Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦਾ ਬਕਾਇਆਂ ਦੇਵੇ ਕੈਪਟਨ ਸਰਕਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ: ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜ਼ਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨੇ ਪੰਜਾਬ ਦੀ ਕਾਂਞਰਸ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬ ਦੇ ਮੁਲਾਜਮਾਂ ਦਾ ਪਿਛਲੇ ਲੰਮੇ ਤੋਂ ਲਮਕ ਵਿੱਚ ਪਿਆਂ 22 ਮਹੀਨੇ ਦੇ ਮਹਿੰਗਾਈ ਭੱਤੇ ਦਾ ਏਰੀਅਰ ਤਰੁੰਤ ਜਾਰੀ ਕੀਤਾ ਜਾਵੇ। ਅੱਜ ਇੱਥੇ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ, ਜਨਰਲ ਸਕੱਤਰ ਮਨਜੀਤ ਸਿੰਘ ਚਾਹਲ, ਸੰਗਰੂਰ ਸਰਕਲ ਦੇ ਪ੍ਰਧਾਨ ਪੂਰਨ ਸਿੰਘ ਖਾਈ, ਤਰਨਤਾਰਨ ਸਰਕਲ ਦੇ ਪ੍ਰਧਾਨ ਮੰਗਲ ਸਿੰਘ ਠਰੂ, ਅੰਮ੍ਰਿਤਸਰ ਸਰਕਲ ਦੇ ਪ੍ਰਧਾਨ ਂਸਵੰਤ ਸਿੰਘ ਪੰਨੂੰ ਅਤੇ ਹੈਡ ਆਫਿਸ ਦੇ ਪ੍ਰਧਾਨ ਮੱਖਣ ਸਿੰਘ ਅਤੇ ਸਕੱਤਰ ਗੁਰਦੀਪ ਸਿੰਘ ਬੋਲੜਕਲਾਂ ਨੇ ਸਾਂਝੇ ਬਿਆਨ ਰਾਹੀ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋ ਪਹਿਲਾਂ ਜਨਵਰੀ 2017 ਤੋਂ 6 ਅਤੇ ਜੁਲਾਈ 2017 ਤੋਂ 3 ਫੀਸਦੀ ਕੇੲਦਰ ਸਰਕਾਰ ਦੀ ਤਰਜ਼ ਤੇ ਮਹਿੰਗਾਈ ਭੱਤੇ ਦੇਣ ਦੀਆਂ ਕਿਸਤਾਂ ਦੇਣ ਦਾ ਐਲਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦਾ 1 ਜੁਲਾਈ 2015 ਤੋਂ 31 ਦਸੰਬਰ 2015 ਤੱਕ 6 ਫੀਸਦੀ ਅਤੇ 1 ਜਨਵਰੀ 2016 ਤੋਂ 30 ਜੂਨ 2016 ਤੱਕ 6 ਫੀਸਦੀ ਅਤੇ 1 ਜੁਲਾਈ 2016 ਤੋਂ 31 ਦਸੰਬਰ 2016 ਤੱਕ 7 ਫੀਸਦੀ ਦੇ ਹਿਸਾਬ ਨਾਲ 22 ਮਹੀਨੇ ਦਾ ਬਕਾਇਆ ਏਰੀਅਰ ਲਮਕ ਅਵਸਥਾ ਵਿੱਚ ਪਿਆ ਹੈ। ਇਸ ਏਰੀਅਰ ਦੇ ਕਾਰਨ ਮੁਲਾਜ਼ਮਾਂ ਦਾ ਹਜ਼ਾਰਾ ਰੁਪਇਆ ਸਰਕਾਰ ਵੱਲ ਪੈਂਡਿਗ ਪਿਆ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਹ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਨੂੰ ਦੇ ਦਿੱਤੀਆਂ ਹਨ ਜਦੋ ਕਿ ਇਸ ਮਾਮਲੇ ਤੇ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਅਫ਼ਸਰਾਂ ਤੇ ਵੱਖਰੀ ਨੀਤੀ ਲਾਗੁ ਕਰ ਰਹੀ ਹੈ ਜਿਹੜੀ ਤਰਕ ਸੰਗਤ ਨਹੀ ਹੈ। ਉਹਨਾਂ ਕਿਹਾ ਕਿ ਮਹਿੰਗਾਈ ਭੱਤੇ ਦੇ ਮਾਮਲੇ ਬਾਰੇ ਜਲਦੀ ਹੀ ਜਥੇਬੰਦੀ ਦਾ ਵਫਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੇਗਾ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਤਨਖਾਹ ਕਮਿਸ਼ਨ ਦੇ ਕੰਮ ਕਾਰ ਵਿੱਚ ਤੇਜੀ ਲਿਆ ਕੇ ਰਿਪੋਰਟ ਲਾਗੂ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ