Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ ਖੇਤੀ ਮਾਹਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ: ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸਾਇੰਸਜ਼ ਵੱਲੋਂ ਵੇਜੀਟੇਬਲਸ ਨਰਸਰੀ ਗ੍ਰੋਇੰਗ ਟੈਕਨਾਲੋਜੀ ਐਂਡ ਇਟਸ ਮੈਨੇਜਮੈਂਟ ਨਾਂ ਦੇ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਹਰਿਆਣਾ ਕ੍ਰਿਸ਼ੀ ਯੂਨੀਵਰਸਿਟੀ, ਹਿਸਾਰ ਦੇ ਪ੍ਰੋ. ਐਮ.ਐਸ ਲਾਥੇਰ ਨੇ ਲੈਕਚਰ ਦਿੱਤਾ। ਪ੍ਰੋਫੈਸਰ ਲਾਥੇਰ ਨੇ ਕਿਹਾ ਕਿ ਨਰਸਰੀ ਜਾਂ ਬੂਟਾ ਘਰਾਂ ਨੂੰ ਵਕਤ ਦੇ ਅਧਾਰ ’ਤੇ ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਅਸਥਾਈ ਨਰਸਰੀ ਅਤੇ ਸਥਾਈ ਨਰਸਰੀ। ਅਸਥਾਈ ਨਰਸਰੀ ਕਿਸੇ ਮੌਸਮ ਦੀ ਜਾਂ ਕਿਸੇ ਨਿਯੋਜਿਤ ਪਰਿਯੋਜਨਾ ਦੀ ਜ਼ਰੂਰਤ ਪੂਰੀ ਕਰਨ ਦੇ ਲਈ ਤਿਆਰ ਕੀਤੀ ਜਾਂਦੀ ਹੈ। ਪ੍ਰਤਿਸਥਾਪਿਤ ਵਨਸਪਤੀ ਅਤੇ ਫੱੁਲਾਂ ਦੇ ਅੰਕੁਰਾਂ ਦੇ ਉਤਪਾਦਨ ਦੇ ਲਈ ਤਿਆਰ ਕੀਤੀ ਜਾਣ ਵਾਲੀ ਨਰਸਰੀ ਅਸਥਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਥਾਈ ਨਰਸਰੀਆਂ ਲਗਾਤਾਰ ਬੂਟਿਆਂ ਦਾ ਉਤਪਾਦਨ ਕਰਦੀ ਰਹਿੰਦੀ ਹੈ। ਇਨ੍ਹਾਂ ਨਰਸਰੀਜ਼ ਦੀ ਕੁੱਝ ਸਥਾਈ ਵਿਸ਼ੇਸ਼ਤਾ ਹੁੰਦੀ ਹੈ। ਫੁੱਲਾਂ ਵਾਲੇ ਬੂਟਿਆਂ ਦੀ ਨਰਸਰੀਜ ਵਿਚ ਜਰੇਬਰਾ, ਕਾਰਨੇਸ਼ਨ, ਪੇਟੁਨਿਆ, ਸਾਲਵਿਆ, ਗੁਲਾਬ, ਕ੍ਰਿਜੇਨਥਮਮ, ਕੋਲਿਅਰ, ਐਸਟਰ ਅਤੇ ਡਾਇਨਥਸ ਵਰਗੇ ਫੁਲਾਂ ਵਾਲੇ ਬੂਟਿਆਂ ਦੇ ਅੰਕੁਰ ਵਿਕਸਿਤ ਕੀਤੇ ਜਾਂਦੇ ਹਨ। ਬੂਟਾ ਲਗਾਉਣ ਦੇ ਲਈ ਉਪਯੋਗੀ ਬੂਟਿਆਂ ਪਾਈਨ, ਓਕ, ਟੀਕ, ਯੁਕਲੇਪਟਸ ਅਤੇ ਕੈਸੁਆਰੀਨਾਸ ਦੇ ਅੰਕੁਰ ਵਰਗੇ ਨਰਸਰੀਜ ਵਿਚ ਤਿਆਰ ਕੀਤੇ ਜਾਂਦੇ ਹਨ ਅਤੇ ਦਰਖਤਾਂ ਦੇ ਬੂਟੇ ਘਰਾਂ ਵਿਚ ਵੇਚੇ ਜਾਂਦੇ ਹਨ। ਬੀਜ ਤੋਂ ਉਤਪੰਨ ਹੋਣ ਵਾਲੇ ਜਾਂ ਦੂਜੇ ਹੋਰਨ੍ਹਾਂ ਸਰੋਤਾਂ ਵਰਗੇ ਰੂਸਟਾਕ ਜਾਂ ਟਿਸ਼ੁ ਕਲਚੱਰ ਤਕਨੀਕ ਨਾਲ ਉਭਰੇ ਨਰਸਰੀ ਦੇ ਬੂਟੇ ਨੂੰ ਵਿਸ਼ੇਸ਼ ਦੇਖਭਾਲ ਦੀ ਜਰੂਰਤ ਹੁੰਦੀ ਹੈ। ਆਮ ਤੌਰ ’ਤੇ ਇਹ ਖੁੱਲੇ ਵਿਚ ਉਗਾਏ ਜਾਂਦੇ ਹਨ, ਤਾਂ ਜੋ ਇਹ ਸਥਾਨਕ ਵਾਤਾਵਰਣ ਦੇ ਹਿਸਾਬ ਨਾਲ ਢੱਲ ਸਕਣ। ਕਿਸੇ ਵਿਵਸਾਈ ਨਰਸਰੀ ਉਤਪਾਦਕ ਦਾ ਇਹ ਪ੍ਰਮੁੱਖ ਟੀਚਾ ਹੁੰਦਾ ਹੈ ਕਿ ਉਹ ਨਰਸਰੀ ਦੇ ਬੂਟਿਆਂ ਦੇ ਉਗਣ ਅਤੇ ਉਨ੍ਹਾਂ ਦੇ ਵਿਕਾਸ ਦੇ ਲਈ ਜਰੂਰੀ ਸਥਿਤਿਆਂ ਪ੍ਰਦਾਨ ਕਰਨ। ਇਹ ਨਰਸਰੀ ਦੇ ਪ੍ਰਬੰਧਨ ਦਾ ਪ੍ਰਮੁੱਖ ਕਾਰਜ ਹੈ, ਜਿਸ ਵਿਚ ਅੰਕੁਰ ਫੁੱਟਣ ਦੇ ਸਮੇਂ ਤੋਂ ਲੈਕੇ ਬੂਟੇ ਦੀ ਪੂਰੀ ਤਰ੍ਹਾਂ ਵੱਡਾ ਹੋਣ ਤੱਕ ਜਾਂ ਉਖਾੜੇ ਜਾਣ ਅਤੇ ਪ੍ਰਤਿਸਥਾਪਨ ਤੱਕ ਦੇ ਸਾਰੇ ਕਾਰਜ ਸ਼ਾਮਲ ਹਨ। ਖੇਤੀ ਅਤੇ ਜੀਵਨ ਵਿਗਿਆਨ ਵਿਭਾਗ ਦੀ ਪ੍ਰਮੁੱਖ, ਪ੍ਰੋ. ਡਾ. ਅਮਿਤਾ ਮਹਾਜਨ ਨੇ ਪ੍ਰੋਫੈਸਰ ਐਮ ਐਸ ਲਾਥੇਰ ਦਾ ਸੁਆਗਤ ਕੀਤਾ। ਕ੍ਰਿਸ਼ੀ ਅਤੇ ਜੀਵਨ ਵਿਗਿਆਨ ਵਿਚ ਸਨਾਤਕ ਕਰ ਰਹੇ ਵਿਦਿਆਰਥੀਆਂ ਨੇ ਇਸ ਸੈਸ਼ਨ ਵਿਚ ਬੜੇ ਜੋਸ਼ ਅਤੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਪ੍ਰੋ. ਲਾਥੇਰ ਦੇ ਨਾਲ ਗੱਲਬਾਤ ਕੀਤੀ ਅਤੇ ਨਰਸਰੀਆਂ ਦੇ ਵਿਕਾਸ ਅਤੇ ਪ੍ਰਬੰਧਨ ’ਤੇ ਜਾਣਕਾਰੀ ਹਾਸਿਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ