ਖਰੜ ਦੇ ਐਸਡੀਐਮ ਤੇ ਤਹਿਸੀਲ ਕੰਪਲੈਕਸ ਦੇ ਕੂਲਰਾਂ ਵਿੱਚੋਂ ਮਿਲਿਆ ਡੇਂਗੂ ਦਾ ਲਾਰਵਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਅਕਤੂਬਰ:
ਖਰੜ ਦੀ ਐਸ.ਡੀ.ਐਮ ਅਤੇ ਤਹਿਸੀਲ ਦਫ਼ਤਰ ਤੇ ਕੰਪਲੈਕਸ ਵਿੱਚ ਲੱਗੇ ਹੋਏ ਕੂਲਰਾਂ ਵਿੱਚ ਸਿਹਤ ਵਿਭਾਗ ਦੀ ਟੀਮ ਨੂੰ ਡੇਂਗੂ ਮੱਛਰ ਦਾ ਲਾਰਵਾ ਵੱਡੇ ਪੱਧਰ ਤੇ ਮਿਲਿਆ ਹੈ। ਇਹ ਟੀਮ ਅੱਜ ਸਵੇਰੇ ਡੈਂਗੂ ਦੇ ਬਚਾਓ ਹਿੱਤ ਸਪਰੇਅ ਕਰਨ ਲਈ ਆਈ ਸੀ। ਸਿਹਤ ਵਿਭਾਗ ਦੀ ਟੀਮ ਦੇ ਕਰਮਚਾਰੀ ਨਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਿਵਲ ਸਰਜਨ ਮੁਹਾਲੀ ਡਾ. ਰੀਟਾ ਭਾਰਦਵਾਜ਼, ਡਾ. ਅਵਤਾਰ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਦੇ ਨਿਰਦੇਸ਼ਾਂ ਤੇ ਅੱਜ ਐਸ.ਡੀ.ਐਮ., ਤਹਿਸੀਲ ਦਫਤਰ ਤੇ ਕੰਪਲੈਕਸ ਵਿਚ ਡੈਂਗੂ ਦੇ ਬਚਾਓ ਹਿੱਤ ਟੀਮ ਵਲੋਂ ਸਪਰੇਅ ਕੀਤੀ ਗਈ ਜਿਥੇ ਕਿ 15-20 ਕੂਲਰਾਂ ਵਿਚ ਡੈਗੂ ਮੱਛਰਾਂ ਦਾ ਲਾਰਵਾ ਪਾਇਆ ਗਿਆ ਹੈ ਅਤੇ ਜਦੋਂ ਇਸ ਲਾਰਵੇ ਵਿਚੋ ਮੱਛਰ ਪੈਦਾ ਹੋ ਜਾਂਦਾ ਹੈ ਤਾਂ ਉਸ ਨਾਲ ਡੈਂਗੂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੂਲਰਾਂ ਵਿਚ ਪਾਣੀ ਜਮਾਂ ਸੀ ਉਨ੍ਹਾਂ ਵਿਚ ਇਹ ਲਾਰਵਾ ਵੱਡੇ ਪੱਧਰ ਤੇ ਪਾਇਆ ਗਿਆ ਹੈ। ਉਨ੍ਹਾਂ ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਕੰਪਲੈਕਸ, ਦਫਤਰਾਂ ਵਿਚ ਲੱਗੇ ਹੋਏ ਕੂਲਰਾਂ ਤੋ ਇਲਾਵਾ ਕਮਰਿਆ ਵਿਚ ਦਵਾਈ ਦਾ ਛਿੜਕਾਅ ਕੀਤਾ ਗਿਆ। ਉਨ੍ਹਾਂ ਸ਼ਹਿਰ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਟੈਕੀਆਂ ਆਦਿ ਸਮੇਤ ਘਰਾਂ ਵਿਚ ਹੋਰ ਪਈਆਂ ਵਸਤੂਆਂ ਵਿਚ ਪਾਣੀ ਜਮਾਂ ਨਾ ਹੋਣ ਦੇਣ ਅਤੇ ਹਫਤੇ ਵਿਚ ਇੱਕ ਵਾਰੀ ਜ਼ਰੂਰੀ ਸਫਾਈ ਕਰਨ। ਟੀਮ ਨਾਲ ਸੁਰਜੀਤ ਸਿੰਘ, ਸਤਵਿੰਦਰ ਸਿੰਘ ਬਰੀਡਿੰਗ ਚੈਕਰ ਵੀ ਨਾਲ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…