Share on Facebook Share on Twitter Share on Google+ Share on Pinterest Share on Linkedin ਘਰ ਘਰ ਰੁਜ਼ਗਾਰ ਸਕੀਮ: 19 ਕੰਪਨੀਆਂ ਵੱਲੋਂ 176 ਉਮੀਦਵਾਰਾਂ ਨੂੰ ਕੀਤਾ ਸ਼ਾਟ ਲਿਸਟ: ਏਡੀਸੀ ਮਾਨ ਐਮਆਈਏ ਭਵਨ ਵਿੱਚ ਆਯੋਜਿਤ ਰੁਜ਼ਗਾਰ ਮੇਲੇ ਵਿੱਚ 378 ਉਮੀਦਵਾਰਾਂ ਨੇ ਕਿਸਮਤ ਅਜਮਾਈ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਸਥਾਨਕ ਉਦਯੋਗਿਕ ਫੇਜ਼ 7 ਸਥਿਤ ਐਮ.ਆਈ.ਏ ਭਵਨ ਵਿਖੇ ਘਰ,-ਘਰ ਰੁਜ਼ਗਾਰ ਮਿਸ਼ਨ ਤਹਿਤ ਲਗਾਏ ਮੇਲੇ ਦੌਰਾਨ 19 ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ ਵੱਖ ਵੱਖ ਟਰੇਡਾਂ ਲਈ 176 ਉਮੀਦਵਾਰਾਂ ਨੂੰ ਸ਼ਾਟ ਲਿਸਟ ਕੀਤਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਮੁਹਾਲੀ ਵੱਲੋਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਮ.ਆਈ.ਏ. ਭਵਨ ਉਦਯੋਗਿਕ ਫੇਜ਼ 7 ਵਿਖੇ ਲਗਾਏ ਰੁਜਗਾਰ ਮੇਲੇ ਦਾ ਰਸ਼ਮੀ ਆਗਾਜ਼ ਕਰਨ ਉਪਰੰਤ ਦਿੱਤੀ। ਸ੍ਰੀ ਮਾਨ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਦੌਰਾਨ ਵੱਖ ਵੱਖ ਟਰੇਡਾਂ ਵਿਚ ਸਿਖਲਾਈ ਪ੍ਰਾਪਤ ਕਰ ਚੁੱਕੇ 378 ਸਿਖਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਕਨੀਕੀ ਸਿੱਖਿਆ ਹਾਸਿਲ ਕਰ ਚੁੱਕੇ ਨੋਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਬਰਾੜ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਰੁਜਗਾਰ ਮੇਲੇ ਵਿਚ ਆਈ.ਟੀ.ਆਈ. ਪਾਸ ਵੱਖ ਵੱਖ ਟੇ੍ਰਡਾਂ ਫੀਟਰ, ਟਰਨਰ, ਵੈਲਡਰ, ਇਲੈਕਟ੍ਰੀਸ਼ਨ, ਡੀਜਲ ਮਕੈਨਿਕ ਆਦਿ ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਐਸ.ਐਮ.ਐਸ. ਰਾਂਹੀ ਇਸ ਰੁਜ਼ਗਾਰ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਜਿਹੜੇ ਕਿ ਰਜਿਸਟਰਡ ਉੱਦਮੀ ਹਨ ਉਨ੍ਹਾਂ ਨੂੰ ਇੰਟਰਵਿਊ ਤੇ ਬੁਲਾਇਆ ਗਿਆ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੁਜ਼ਗਾਰ ਅਤੇ ਇੰਟਰਪ੍ਰਾਈਜ਼ ਬਿਊਰੋ ਨੂੰ 16 ਅਕਤੁਬਰ ਤੱਕ ਚਾਲੂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਕਿ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਜਿਸ ਵਿੱਚ ਉਦਯੋਗ, ਬੈਂਕ ਖੇਤੀਬਾੜੀ ਵਿਭਾਗ ਸਕਿੱਲ ਡਵਿੱਲਪਮੈਂਟ ਮਿਸ਼ਨ, ਜ਼ਿਲ੍ਹਾ ਉਦਯੋਗ ਕੇਂਦਰ ਆਦਿ ਬਿਊਰੋ ਵਿਚ ਆਉਣ ਵਾਲੇ ਨੋਜ਼ਵਾਨਾਂ ਦੀ ਕਾਊਂਸਲਿੰਗ ਕਰਿਆ ਕਰਨਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਬਾਰੇ ਚਾਨਣਾ ਪਾਇਆ ਕਰਨਗੇ। ਇਸ ਮੌਕੇ ਡਿਪਟੀ ਡਾਇਰੈਕਟਰ ਰੁਜ਼ਗਾਰ ਵਿਭਾਗ ਸ੍ਰੀ ਪਰਮਿੰਦਰ ਸ਼ਰਮਾ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸੀ.ਐਲ. ਗਰਗ, ਐਡੀਸ਼ਨਲ ਡਾਇਰੈਕਟ ਉਦਯੋਗ ਪੀ. ਐਲ. ਖੋਸਲਾ, ਸ੍ਰੀ ਮੇਹਰਪਾਲ ਸਿੰਘ, ਸ੍ਰੀਮਤੀ ਅੰਜਨਾ ਦੇਵੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ