ਸੀਜੀਜੀ ਕਾਲਜ ਝੰਜੇੜੀ ਵਿੱਚ ਭਾਰਤੀ ਆਜ਼ਾਦੀ ਲਈ ਕ੍ਰਾਂਤੀਕਾਰੀਆਂ ਤੇ ਅਹਿੰਸਾਵਾਦੀਆਂ ਦਾ ਯੋਗਦਾਨ ਵਿਸ਼ੇ ’ਤੇ ਸੈਮੀਨਾਰ

ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਨੇ ਸਬੰਧਤ ਵਿਸ਼ੇ ’ਤੇ ਕੀਤੀ ਮਹੱਤਵਪੂਰਨ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਭਾਰਤ ਦੀ ਆਜ਼ਾਦੀ ਦੇ ਨੌਜਵਾਨ ਨਾਇਕ ਸ਼ਹੀਦ ਭਗਤ ਸਿੰਘ ਦੇ 110 ਵੀਂ ਜਨਮ ਦਿਹਾੜੇ ਅਤੇ ਮਹਾਤਮਾ ਗਾਂਧੀ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਗੋਸ਼ਟੀ ਦਾ ਮੁੱਖ ਵਿਸ਼ਾ ਭਾਰਤੀ ਦੀ ਆਜ਼ਾਦੀ ਵਿਚ ਕ੍ਰਾਂਤੀਕਾਰੀਆਂ ਅਤੇ ਅਹਿੰਸਾਵਾਦੀਆਂ ਦਾ ਯੋਗਦਾਨ ਸੀ। ਇਸ ਵਿਚਾਰ ਗੋਸ਼ਟੀ ਇਤਿਹਾਸਕਾਰਾਂ ਅਤੇ ਸਿੱਖਿਆਂ ਜਗਤ ਨਾਲ ਜੁੜੇ ਬੁੱਧੀਜੀਵੀਆਂ ਨੇ ਸਬੰਧਤ ਵਿਸੇ ’ਤੇ ਵਿਚਾਰ ਚਰਚਾ ਕਰਦੇ ਹੋਏ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਕੈਂਪਸ ਦੇ ਵਿਦਿਆਰਥੀਆਂ ਦਰਮਿਆਨ ਕ੍ਰਾਂਤੀਕਾਰੀਆਂ ਦੇ ਭਾਰਤੀ ਆਜ਼ਾਦੀ ਵਿਚ ਯੋਗਦਾਨ, ਕੀ ਭਾਰਤ ਦੀ ਆਜ਼ਾਦੀ ਸਿਰਫ਼ ਅਹਿੰਸਾ ਨਾਲ ਹੋਈ, ਪੋਸਟਰ ਮੇਕਿੰਗ ਅਤੇ ਸਕੈੱਚ ਮੇਕਿੰਗ ਜਿਹੇ ਵਿਸ਼ਿਆਂ ਤੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਹਰ ਵਿਦਿਆਰਥੀ ਨੂੰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਸਾਰਥਕ ਰੂਪ ਵਿਚ ਸਮਝਾਉਣ ਲਈ ਕਿਹਾ ਗਿਆ।
ਇਸ ਮੌਕੇ ਤੇ ਕੈਂਪਸ ਦੇ ਬ੍ਰਾਂਡਿੰਗ ਹੈੱਡ ਕੰਵਰਦੀਪ ਸਿੰਘ ਨੇ ਹਾਜ਼ਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਭਾਰਤੀਆਂ ਨੇ ਆਪਣੀਆਂ ਜਾਨਾਂ ਵਾਰਨ ਤੋਂ ਬਿਲਕੁਲ ਗੁਰੇਜ਼ ਨਹੀਂ ਕੀਤਾ। ਪਰ ਅੱਜ ਵੀ ਆਮ ਤੌਰ ਤੇ ਇਹ ਗੱਲ ਬਹਿਸ ਦਾ ਵਿਸ਼ਾ ਬਣ ਜਾਂਦਾ ਹੈ ਕਿ ਭਾਰਤ ਨੂੰ ਆਜ਼ਾਦੀ ਕ੍ਰਾਂਤੀਕਾਰੀਆਂ ਨੇ ਦਿਵਾਈ ਜਾਂ ਅਹਿੰਸਾਵਾਦੀਆਂ ਨੇ ਦਿਵਾਈ। ਕੰਵਰਦੀਪ ਸਿੰਘ ਨੇ ਅੱਗੇ ਕਿਹਾ ਕਿ ਉਨਵੀਂ ਸਦੀ ਸ਼ੁਰੂ ਹੁੰਦੇ ਹੋਏ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਕੌਮੀ ਪੱਧਰ ਤੇ ਰੰਗ ਫੜ ਚੁੱਕਾ ਸੀ । ਜੋ ਕਿ ਅਗਲੇ ਤੀਹ ਸਾਲਾਂ ਵਿਚ ਪੂਰੀ ਤਰਾਂ ਭਖ ਗਿਆ। ਇਸ ਸਮੇਂ ਦੌਰਾਨ ਜਿੱਥੇ ਕ੍ਰਾਂਤੀਕਾਰੀਆਂ ਨੇ ਅਹਿਮ ਰੌਲ ਅਦਾ ਕੀਤਾ ਉੱਥੇ ਹੀ ਅਹਿੰਸਾਵਾਦੀਆਂ ਵੀ ਜਲਸੇ ਜਲੂਸਾਂ ਰਾਹੀਂ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿਤਾ।
ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਹੇ ਕ੍ਰਾਂਤੀਕਾਰੀ ਰੋਲ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੀ ਕੁਰਬਾਨੀ ਨੇ ਜ਼ਾਲਮ ਅੰਗਰੇਜ਼ ਸਰਕਾਰ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਅੰਗਰੇਜ਼ ਲਗਾਤਾਰ ਹਿੰਸਕ ਹੋ ਰਹੀ ਆਜ਼ਾਦੀ ਦੀ ਲੜਾਈ ਤੋ ਡਰ ਬੁਰੀ ਤਰਾਂ ਡਰ ਗਏ।ਡਾ ਬਾਂਸਲ ਅਨੁਸਾਰ ਆਜ਼ਾਦੀ ਦੀ ਲੜਾਈ ਵਿਚ ਹਰ ਵਰਗ,ਧਰਮ ਅਤੇ ਹਰ ਸੋਚ ਵਾਲੇ ਇਨਸਾਨ ਨੇ ਆਪਣੀ ਕੁਰਬਾਨੀ ਦਿਤੀ। ਇਸ ਲਈ ਕਿਸੇ ਇਕ ਇਨਸਾਨ ਜਾਂ ਸੋਚ ਨੂੰ ਮੋਹਰੀ ਨਹੀਂ ਕਿਹਾ ਜਾ ਸਕਦਾ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੌਜੂਦਾ ਪੀੜੀ ਨੂੰ ਦੇਸ਼ ਦੇ ਅਣਮੁੱਲੇ ਇਤਿਹਾਸ ਨਾਲ ਜਾਣੂ ਕਰਾਉਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਤਾਂ ਕਿ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਜਿਸ ਆਜ਼ਾਦੀ ਦੀ ਹਵਾ ਵਿਚ ਉਹ ਸਾਹ ਲੈ ਰਹੇ ਹਨ ਉਸ ਲਈ ਕਿੰਨੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਲਈ ਕੀਤਾ ਇਹ ਉਪਰਾਲਾ ਪੂਰੀ ਤਰਾਂ ਸਫਲ ਰਿਹਾ ਹੈ। ਇਸ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿਚ ਗਰੁੱਪ ਡਿਸਕਸ਼ਨ ਨਿਸ਼ਾਂਤ ਅਤੇ ਸੂਰਜ ਪਹਿਲੇ ਸਥਾਨ ਤੇ ਰਹੇ ਜਦ ਕਿ ਕਾਨਵ ਦੂਜੇ ਅਤੇ ਸੇਜਲ ਤੀਸਰੇ ਸਥਾਨ ਤੇ ਰਹੇ। ਸਲੋਗਨ ਬਣਾਉਣ ਲਈ ਸੂਰਜ ਨੂੰ ਪਹਿਲਾਂ ਸਥਾਨ ਅਤੇ ਨਿਸ਼ਾ ਭੱਟੀ ਅਤੇ ਹਰਮਨ ਨੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਅਖੀਰ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…