ਸਕੂਲੀ ਬੱਚਿਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਤੇ ਬਿਮਾਰੀਆਂ ਤੋਂ ਬਚਨ ਲਈ ਡਾਕਟਰੀ ਸਲਾਹ ਲੈਣ ’ਤੇ ਜ਼ੋਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਅਕਤੂਬਰ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਸਿਵਲ ਹਸਪਤਾਲ ਖਰੜ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ‘ਵਿਸ਼ਵ ਨਿਗਾਹ ਦਿਵਸ’ ਮੌਕੇ ਸੈਮੀਨਾਰ ਕਰਵਾਇਆ ਗਿਆ। ਅੱਖਾਂ ਦੇ ਮਾਹਿਰ ਡਾ. ਬਲਵਿੰਦਰ ਕੌਰ ਨੇ ਸਕੂਲ ਦੇ ਬੱਚਿਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀਆਂ ਅੱਖਾਂ ਮਾਹਿਰ ਡਾਕਟਰਾਂ ਨੂੰ ਦਿਖਾ ਕੇ ਇਲਾਜ਼ ਕਰਵਾਉਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਥੋਹੜੀ ਉਮਰ ਵਿਚ ਨਿਗਾਹ ਘੱਟ ਹੋਣ ਕਾਰਨ ਐਨਕਾਂ ਲਗਾਉਣ ਤੋਂ ਕਤਰਾਉਦੇ ਹਨ ਉਹ ਵੀ ਐਨਕਾਂ ਜ਼ਰੂਰ ਲਗਾਉਣ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਦਿਵਾਲੀ ਦਾ ਤਿਉੂਹਾਰ ਪਟਾਕੇ ਨਾ ਚਲਾਉਣ।
ਲਾਇਨਜ ਕਲੱਬ ਇੰਟਰਨੈਸ਼ਨਲ ਦੇ ਪੀ.ਡੀ.ਜੀ. ਪ੍ਰੀਤਕੰਵਲ ਸਿੰਘ ਨੇ ਕਿਹਾ ਕਿ ਸ੍ਰੀਲੰਕਾ ਵਿਚ ਮਰਨ ਉਪਰੰਤ ਹਰ ਇਨਸਾਨ ਵਲੋਂ 100 ਫੀਸਦੀ ਲੋਕ ਆਪਣੀਆਂ ਅੱਖਾਂ ਦਾਨ ਕਰਦੇ ਹਨ ਅਤੇ ਅੱਖਾਂ ਦਾਨ ਕਰਨ ਲਈ ਉਹ ਵੱਡੇ ਪੱਧਰ ਤੇ ਜਾਗਰੂਕ ਹੋ ਚੁੱਕੇ ਹਨ। ਇਸ ਮੋਕੇ ਸਕੂਲ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ, ਡੀ.ਪੀ.ਈ. ਪਰਦੀਪ ਕੁਮਾਰ, ਕਲੱਬ ਪ੍ਰਧਾਨ ਗੁਰਮੁੱਖ ਸਿੰਘ, ਪਰਮਪ੍ਰੀਤ ਸਿੰਘ, ਹਰਬੰਸ ਸਿੰਘ, ਸੁਖਵਿੰਦਰਜੀਤ ਕੌਰ, ਲਲਿਤਾ ਰਾਣੀ, ਸਿਮਰਜੀਤ ਕੌਰ ਆਦਿ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …