nabaz-e-punjab.com

ਚਿੰਤਪੁਰਨੀ ਮੈਡੀਕਲ ਕਾਲਜ ਦੇ ਐਮਬੀਬੀਐਸ ਦੇ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਾ ਬਾਈਕਾਟ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਚਿੰਤਪੁਰਨੀ ਮੈਡੀਕਲ ਕਾਲਜ਼ ਦੇ ਐਮਬੀਬੀਐਸ ਦੇ ਵਿਦਿਆਰਥੀਆਂ ਨੇ 13 ਨਵੰਬਰ ਤੋਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਾਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਕਿਉਂਕਿ ਕਾਲਜ ਵਿਚ ਫੈਕਲਟੀ, ਕਲੀਨੀਕਲ ਦੀ ਪੜਾਈ, ਅਤੇ ਮਰੀਜ਼ ਨਾ ਹੋਣ ਕਰਕੇ ਉਹਨਾਂ ਦੀ ਤਿਆਰੀ ਨਹੀਂ ਹੋ ਸਕੀ। ਫੈਕਲਟੀ ਅਤੇ ਮੁਢਲੀਆਂ ਸਹੂਲਤਾਂ ਅਤੇ ਮਰੀਜ਼ ਨਾ ਹੋਣ ਦੀ ਪੁਸ਼ਟੀ ਐਮਸੀਆਈ ਦੀ ਇੰਸਪੈਕਸ਼ਨ ਤੋਂ ਵੀ ਹੋ ਚੁੱਕੀ ਹੈ। ਉਪਰੋਕਤ ਸਾਰੀ ਸਥਿਤੀ ਨੂੰ ਵਾਚਣ ਉਪਰੰਤ ਅੱਜ ਚਿੰਤਪੁਰਨੀ ਮੈਡੀਕਲ ਪੇਰੇਂਟਸ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਸੱਦੀ ਗਈ। ਜਿਸ ਵਿੱਚ ਸੂਬਾਈ ਪ੍ਰਧਾਨ ਡਾਕਟਰ ਸੁਸ਼ੀਲ ਗਰਗ, ਵਰਿੰਦਰ ਗਰਗ, ਡੀ.ਕੇ. ਭਾਰਗਵ, ਐਡਵੋਕੇਟ ਅਰੁਣ ਬਤਰਾ, ਰੂਪ ਲਾਲ, ਡਾਕਟਰ ਭੁਪਿੰਦਰ ਬਤਰਾ ਤੇ ਹੋਰ ਮੈਂਬਰ ਹਾਜ਼ਰ ਹੋਏ।
ਐਸੋਸੀਏਸ਼ਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਹਾਈ ਕੋਰਟ ਵਲੋਂ 8 ਸਤੰਬਰ ਨੂੰ 2014 ਬੈਚ ਦੇ 101 ਵਿਦਿਆਰਥੀਆਂ ਦੀ ਸ਼ਿਫਟਿੰਗ ਦੇ ਆਰਡਰ ਕਰਨ ਦੇ ਬਾਵਜੂਦ ਅਜੇ ਤੱਕ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੱੁਕੇ। ਜਦੋਂ ਕਿ ਵਿਦਿਆਰਥੀਆਂ ਦੇ ਪੇਪਰ ਵੀ ਸਿਰ ਤੇ ਆ ਗਏ ਹਨ। ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਬੇਸ਼ਕ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਬੱਚਿਆਂ ਦਾ ਭਵਿੱਖ ਖਰਾਂਬ ਨਹੀਂ ਹੋਣ ਦੇਵੇਗੀ ਪਰ ਅਜੇ ਤੱਕ ਨਾ ਹੀ ਸਰਕਾਰ ਵਲੋਂ ਸ਼ਿਫਟਿੰਗ ਕੀਤੀ ਗਈ ਹੈ ਤੇ ਨਾ ਹੀ ਵਿਦਿਆਰਥੀਆਂ ਦੇ ਪੇਪਰ ਲੇਟ ਕਰਨ ਦੇ ਆਰਡਰ ਕੀਤੇ ਹਨ। ਪੇਪਰ ਲੈਟ ਕਰਨ ਸਬੰਧੀ ਵਿੱਦਿਆਰਥੀ ਡੀ ਆਰ ਐਮ ਆਈ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਵਿੱਦਿਆਰਥੀਆਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।
ਐਸੋਸੀਏਸ਼ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਉਹ ਬੱਚਿਆਂ ਨੂੰ ਦੁਬਿਧਾ ਭਰੀ ਸਥਿਤੀ ’ਚੋਂ ਬਾਹਰ ਕੱਢੇ ਅਤੇ ਉਹਨਾਂ ਦੇ ਪੇਪਰ ਘੱਟ ਤੋਂ ਘੱਟ 2 ਮਹੀਨੇ ਲਈ ਮੁਲਤਵੀ ਕਰੇ। ਐਸੋਸੀਏਸ਼ਨ ਸਰਕਾਰ ਨੂੰ ਇਹ ਅਪੀਲ ਕਰਦੀ ਹੈ ਕਿ ਬੱਚਿਆਂ ਨੂੰ ਦੂਜੇ ਕਾਲਜਾਂ ਵਿੱਚ ਜਲਦੀ ਤੋਂ ਜਲਦੀ ਸ਼ਿਫ਼ਟ ਕਰੇ ਤਾਂ ਕਿ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…