Share on Facebook Share on Twitter Share on Google+ Share on Pinterest Share on Linkedin ਕੁਰਾਲੀ ਦਾ ਬੱਸ ਅੱਡਾ ਬਣਿਆ ਸਫੇਦ ਹਾਥੀ, ਭੂੰਡ ਆਸ਼ਕਾਂ ਦਾ ਬਸੇਰਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਕਤੂਬਰ: ਕਹਿਣ ਨੂੰ ਤਾਂ ਵੱਡੀ ਆਬਾਦੀ ਵਾਲੇ ਅਤੇ ਇਤਿਹਾਸਕ ਸ਼ਹਿਰ ਕੁਰਾਲੀ ਵਿੱਚ ਬੱਸ ਸਟੈਂਡ ਹੈ ਪਰ ਇਹ ਬੱਸ ਸਟੈਂਡ ਸਿਰਫ ਨਾਮ ਦਾ ਹੀ ਬੱਸ ਸਟੈਂਡ ਹੈ। ਜਦਕਿ ਇਸ ਦਾ ਲਾਹਾ ਭੂੰਡ ਆਸ਼ਿਕ, ਸ਼ਰਾਬੀ, ਨਾਜਾਇਜ ਕਬਜੇ ਵਾਲੇ ਅਤੇ ਟਰੱਕਾਂ ਵਾਲੇ ਡਰਾਇਵਰ ਹੀ ਲੈ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕਰਕੇ ਇਹ ਬੱਸ ਸਟੈਂਡ ਬਣਾਇਾਂਆ ਗਿਆ ਸੀ ਪਰ ਅੱਜ ਇਹ ਧੇਲੇ ਦਾ ਵੀ ਨਹੀ ਹੈ। ਹੋਰ ਸੂਬਿਆਂ ਤੋਂ ਤਾਂ ਕੀ ਇੱਥੇ ਤਾਂ ਕਿਸੇ ਹੋਰ ਜਿਲੇ ਦੀ ਵੀ ਬੱਸ ਰੁਕਕੇ ਰਾਜ਼ੀ ਨਹੀ। ਜਦੋਂ ਇਹ ਬੱਸ ਸਟੈਂਡ ਬਣਾਇਆ ਗਿਆ ਸੀ ਉੱਦੋਂ ਗੱਲਾਂ ਦਾ ਕੜਾਹ ਇਹ ਕਹਿ ਕੇ ਬਣਾਇਆ ਗਿਆ ਸੀ ਕਿ ਇਸ ਬੱਸ ਸਟੈਂਡ ਵਿੱਚ ਲੰਬੇ ਰੂਟ ਦੀਆਂ ਬੱਸਾਂ ਰੁਕਿਆ ਕਰਨਗੀਆ। ਲੰਬੇ ਰੂਟ ਦੀਆਂ ਬੱਸਾਂ ਤਾਂ ਨਹੀ ਪਰ ਇਥੇ ਸਕੂਲਾਂ ਦੇ ਮੁੰਡੇ ਕੁੜੀਆਂ ਬਹਿ ਕੇ ਲੰਬੀਆ ਲੰਬੀਆਂ ਗੱਲਾਂ ਮਾਰਦੇ ਜਰੂਰ ਮਿਲ ਜਾਂਦੇ ਹਨ। ਸੂਰਜ ਦੀ ਗਰਮੀ ਠੰਡੀ ਹੁੰਦਿਆਂ ਹੀ ਸ਼ਰਾਬੀਆਂ ਦੁਆਰਾ ਜਾਮ ਖੜਕਾਏ ਜਾਂਦੇ ਹਨ। ਇਹ ਬੱਸ ਸਟੈਂਡ ਕਿਸੇ ਪ੍ਰਾਈਵੇਟ ਆਦਮੀ ਕੋਲ ਹੈ ਜੋ ਇੱਥੇ ਕਾਰ ਸਕੂਟਰ ਸਾਇਕਲ ਸਟੈਂਡ ਬਣਾ ਕੇ ਆਪਣਾ ਤੋਰੀ ਫੁਲਕਾ ਚਲਾ ਰਿਹਾ ਹੈ। ਕੁਰਾਲੀ ਸ਼ਹਿਰ ਵਿੱਚ 17 ਐੱਮ ਸੀ ਅਤੇ ਦੋ ਦਰਜਨ ਤੋਂ ਵੱਧ ਪੱਤਰਕਾਰ ਸਿਆਸੀ ਅਤੇ ਗੈਰ ਸਿਆਸੀ ਆਗੂਆ ਦੀ ਗਿਣਤੀ ਵੱਡੀ ਹੈ ਪਰ ਅਫਸੋਸ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀ ਗਿਆ। ਇੱਥੇ ਇਕ ਗੱਲ ਇਹ ਵੀ ਕਾਬਲਿਗੌਰ ਹੈ, ਕਿ ਕੁਰਾਲੀ ਸ਼ਹਿਰ ਤੋਂ ਚਾਰ ਪਾਸੇ ਨੂੰ ਸੜਕਾਂ ਨਿਕਲਦੀਆਂ ਹਨ ਜਿਸ ਵਿੱਚ ਨੈਸ਼ਨਲ ਹਾਈਵੇ 21 ਵੀ ਸ਼ਾਮਿਲ ਹੈ ਜੋ ਅੱਗੇ ਰੋਪੜ ਜਲੰਧਰ, ਪਠਾਨਕੋਟ, ਜੰਮੂ ਕਸ਼ਮੀਰ ਤੇ ਲੇਹ ਲੱਦਾਖ ਤੱਕ ਜਾਂਦਾ ਹੈ। ਦੂਜਾ ਸਿਸਵਾਂ ਰੋੜ੍ਹ ਹੈ ਜੋ ਚੰਡੀਗੜ੍ਹ ਪੀਜੀਆਈ ਦੇ ਨਾਲ ਹਿਮਾਚਲ ਦੇ ਬੱਦੀ ਸ਼ਹਿਰ ਨੂੰ ਜੋੜਦਾ ਹੈ। ਤੀਜੀ ਸੜਕ ਖਰੜ,ਮੋਹਾਲੀ, ਚੰਡੀਗੜ੍ਹ, ਅੰਬਾਲਾ ਤੇ ਦਿੱਲੀ ਨੂੰ ਜੋੜਦੀ ਹੈ। ਚੌਥੀ ਸੜਕ ਮੋਰਿੰਡਾ ਹੋ ਕੇ ਪਟਿਆਲਾ, ਲੁਧਿਆਣਾ, ਬਠਿੰਡਾ ਰਾਜਸਥਾਨ ਨੂੰ ਜਾ ਮਿਲਦੀ ਹੈ। ਪਾਠਕਾਂ ਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਚਾਰੇ ਪਾਸੇ ਬੱਸ ਸਟੋਪਾਂ ਤੇ ਇਕ ਵੀ ਸ਼ੈੱਡ ਨਹੀ ਹੈ ਤੇ ਨਾਂ ਹੀ ਕੋਈ ਜਨਾਨਾ ਜਾਂ ਮਰਦਾਨਾ ਪਿਸ਼ਾਬ ਘਰ ਹੈ। ਜੋ ਬੱਸ ਸਟੈਂਡ ਤੇ ਪਿਸ਼ਾਬ ਘਰ ਬਣਿਆ ਹੋਈਆ ਹੈ ਉਸ ਦੇ ਦਰਵਾਜੇ ਤੇ ਬਿੱਲੀ ਦੇ ਕੰਨ ਜਿੱਡਾ ਜਿੰਦਰਾ ਲੱਗਿਆ ਹੋਈਆ ਹੈ। ਇੱਥੇ ਸਿਰਫ ਮਿੱਨੀ ਬੱਸਾਂ ਅਤੇ ਕੁਝ ਪੰਜਾਬ ਰੋਡਵੇਜ ਦੀਆਂ ਬੱਸਾਂ ਹੀ ਆ ਕੇ ਰੁਕਦੀਆਂ ਹਨ ਜੋ ਸਿਰਫ ਲੋਕਲ ਚੱਲਦੀਆਂ ਹਨ ਅਤੇ ਇਨ੍ਹਾਂ ਦੇ ਡਰਾਇਵਰ ਹੀ ਸ਼ਾਮ ਢਲੀ ਤੇ ਥਕਾਵਟ ਲਾਹੁਣ ਲਈ ਲਾਲ ਪਰੀ ਦੇ ਜਾਮ ਛਣਕਾਉਂਦੇ ਹਨ। ਇਸ ਬੱਸ ਸਟੈਂਡ ਤੋਂ ਪਹਿਲਾਂ ਇੱਥੇ ਟਰੱਕ ਯੁਨੀਅਨ ਹੁੰਦੀ ਸੀ ਪਰ ਬੱਸਾਂ ਵਾਲੇ ਹੁਣ ਵੀ ਬੱਸ ਸਟੈਂਡ ਨੂੰ ਟਰੱਕ ਯੂਨੀਅਨ ਹੀ ਸਮਝੀ ਜਾਂਦੇ ਹਨ ਅਤੇ ਉਹ ਵੀ ਉੱਥੇ ਟਰੱਕ ਖੜੇ ਕਰਕੇ ਸ਼ਕਤੀ ਵਾਟਰ ਨਾਲ ਕੁੱਕੜ ਅਤੇ ਬੱਕਰੇ ਦੀਆਂ ਹੱਡੀਆਂ ਚੂਸਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦੇ ਨਾਲ ਕੁਝ ਹੋਰ ਬਾਹਰਲੇ ਵਿਅਕਤੀ ਵੀ ਇਸ ਬੱਸ ਸਟੈਂਡ ਨੂੰ ਮੈਖਾਨੇ ਵਾਂਗੰੂ ਵਰਤਦੇ ਹਨ। ਸਾਰੇ ਹਿੰਦੂਸਤਾਨ ਵਿੱਚ 2 ਅਕਤੂਬਰ ਤੱਕ ਸਫਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਊਚ ਅਧਿਕਾਰੀਆਂ ਨੇ ਹੇਠਲੇ ਅਧਿਕਾਰੀਆਂ ਨੂੰ ਸਫਾਈ ਰੱਖਣ ਦੀਆਂ ਸਹੰੂਆਂ ਖਿਲਾਉਣ ਲਈ ਹੱਥ ਉਪਰ ਚਕਾ-ਚਕਾ ਕੇ ਮੁਲਾਜਮਾਂ ਦੇ ਹੱਥਾਂ ਵਿੱਚ ਕਾਨੇ ਪਾ ਦਿੱਤੇ ਹਨ ਪਰ ਅੱਡੇ ਦੇ ਠੇਕੇਦਾਰ ਦੇ ਖਾਨੇ ਵਿੱਚ ਸਫਾਈ ਵਾਲੀ ਗੱਲ ਨਹੀ ਪਈ। ਬੱਸ ਸਟੈਂਡ ਵਾਲੀ ਜਗਾ੍ਹ ਵਿੱਚ ਕੜੇੂ ਦੇ ਢੇਰ ਆਮ ਦੇਖਣ ਨੂੰ ਮਿਲਦੇ ਹਨ। ਲੋਕਾਂ ਨੇ ਅੱਡੇ ਦੀਆਂ ਕੰਧਾਂ ਤੇ ਪਿਸ਼ਾਬ ਕਰ ਕਰ ਕੰਧਾਂ ਦਾ ਰੰਗ ਹੀ ਬਦਲ ਦਿੱਤਾ ਹੈ। ਇਕ ਤਰਾਂ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਇਹ ਬੱਸ ਅੱਡਾ ਆਵਾਰਾ ਗਾਵਾਂ ਅਤੇ ਕੁੱਤਿਆਂ ਲਈ ਆਰਾਮ ਘਰ ਬਣਿਆ ਹੋਇਆ ਹੈ। ਇਸ ਬਾਰੇ ਨੌਜ਼ਵਾਨ ਸਮਾਜ ਸੇਵੀ ਹਿਮਾਂਸ਼ੂ ਧੀਮਾਨ ਨੇ ਕਿਹਾ ਕਿ ਇਸ ਬੱਸ ਸਟੈਂਡ ਪ੍ਰਤੀ ਸ਼ਹਿਰ ਵਾਸੀ ਗੰਭੀਰ ਨਹੀ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੁਰਾਲੀ ਸ਼ਹਿਰ ਦਾ ਨਾਂ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ, ਬੱਸ ਸਟੈਂਡ ਤਾਂ ਦੂਰ ਦੀ ਗੱਲ ਬੱਸ ਸਟੋਪਾਂ ਤੇ ਲੋਹੇ ਜਾਂ ਫੈਵਰ ਦੇ ਸ਼ੈੱਡ ਤੱਕ ਵੀ ਨਹੀ ਹੈ। ਹਿਮਾਂਸ਼ੂ ਧੀਮਾਨ ਨੇ ਕਿਹਾ ਇਸ ਕੰਮ ਲਈ ਸ਼ਹਿਰ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਹੂਲਤ ਲਈ ਬਣਿਆ ਬੱਸ ਅੱਡਾ ਸਹੀ ਵਰਤੋਂ ਵਿੱਚ ਆ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ