Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਸੈਕਟਰ-66 ਵਿੱਚ ਬਣੇਗੀ ਨਵੀਂ ਮੋਟਰ ਮਾਰਕੀਟ 540 ’ਚੋਂ ਸਿਰਫ਼ 247 ਦੁਕਾਨਦਾਰਾਂ ਨੇ ਮੋਟਰ ਮਾਰਕੀਟ ਵਿੱਚ ਦੁਕਾਨਾਂ ਅਲਾਟ ਕਰਨ ਲਈ ਭਰੇ ਪੈਸੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ: ਗਰੇਟਰ ਮੁਹਾਲੀ ਏਰੀਆ ਵਿਕਾਸ (ਗਮਾਡਾ) ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਬਣੀਆਂ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਸੈਕਟਰ-66 ਵਿੱਚ ਦੁਕਾਨਾਂ ਅਲਾਟ ਕਰਨ ਲਈ ਨਵੇੱ ਸਿਰੇ ਤੋਂ ਤਜਵੀਜ਼ ਤਿਆਰ ਕੀਤੀ ਹੈ। ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਰਵੀ ਭਗਤ ਅਨੁਸਾਰ ਗਮਾਡਾ ਵੱਲੋਂ ਪਹਿਲਾਂ ਸ਼ਹਿਰ ਵਿੱਚ ਮੋਟਰ ਰਿਪੇਅਰ ਦਾ ਕੰਮ ਕਰਨ ਵਾਲੇ ਕੁੱਲ 540 ਦੁਕਾਨਦਾਰਾਂ ਦੀ ਪਹਿਚਾਣ ਕੀਤੀ ਗਈ ਸੀ। ਜਿਹਨਾਂ ਨੂੰ ਦੁਕਾਨਾਂ ਵਾਸਤੇ ਪੇਸ਼ਗੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਪ੍ਰੰਤੂ ਇਸ ਸਬੰਧੀ ਸਿਰਫ਼ 247 ਦੁਕਾਨਦਾਰਾਂ ਵੱਲੋਂ ਹੀ ਪੈਸੇ ਜਮ੍ਹਾਂ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਪਹਿਲਾਂ ਗਮਾਡਾ ਵੱਲੋਂ ਸ਼ਹਿਰ ਵਿੱਚ 2 ਥਾਵਾਂ ਤੇ ਮੋਟਰ ਮਾਰਕੀਟ ਦੀ ਉਸਾਰੀ ਦੀ ਤਜਵੀਜ ਸੀ ਪ੍ਰੰਤੂ ਹੁਣ ਦੁਕਾਨਦਾਰਾਂ ਦੀ ਗਿਣਤੀ ਘੱਟ ਹੋ ਜਾਣ ਕਾਰਨ ਗਮਾਡਾ ਵੱਲੋੱ ਸੈਕਟਰ-66 ਵਿੱਚ ਹੀ ਇਹ ਮਾਰਕੀਟ ਬਣਾਈ ਜਾਵੇਗੀ ਅਤੇ ਇਸ ਸਬੰਧੀ ਗਮਾਡਾ ਦੇ ਟਾਊਨ ਪਲਾਨਿੰਗ ਵਿਭਾਗ ਵੱਲੋੱ ਤਜਵੀਜ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਧਰ, ਇਸ ਦੌਰਾਨ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਨਾ ਦੀ ਅਗਵਾਈ ਵਿੱਚ ਅਹੁਦੇਦਾਰਾਂ ਦਾ ਇੱਕ ਵਫਦ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮਿਲਿਆ ਅਤੇ ਉਹਨਾਂ ਨੂੰ ਇਸ ਸੰਬੰਧੀ ਕਾਰਵਾਈ ਛੇਤੀ ਮੁਕੰਮਲ ਕਰਨ ਦੀ ਅਪੀਲ ਕੀਤੀ। ਸ੍ਰੀ ਅਬਿਆਨਾ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਨੇ ਉਹਨਾਂ ਨੂੰ ਦੱਸਿਆ ਕਿ ਸੈਕਟਰ-66 ਵਿੱਚ ਮੋਟਰ ਮਾਰਕੀਟ ਦੀ ਉਸਾਰੀ ਸਬੰਧੀ ਤਰਵੀਜ ਨੂੰ ਗਮਾਡਾ ਦੀ ਮੀਟਿੰਗ ਵਿੱਚ ਰੱਖਿਆ ਜਾਣਾ ਹੈ ਅਤੇ ਇਸਦੀ ਪ੍ਰਵਾਨਗੀ ਮਿਲਣ ਤੋੱ ਬਾਅਦ ਦੁਕਾਨਦਾਰਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਸ੍ਰੀ ਅਬਿਆਨਾ ਦੇ ਨਾਲ ਸੰਸਥਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬੇਦੀ ਅਤੇ ਹਰਦੇਵ ਸਿੰਘ ਅਤੇ ਵਿੱਤ ਸਕੱਤਰ ਅਮਿਤ ਕੁਮਾਰ ਕਾਂਸਲ ਵੀ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ