ਪਿੰਡ ਖੇੜਾ ਵਿੱਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਤੇ ਕਮਲਜੀਤ ਡੂਮਛੇੜੀ ਵਿਚਕਾਰ ਬਰਾਬਰ ਰਹੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 11 ਅਕਤੂਬਰ:
ਪਿੰਡ ਖੇੜਾ ਦੇ ਬਾਬਾ ਕਮਲਦੇਵ ਯੂਥ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਦੇ ਸਵ: ਸੂਬੇਦਾਰ ਕਰਨੈਲ ਸਿੰਘ ਯਾਦਗਾਰ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਵਿੱਚ ਝੰਡੀ ਦੀ ਕੁਸ਼ਤੀ ਵਿੱਚ ਜੱਸਾ ਪੱਟੀ ਅਤੇ ਕਮਲਜੀਤ ਡੂਮਛੇੜੀ ਦਰਮਿਆਨ ਬਰਾਬਰੀ ਤੇ ਰਹੀ।ਇਸ ਕੁਸਤੀ ਦੰਗਲ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਲਜ਼ਾਰ ਸਿੰਘ ਅਤੇ ਅਜਮੇਰ ਸਿੰਘ ਖੇੜਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 200 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ।
ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਕੁਲਵੀਰ ਸਮਰੌਲੀ ਅਤੇ ਕੁਲਵੀਰ ਕਾਈਨੌਰ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਅਜਮੇਰ ਸਿੰਘ ਖੇੜਾ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਸੰਤ ਡੂਮਛੇੜੀ, ਦਰਸ਼ਨ ਸਿੰਘ ਨਾਗਰਾ, ਜੋਗਾ ਸਿੰਘ ਚਮਕੌਰ ਸਾਹਿਬ, ਲਾਲਾ ਵਜੀਦਪੁਰ ਨੇ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਪੂੰਗਾ ਪਹਿਲਵਾਨ, ਪਾਲ ਸਿੰਘ ਮਾਸਟਰ, ਗੁਰਮੇਲ ਮੇਲੀ ਨੇ ਨਿਭਾਈ। ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਕਮਲਜੀਤ ਡੂਮਛੇੜੀ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਕਰੀਬ 25 ਮਿੰਟ ਹੋਈ, ਜਿਸ ਵਿੱਚ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਮੰਨਣੀ ਸਵੀਕਾਰ ਨਹੀਂ ਕੀਤੀ। ਅਖੀਰ ਦੋਨਾਂ ਪਹਿਲਵਾਨਾਂ ਵਿੱਚ ਕੋਈ ਵੀ ਨਤੀਜਾ ਸਾਹਮਣੇ ਨਜ਼ਰ ਨਾ ਆਇਆ ਤਾਂ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਕਾਲਾ ਕਨਸਾਲਾ ਨੇ ਹੈਪੀ ਚੰਡੀਗੜ੍ਹ ਨੂੰ, ਸੁਖਾ ਪਥਰੇੜੀ ਜੱਟਾਂ ਨੇ ਮੌਂਟੀ ਕੈਂਥਲ ਨੂੰ, ਵਿੰਦਰ ਸੇਹ ਨੇ ਰਵੀ ਦੋਰਾਹਾ ਨੂੰ, ਜਗਮੋਹਣ ਨੇ ਜੁਝਾਰ ਨੂੰ, ਅਮਨ ਮਾਣੇ ਮਾਜਰਾ ਨੇ ਪੀਟਰ ਨੂੰ, ਹੈਪੀ ਮਾਣੇ ਮਾਜਰਾ ਨੇ ਲਾਲੀ ਮੁੱਲਾਂਪੁਰ ਨੂੰ, ਬਾਜ ਇੰਦਰ ਹੰਸਾਲੀ ਨੇ ਡੈਨੀ, ਮਾਨਾ ਡੂਮਛੇੜੀ ਨੇ ਦੀਪੂ ਮਾਨਸਾ ਨੂੰ, ਸਹਿਜ ਪ੍ਰੀਤ ਨੇ ਲੱਕੀ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਗੁਰਮਿੰਦਰ ਗੱਗੜਵਾਲ ਤੇ ਪ੍ਰਮੋਦ ਸੈਕਟਰ 42, ਜੱਗਾ ਬਾਬਾ ਫਲਾਹੀ ਤੇ ਪੂਰਨ ਚੌਂਤਾ, ਹੈਰੀ ਰੁੜਕੀ ਤੇ ਜਸਪ੍ਰੀਤ ਡੂਮਛੇੜੀ ਕ੍ਰਮਵਾਰ ਬਰਾਬਰ ਰਹੇ। ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ, ਚਰਨਜੀਤ ਸਿੰਘ ਚੰਨਾ ਅਤੇ ਅਜਮੇਰ ਸਿੰਘ ਖੇੜਾ (ਦੋਵੇਂ ਮੈਂਬਰ ਐਸ.ਜੀ.ਪੀ.ਸੀ.), ਸਰਬਜੀਤ ਸਿੰਘ ਕਾਦੀ ਮਾਜਰਾ, ਦਵਿੰਦਰ ਸਿੰਘ ਬਾਜਵਾ, ਹਰਿੰਦਰ ਸਿੰਘ ਕੰਗ, ਭੁਪਿੰਦਰ ਕੁਮਾਰ ਭੰਗੂ, ਹਰਨੇਕ ਸਿੰਘ ਸਰਪੰਚ ਕਰਤਾਰਪੁਰ, ਹਰਜੀਤ ਸਿੰਘ ਸਰਪੰਚ ਖਿਜਰਾਬਾਦ, ਕੁਲਵੰਤ ਸਿੰਘ ਪੰਮਾ, ਕੈਪਟਨ ਦੀਦਾਰ ਸਿੰਘ, ਚੌਧਰੀ ਜੈਮਲ ਸਿੰਘ, ਸਤੀਸ਼ ਠੇਕੇਦਾਰ, ਪਾਲਇੰਦਰ ਸਿੰਘ, ਮਨਜੀਤ ਮੁੰਧੋਂ ਚੇਅਰਮੈਨ ਕੋਆਪਰੇਟਿਵ ਬੈਂਕ ਮੋਹਾਲੀ, ਪ੍ਰਿੰਸ ਕੁਰਾਲੀ, ਸੰਜੂ ਸਰਪੰਚ ਸਿਆਲਬਾ, ਪਹਿਲਵਾਨ ਕਰਤਾਰ ਸਿੰਘ, ਛਿੰਦੀ ਕੁਰਾਲੀ, ਰਾਮ ਸਰੂਪ, ਓਮਾ ਚੌਧਰੀ, ਅਵਤਾਰ ਸਿੰਘ ਸਲੇਮਪੁਰ, ਰਾਜੀ ਨੰਬਰਦਾਰ, ਦਰਸ਼ਨ ਸਿੰਘ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਦੰਗਲ ਕਮੇਟੀ ਦੇ ਪ੍ਰਬੰਧਕ ਗੁਲਜ਼ਾਰ ਸਿੰਘ ਸਰਪੰਚ, ਅਜਮੇਰ ਸਿੰਘ ਖੇੜਾ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਦੇਵ ਸਿੰਘ, ਯੂਥ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ, ਹਰਜੀਤ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਪੰਚ, ਮੇਜਰ ਸਿੰਘ, ਬਚਨ ਸਿੰਘ ਪੰਚ, ਅਮਨਿੰਦਰ ਸਿੰਘ ਖੇੜਾ, ਅਵਤਾਰ ਸਿੰਘ ਪੰਚ, ਸੋਹਣ ਸਿੰਘ ਨੰਬਰਦਾਰ, ਬਲਵੀਰ ਸਿੰਘ ਨੰਬਰਦਾਰ, ਰੁਪਿੰਦਰ ਸਿੰਘ, ਗੁਰਦਰਸ਼ਨ ਸਿੰਘ ਸੋਨੀ, ਸੁਲੱਖਣ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…