ਫੇਜ਼ 9 ਦੇ ਨੇਚਰ ਪਾਰਕ ਵਿੱਚ ਦਵਾਈਆਂ ਲਈ ਬਕਸਾ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਸਥਾਨਕ ਫੇਜ਼-9 ਵਿੱਚ ਇਲਾਕਾ ਵਾਸੀਆਂ ਵੱਲੋਂ ਕਰਨਲ ਟੀ.ਬੀ.ਐਸ ਬੇਦੀ ਦੀ ਅਗਵਾਈ ਵਿੱਚ ਨੇਚਰ ਪਾਰਕ ਮੁਹਾਲੀ ਵਿਖੇ ਦਵਾਈਆਂ ਲਈ ਇੱਕ ਵਿਸ਼ੇਸ਼ ਬਕਸਾ ਰੱਖਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਰਨਲ ਬੇਦੀ ਨੇ ਕਿਹਾ ਕਿ ਇਸ ਡੱਬੇ ਵਿੱਚ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਪਈਆਂ ਫਾਲਤੂ ਦਵਾਈਆਂ ਦਾਨ ਕਰ ਸਕਦਾ ਹੈ ਪ੍ਰੰਤੂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਉਹਨਾਂ ਦਵਾਈਆਂ ਦੀ ਮਿਆਦ ਨਾ ਪੁੱਗੀ ਹੋਵੇ। ਉਹਨਾਂ ਕਿਹਾ ਕਿ ਦਾਨ ਕੀਤੀਆਂ ਹੋਈਆਂ ਦਵਾਈਆਂ ਗਰੀਬ ਲੋਕਾਂ ਵਿੱਚ ਵੰਡੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸ੍ਰੀ ਬ੍ਰਿਗੇਡੀਅਰ ਅਤੇ ਡਾਕਟਰ ਏ ਐਸ ਕਵਾਤਰਾ ਦੀ ਅਗਵਾਈ ਵਿੱਚ ਇੱਥੋਂ ਦੇ ਨੇੜਲੇ ਪਿੰਡ ਬਹਿਲੋਲਪੁਰ, ਬਲਾਕ ਮਾਜਰੀ ਵਿਖੇ ਮੈਡੀਕਲ ਕੈਂਪ ਲਗਾ ਕੇ ਗਰੀਬਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਲੋਕਾਂ ਦੀ ਮੁਫ਼ਤ ਜਾਂਚ ਵੀ ਕੀਤੀ ਗਈ। ਇਸ ਮੌਕੇ ਕੇ.ਜੇ.ਐਸ ਬਰਾੜ, ਡਾਕਟਰ ਹਰੀਸ਼ਪੁਰੀ, ਗੁਲਸ਼ਨਵੀਰ ਸਿੰਘ, ਬੀ.ਐਸ. ਭਾਟੀਆ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…