ਸਰਪੰਚੀ ਕੀਤੀ ਤੇ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਜਿਲ੍ਹਾ ਸਰਪ੍ਰਸਤ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਭੂਮੀ ਸੁਰਖਿਆ ਵਿਭਾਗ ਕਮੇਟੀ ਦੇ ਪ੍ਰਧਾਨ, ਡਿਪਟੀ ਕਮਿਸ਼ਨਰ ਵੱਲੋਂ ਬਣਾਈਆਂ ਐਸ.ਸੀ ਅਤੇ ਬੀ.ਸੀ ਕਮੇਟੀਆਂ ਦੇ ਮੈਂਬਰ ਅਤੇ ਪਿੰਡ ਦੇ ਮੌਜੂਦਾ ਨੰਬਰਦਾਰ ਵੱਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਦੌਰਾਨ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਸਵ. ਸਾਧੂ ਸਿੰਘ ਦੇ ਪਰਿਵਾਰ ਨਾਲ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਬਾਬਾ ਸੇਵਾ ਸਿੰਘ ਖ਼ਾਬੜਾਂ ਅਤੇ ਪੰਚਾਇਤ ਵੱਲੋਂ ਸੱਜਣ ਸਿੰਘ ਹਰੀਪੁਰ ਨੂੰ ਦਸਤਾਰ ਭੇਂਟ ਕਰਦਿਆਂ ਆਪਣੇ ਪਿਤਾ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਭਨੂਰ ਸਿੰਘ, ਹਰੀ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਸੁਰਿੰਦਰ ਇਸੰਘ ਪੰਜੋਲਾ, ਗੁਰਪਾਲ ਸਿੰਘ ਖੇੜੀ ਸੰਮਤੀ ਮੈਂਬਰ, ਮੁਲਤਾਨ ਸਿੰਘ ਸਰਪੰਚ ਬੜੀ, ਅਮ੍ਰਿਤਪਾਲ ਸਿੰਘ ਬੰਟੀ, ਬਲਦੇਵ ਸਿੰਘ ਸਰਪੰਚ, ਅਮਰ ਸਿੰਘ ਮੁੰਧੋਂ, ਸ਼ਮਸ਼ੇਰ ਸਿੰਘ ਮਨਾਣਾ, ਸੁਰਜੀਤ ਸਿੰਘ ਮਾਨਣਾ, ਪਾਲ ਸਿੰਘ ਸਾਬਕਾ ਸਰਪੰਚ ਭਾਗੋਮਾਜਰਾ, ਸਤਵਿੰਦਰਜੀਤ ਕੌਰ ਸੰਮਤੀ ਮੈਂਬਰ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤਿਆਂ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ