nabaz-e-punjab.com

ਅੰਤਰਰਾਸ਼ਟਰੀ ਬਾਲਿਕਾ ਦਿਵਸ ’ਤੇ ਸਰਕਾਰੀ ਹਸਪਤਾਲ ਵਿੱਚ ਬੇਟੀ ਬਚਾਓ ਬੇਟੀ ਪੜਾਓ ਮਨਾਇਆ

ਡੀਸੀ ਸ੍ਰੀਮਤੀ ਸਪਰਾ ਨੇ ਨਵ ਜੰਮੀਆਂ ਬੱਚੀਆਂ ਤੇ ਮਾਵਾਂ ਨੂੰ ਤੋਹਫ਼ੇ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਬੇਟੀਆਂ ਇਕ ਅਨਮੋਲ ਹੀਰਾ ਹਨ ਇਨ੍ਹਾਂ ਦੇ ਵਿੱਚ ਕਦੇ ਫਰਕ ਨਹੀ ਰੱਖਣਾ ਚਾਹੀਦਾ ਕਿਉਂਕਿ ਇਹ ਦੇਸ਼ ਦਾ ਭਵਿੱਖ ਹਨ। ਬੇਟੀਆਂ ਬਿਨ੍ਹਾਂ ਕੁਦਰਤ ਵੀ ਸੰਪੂਰਨ ਨਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਅੰਤਰਰਾਸ਼ਟਰੀ ਬਾਲਿਕਾ ਦਿਵਸ ਬੇਟੀ ਬਚਾਓ ਬੇਟੀ ਪੜਾਓ ਮਨਾਉਣ ਮੌਕੇ ਨਵ ਜੰਮੀਆਂ ਬੱਚੀਆਂ ਨੂੰ ਉਪਹਾਰ ਵੰਡਣ ਉਪਰੰਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਉੱਚ ਪਦਵੀਆਂ ਤੇ ਲੜਕੀਆਂ ਬਿਰਾਜਮਾਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੜਕੀਆਂ ਦੀ ਮਹੱਤਤਾ ਤੇ ਉਨ੍ਹਾਂ ਦੇ ਪ੍ਰੋਤਸ਼ਾਹਨ ਲਈ ਬੀਬੀਬੀਪੀ ਸਹੁੰ ਗ੍ਰਹਿਣ ਕਰਵਾਈ ਗਈ। ਜ਼ਿਲ੍ਹਾ ਬਲਾਕ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ ਹਸਤਾਖਰ, ਰੈਲੀ, ਪੇਂਟਿੰਗ ਮੁਕਾਬਲੇ ਸੁਕੰਨਿਆਂ ਸਮਰਿਧੀ ਖ਼ਾਤਿਆਂ ਸਾਹਿਤ ਜਨਮ ਸਰਟੀਫਿਕੇਟ ਵੰਡਣਾ , ਆਂਗਣਵਾੜੀ ਵਰਕਰ ਅਤੇ ਆਸ਼ਾ ਦੁਆਰਾ ਘਰ ਘਰ ਜਾ ਕੇ ਅਭਿਆਨ ਚਲਾਉਣਾ, ਟਾਕ ਸ਼ੋਅ ਹੈਲਥ ਅਤੇ ਨਿਊਟਰੀਸ਼ਨ, ਲੀਗਲ ਪੀ.ਸੀ.ਐਂਡ ਪੀ.ਐਨਡੀ.ਟੀ ਐਕਟ, ਕਲਚਰ ਪ੍ਰੋਗਰਾਮ ਅਤੇ ਲੜਕੀਆਂ ਦੇ ਜੰਮਣ ਤੇ ਦਰਖਤ ਵੰਡੇ ਜਾਂਦੇ ਹਨ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ 1000 ਲੜਕਿਆਂ ਪਿੱਛੇ 909 ਲੜਕੀਆਂ ਹਨ ਜੋ ਕਿ ਜ਼ਿਲ੍ਹੇ ਦੀ ਇਕ ਬਹੁਤ ਵੱਡੀ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਸਤੰਬਰ 2017 ਦੀ ਰਿਪੋਰਟ ਅਨੁਸਾਰ ਕੁੱਲ ਡਲੀਵਰੀਆਂ 253, ਕੁਲ ਬੱਚੇ 255 ਹਨ। ਜਿਨ੍ਹਾਂ ’ਚੋਂ 131 ਲੜਕੇ ਅਤੇ 124 ਲੜਕੀਆਂ ਨੇ ਜਨਮ ਲਿਆ ਹੈ। ਇਸ ਮੌਕੇ ਐਸਐਮਓ ਡਾ. ਸੁਰਿੰਦਰ ਸਿੰਘ, ਐਸ.ਐਮ.ਓ ਖਰੜ ਡਾ.ਪੀ.ਪੀ. ਘੁੰਮਣ, ਡਾ.ਪਵਨ ਪ੍ਰੀਤ, ਡਾ. ਸੋਨੀਆ ਗੁਲਾਟੀ, ਡਾ. ਵਨੀਤ ਨਾਗਪਾਲ, ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਕੌਰੇ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ, ਪ੍ਰੋਡਕਸ਼ਨ ਅਫ਼ਸਰ ਯਾਦਵਿੰਦਰ ਕੌਰ ਅਤੇ ਲੀਗਲ ਅਫ਼ਸਰ ਅਰਸ਼ਵੀਰ ਸਿੰਘ ਅਤੇ ਨਵ ਜੰਮੀਆਂ ਬੱਚੀਆਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …