ਪਾਬੰਦੀ ਦੇ ਬਾਵਜੂਦ ਮੁਹਾਲੀ ਵਿੱਚ ਜਨਤਕ ਥਾਵਾਂ ’ਤੇ ਕੀਤੀ ਜਾ ਰਹੀ ਹੈ ਸ਼ਰੇਆਮ ਤੰਬਾਕੂਨੋਸ਼ੀ

ਜਨਤਕ ਥਾਂਵਾਂ ਉੱਪਰ ਸਿਗਰਟ ਬੀੜੀ ਪੀਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਡੀਸੀ ਨੂੰ ਪੱਤਰ ਲਿਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਜਨਤਕ ਥਾਵਾਂ ਉੱਪਰ ਹੋ ਰਹੀ ਤੰਬਾਕੂਨੋਸ਼ੀ ਬੰਦ ਕਰਵਾਈ ਜਾਵੇ। ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਭਾਵੇਂ ਜਨਤਕ ਥਾਂਵਾ ਉੱਪਰ ਤੰਬਾਕੂਨੋਸ਼ੀ ਕਰਨ ਉਪਰ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਮੁਹਾਲੀ ਜਿਲ੍ਹੇ ਵਿੱਚ ਖਾਸ ਕਰਕੇ ਮੁਹਾਲੀ ਸ਼ਹਿਰ ਵਿਚ ਸ਼ਰੇਆਮ ਤੰਬਾਕੂਨੋਸ਼ੀ ਜਾਰੀ ਹੈ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਭਾਵੇਂ ਕਦੇ ਕਦਾਈ ਪ੍ਰਸ਼ਾਸ਼ਨ ਕੁਝ ਮਹੀਨਿਆਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਅਤੇ ਇਕ ਦੋ ਵਿਅਕਤੀਆਂ ਦੇ ਜਨਤਕ ਥਾਵਾਂ ਉਪਰ ਸਿਗਰਟ ਬੀੜੀ ਪੀਣ ਸਬੰਧੀ ਚਲਾਨ ਵੀ ਕੀਤੇ ਜਾਂਦੇ ਹਨ ਪਰ ਜਿਆਦਾਤਾਰ ਸਮਾਂ ਪ੍ਰਸ਼ਾਸਨ ਇਸ ਮਾਮਲੇ ਸਬੰਧੀ ਖਾਮੋਸ਼ ਹੀ ਰਹਿੰਦਾ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਸਮੱਸਿਆ ਸਬੰਧੀ ਅੱਖਾਂ ਮੀਟੀ ਰਖਦੇ ਹਨ।
ਉਹਨਾਂ ਲਿਖਿਆ ਹੈ ਕਿ ਸ਼ਹਿਰ ਦੇ ਹਰ ਹਿਸੇ ਵਿੱਚ ਹੀ ਵੱਖ ਵੱਖ ਮਾਰਕੀਟਾਂ ਵਿੱਚ ਫੁੱਟਪਾਥਾਂ ਕਿਨਾਰੇ ਅਤੇ ਖਾਲੀ ਪਈਆਂ ਵੱਡੀ ਗਿਣਤੀ ਥਾਵਾਂ ਉਪਰ ਪਰਵਾਸੀ ਵਿਅਕਤੀ ਤੰਬਾਕੂ, ਬੀੜੀ ਸਿਗਰਟ ਆਦਿ ਵੇਚਣ ਦੀਆਂ ਰੇਹੜੀਆਂ, ਫੜੀਆਂ ਲਾ ਕੇ ਦਿਨ ਦਿਹਾੜੇ ਬੀੜੀ ਸਿਗਰਟ ਵੇਚ ਰਹੇ ਹਨ। ਇਸਦੇ ਨਾਲ ਹੀ ਅਨੇਕਾਂ ਹੀ ਦੁਕਾਨਾਂ ਉਪਰ ਵੀ ਬੀੜੀ ਸਿਗਰਟ ਨੂੰ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਹੋਰ ਤਾਂ ਹੋਰ ਕਈ ਵਾਰ ਨਾਬਾਲਗ ਬੱਚਿਆਂ ਨੂੰ ਵੀ ਬੀੜੀ ਸਿਗਰਟ ਖਰੀਦਦੇ ਅਤੇ ਬੀੜੀ ਸਿਗਰਟ ਪੀਂਦੇ ਅਤੇ ਜਰਦਾ ਮਲਦੇ ਹੋਏ ਵੇਖਿਆ ਜਾਂਦਾ ਹੈ। ਇਸ ਦੇ ਬਾਵਜੂਦ ਇਹਨਾਂ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਆਪਣੇ ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਜਨਤਕ ਥਾਵਾਂ ਉਪਰ ਬੀੜੀ ਸਿਗਰਟ ਪੀਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…