ਖੇਡ ਸਟੇਡੀਅਮ ਨੇੜੇ ਗਲੀ ਵਿੱਚ ਦੋ ਦਹਾਕੇ ਪੁਰਾਣੀ ਝੁੱਗੀ ਨੂੰ ਢਾਹਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਅਕਤੂਬਰ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਖੇਡ ਸਟੇਡੀਅਮ ਦੇ ਨਾਲ ਲੱਗਦੀ ਕੰਧ ਕੋਲੋਂ ਇੱਕ ਮੁਹੱਲੇ ਨੂੰ ਜਾਣ ਵਾਲੀ ਗਲੀ ਵਿੱਚ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਨਾਜਾਇਜ਼ ਝੁੱਗੀ ਨੂੰ ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਟਾਇਆ ਗਿਆ। ਇਥੇ ਦੱਸਣਾ ਬਣਦਾ ਹੈ ਕਿ ਸਟੇਡੀਅਮ ਦੇ ਨਾਲ ਲੱਗਦੀ ਕੰਧ ਕੋਲੋਂ ਇੱਕ ਮੁਹੱਲੇ ਨੂੰ ਜਾਣ ਵਾਲੀ 20 ਫੁੱਟ ਚੌੜੀ ਗਲੀ ਵਿੱਚ ਲਗਭਗ 20 ਸਾਲ ਪਹਿਲਾਂ ਇੱਕ ਅੌਰਤ ਵੱਲੋਂ ਝੁੱਗੀ ਬਣਾ ਕੇ ਉੱਥੇ ਆਪਣੀ ਰਿਹਾਇਸ਼ ਕਰ ਲਈ ਗਈ ਸੀ। ਉਕਤ ਅੌਰਤ ਨੇ ਪਹਿਲਾਂ ਇੱਕ ਛੋਟੀ ਜਿਹੀ ਝੁੱਗੀ ਬਣਾਈ ਜੋ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਸਮਾਂ ਗੁਜਰਦੀਆਂ ਵੱਡੀ ਹੋ ਗਈ।
ਇਸ ਸਬੰਧੀ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਨੂੰ ਸਟੇਡੀਅਮ ਦੇ ਨਾਲ ਗਲੀ ਵਿਚ ਬਣੀ ਨਜਾਇਜ਼ ਝੁੱਗੀ ਬਾਰੇ ਸ਼ਿਕਾਇਤ ਦਿੱਤੀ ਜਿਸ ਤੇ ਅੱਜ ਕਾਰਵਾਈ ਕਰਦਿਆਂ ਨਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਦੇ ਇੰਚਾਰਜ ਰਾਜੇਸ਼ ਰਾਣਾ ਦੀ ਅਗਵਾਈ ਵਿਚ ਟੀਮ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਪੁਲਿਸ ਦੇ ਸਹਿਯੋਗ ਨਾਲ ਉਕਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ। ਇਸ ਦੌਰਾਨ ਕਾਰਵਾਈ ਕਰਨ ਪਹੁੰਚੀ ਟੀਮ ਦੇ ਕੁਝ ਕਰਨ ਤੋਂ ਪਹਿਲਾਂ ਹੀ ਕਬਜ਼ਾ ਧਾਰਕ ਅੌਰਤ ਵੱਲੋਂ ਆਪਣਾ ਸਮਾਨ ਝੁੱਗੀ ਵਿਚੋਂ ਕੱਢ ਲਿਆ ਗਿਆ ਅਤੇ ਬਾਅਦ ਵਿਚ ਕੌਂਸਲ ਦੀ ਟੀਮ ਨੇ ਕੱਚੀ ਦੀਵਾਰ ਅਤੇ ਝੁੱਗੀ ਖੜਾਊਣ ਵਾਲੀਆਂ ਪਾਈਪਾਂ ਨੂੰ ਪੁੱਟ ਕੇ ਸਮਾਨ ਕਬਜ਼ੇ ਵਿਚ ਲੈ ਲਿਆ। ਇਸ ਝੁੱਗੀ ਦੇ ਗਲੀ ਵਿਚ ਹਟਾਉਣ ਉਪਰੰਤ ਮੁਹੱਲਾ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ ਜੋ 20 ਸਾਲ ਤੋਂ ਆਪਣੇ ਘਰਾਂ ਲਈ ਦੂਸਰੇ ਰਸਤਿਆਂ ਤੋਂ ਜਾਂਦੇ ਸਨ। ਕਿਉਂਕਿ ਝੁੱਗੀ ਨਾਲ ਅੱਧੀ ਤੋਂ ਵੱਧ ਗਲੀ ਵਿਚ ਕਬਜ਼ਾ ਕੀਤਾ ਹੋਇਆ ਸੀ।
ਕੀ ਕਹਿਣਾ ਤਹਿਸੀਲਦਾਰ ਦਾ
ਉਧਰ, ਇਸ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਖਰੜ ਦੇ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਨੇ ਕਿਹਾ ਕੀ ਝੁੱਗੀ ਨੂੰ ਹਟਾਉਣ ਸਬੰਧੀ ਉਨ੍ਹਾਂ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਡਿਊਟੀ ਮੈਜਿਸਟਰੇਟ ਦੇ ਤੌਰ ’ਤੇ ਹਾਜ਼ਰ ਹੋਏ ਹਨ ਜਦੋਂ ਕਿ ਸਾਰੀ ਕਾਰਵਾਈ ਨੂੰ ਨਗਰ ਕੌਂਸਲ ਵੱਲੋਂ ਅਮਲ ਵਿੱਚ ਲਿਆਂਦਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…