ਮਨਾਲੀ ਵਿੱਚ ਆਯੋਜਿਤ 10 ਰੋਜ਼ਾ ਕੈਂਪ ਵਿੱਚ ਸਕੂਲ ਦੇ ਵਾਲੰਟੀਅਰਾਂ ਨੇ ਕੀਤੀ ਸ਼ਿਰਕਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਅਕਤੂਬਰ:
ਹਿਮਾਂਚਲ ਸਥਿਤ ਸ਼ਹਿਰ ਮਨਾਲੀ ਵਿਖੇ ਸਿੱਖਿਆ ਵਿਭਾਗ ਵਲੋਂ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਦਾ ਦਸ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਜਿਸ ਵਿਚ ਸਰਕਾਰੀ ਮਾਡਲ ਸੀ.ਸੈ.ਸਕੂਲ ਖਰੜ ਦੇ ਐਨ.ਐਸ.ਐਸ. ਯੂਨਿਟ ਦੇ ਇੰਚਾਰਜ਼ ਰਾਮ ਆਸਰਾ ਦੀ ਰਹਿਨੁਮਾਈ ਵਿਚ 8 ਵਲੰਟੀਅਰਾਂ ਨੇ ਭਾਗ ਲਿਆ। ਕੈਂਪ ਵਿਚ ਵਲੰਟੀਅਰਾਂ ਨੂੰ ਸਮਾਜ ਸੇਵਾ, ਟਰੈਕਿੰਗ, ਹਾਈਕਿੰਗ, ਪੀ.ਟੀ. ਸਮੇਤ ਹੋਰ ਕੰਮਾਂ ਬਾਰੇ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਗਈ। ਇਸ ਕੈਪ ਵਿਚ ਪੰਜਾਬ ਦੇ 22 ਜਿਲਿਆਂ ਤੋਂ ਐਨ ਐਸ ਐਸ ਵਲੰਟੀਅਰਾਂ ਨੇ ਭਾਗ ਲਿਆ ਸੀ। ਇਨ੍ਹਾਂ ਵਲੰਟੀਅਰਾਂ ਦਾ ਅੱਜ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਪਿੰ੍ਰਸੀਪਲ ਭੁਪਿੰਦਰ ਸਿੰਘ ਵਲੋਂ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਚੌਧਰੀ ਪੀ.ਟੀ.ਆਈ.,ਪਰਦੀਪ ਕੁਮਾਰ ਡੀ.ਪੀ.ਈ., ਕਮਲਜੀਤ ਕੌਰ, ਗੁਰਮੁੱਖ ਸਿੰਘ ਮਾਨ, ਲਾਇਨ ਪ੍ਰੀਤਕੰਵਲ ਸਿੰਘ ਸਮੇਤ ਸਕੂਲ ਅਧਿਆਪਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…