ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਦੀਵਾਲੀ ਦਾ ਤਿਉਹਾਰ

ਬਲਜਿੰਦਰ ਕੌਰ ਸ਼ੇਰਗਿੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਦੀਵਾਲੀ ਤਿਉਹਾਰ ਸਾਡੇ ਤਿਉਹਾਰਾਂ ਵਿੱਚੋੱ ਪ੍ਰਮੁੱਖ ਤਿਉਹਾਰ ਹੈ। ਸਾਡੀਆਂ ਸੱਭਿਆਚਾਰਕ ਅਤੇ ਧਾਰਮਿਕ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਭਾਰਤ ਵਿੱਚ ਤਿਉਹਾਰਾਂ ਦੀ ਬਹੁਤ ਮਹੱਤਤਾ ਹੈ। ਇਥੇ ਸਾਰੇ ਧਰਮਾਂ ਦੇ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ। ਸਾਡੇ ਦੇਸੀ ਮਹੀਨੇ ਕੱਤਕ ਵਿੱਚ ਦੀਵਾਲੀ ਦਾ ਤਿਉਹਾਰ ਆਉੱਦਾ ਹੈ। ਇਹ ਰੁੱਤਾਂ ਦੇ ਬਦਲਣ ਦਾ ਸੰਕੇਤ ਵੀ ਹੁੰਦਾ ਹੈ। ਦੀਵਾਲੀ ਤਿਉਹਾਰ ਹਿੰਦੂ ਤੇ ਸਿੱਖ ਧਰਮ ਨਾਲ ਇਤਿਹਾਸ ਸੰਬੰਧਿਤ ਮੰਨਿਆ ਜਾਂਦਾ ਹੈ। ਦੀਵਾਲੀ ਦਾ ਭਾਵ ਦੀਵਿਆਂ ਨਾਲ ਕੀਤੀ ਗਈ ਰੋਸ਼ਨੀ ਤੋੱ ਹੈ। ਹਿੰਦੂ ਧਰਮ ਅਨੁਸਾਰ ਭਗਵਾਨ ਰਾਮ ਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ‘ਬਦੀ ਤੇ ਨੇਕੀ ਦੀ ਜਿੱਤ’ ਪ੍ਰਾਪਤ ਕਰ ਅਯੋਧਿਆ ਪਹੁੰਚੇ ਸੀ ਤਦ ਲੋਕਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਉ, ਤੇਲ ਦੇ ਦੀਵੇ ਬਾਲ ਕੇ ਦੀਵਿਆਂ ਦੀ ਰੋਸ਼ਨੀ ਕਰਕੇ ਦੀਵਾਲੀ ਮਨਾਈ ਸੀ।
ਸਿੱਖ ਇਤਿਹਾਸ ਅਨੁਸਾਰ ਸਾਡੇ ਛੇਵੇੱ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਪਹਾੜੀ ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿੱਚ ਰਿਹਾਅ ਕਰਵਾ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਸੀ। ਉਹਨਾਂ ਰਾਜਿਆਂ ਨੂੰ ਰਿਹਾਅ ਕਰਾ ਕੇ ਲਿਆਉਣ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦੀਵਿਆਂ ਨਾਲ ਰੋਸ਼ਨੀ ਕਰ ਬੰਦੀ ਛੋੜ ਦਿਵਸ ਮਨਾਇਆ ਗਿਆ ਸੀ। ਗੁਰਬਾਣੀ ਵਿੱਚ ਦਰਜ ਸ਼ਬਦ ਦਾ ਉਚਾਰਨ ਕੀਤਾ ਗਿਆ।
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।।
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ।।
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ।।
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ।।
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ।।
ਗੁਰਮੁਖ ਸੁਖਫਲ ਦਾਤ ਸਬਦ ਸਮ੍ਹਾਲੀਅਨਿ।।
ਅੱਜ ਕੱਲ੍ਹ ਦੀਵਾਲੀ ਮਨਾਉਣ ਦੀ ਖੁਸ਼ੀ ਵਿੱਚ ਘਰਾਂ ਦੀ ਸਾਫ ਸਫਾਈ ਕੁਝ ਦਿਨ ਪਹਿਲਾਂ ਹੀ ਅੌਰਤਾਂ ਸ਼ੁਰੂ ਕਰ ਦਿੰਦੀਆਂ ਹਨ। ਘਰਾਂ ਨੂੰ ਸਫੇਦੀ ਵੀ ਕਰਵਾਈ ਜਾਂਦੀ ਹੈ। ਇਸ ਤਰ੍ਹਾਂ ਸਫਾਈ ਹੋਣ ਨਾਲ ਘਰਾਂ ਦੀ ਗੰਦਗੀ ਵੀ ਖਤਮ ਹੋ ਜਾਂਦੀ ਹੈ ਅਤੇ ਘਰ ਦੀ ਸਫਾਈ ਨਾਲ ਸਾਡਾ ਸਰੀਰ ਵੀ ਤੰਦਰੁਸਤ ਮਹਿਸੂਸ ਕਰਦਾ ਹੈ। ਕਿਸੇ ਨੇ ਸੱਚ ਕਿਹਾ ਕਿ ‘ਜਿੱਥੇ ਸਫਾਈ ਉਥੇ ਖੁਦਾਈ’ ਇਸ ਦਿਨ ਮਾਤਾ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਕਹਿੰਦੇ ਹਨ ਜਿਸ ਘਰ ਵਿੱਚ ਸਭ ਤੋੱ ਜਿਆਦਾ ਸਫਾਈ ਹੁੰਦੀ ਹੈ ਉਥੇ ਮਾਤਾ ਜੀ ਆਪਣੇ ਚਰਨ ਛੋਹ ਜ਼ਰੂਰ ਪਾਉੱਦੇ ਹਨ।
ਦੀਵਾਲੀ ਮਨਾਉਣ ਲਈ ਸਾਡੇ ਸ਼ਹਿਰਾਂ ਕਸਬਿਆਂ ਮਾਰਕੀਟਾਂ ਵਿੱਚ ਕੁਝ ਦਿਨ ਪਹਿਲਾਂ ਹੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ। ਮਾਰਕੀਟਾਂ ਦੁਲਹਨਾਂ ਤਰ੍ਹਾਂ ਸੱਜੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਹਰ ਕੋਈ ਆਪਣੇ ਮਿੱਤਰਾਂ, ਦੋਸਤਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵਜੋੱ ਮਿਠਾਈਆਂ ਤੇ ਤੋਹਫੇ ਭੇੱਟ ਕਰਨ ਲਈ ਮਾਰਕੀਟਾਂ ਵਿੱਚ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ।
ਪਰ ਅੱਜ ਸਾਨੂੰ ਬਹੁਤ ਜਿਆਦਾ ਸੋਚ ਸਮਝ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਕਿਉੱਕਿ ਅੱਜ ਕੱਲ੍ਹ ਹਰ ਇਕ ਚੀਜ਼ ਵਿੱਚ ਮਿਲਾਵਟ ਪਾਈ ਜਾਂਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਸਾਨੂੰ ਆਪਣੀ ਸਿਹਤ ਨਾਲ ਸੰਬੰਧਿਤ ਚੀਜ਼ਾਂ ਹੀ ਇੱਕ ਦੂਜੇ ਨੂੰ ਭੇੱਟ ਕਰਨੀਆਂ ਚਾਹੀਦੀਆਂ ਹਨ, ਤਾਂ ਕਿ ਹਰ ਕੋਈ ਸਿਹਤਮੰਦ ਰਹੇ। ਸਾਨੂੰ ਮਿਠਾਈਆਂ ਤੋੱ ਤਾਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ ਕਿਉੱਕਿ ਨਾਂ ਤਾਂ ਇਹ ਤਾਜੀਆਂ ਹੁੰਦੀਆਂ ਹਨ ਅਤੇ ਨਾਲੇ ਇਹਨਾਂ ਦੀ ਪੈਕਿੰਗ ਬਹੁਤ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।
ਦੀਵਾਲੀ ਦੇ ਤਿਉਹਾਰ ਤੇ ਹਰ ਇੱਕ ਨੂੰ ਆਤਿਸ਼ਬਾਜ਼ੀ ਕਰਨ ਮਤਲਬ ਪਟਾਕੇ ਚਲਾਉਣਾ ਹਰ ਇੱਕ ਨੂੰ ਬਹੁਤ ਪਸੰਦ ਹੁੰਦਾ ਹੈ। ਪ੍ਰੰਤੂ ਅਗਰ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਤੇ ਆਪਣੇ ਆਪ ਦਾ ਨੁਕਸਾਨ ਹੋਣ ਦਾ ਡਰ ਵੀ ਲੱਗਾ ਰਹਿੰਦਾ ਹੈ। ਜਦੋਂ ਵਾਤਾਵਰਨ ਦੂਸ਼ਿਤ ਹੁੰਦਾ ਹੈ ਤਾਂ ਸਾਨੂੰ ਇਸ ਹਵਾ ਵਿੱਚ ਜੋ ਹਵਾ ਮਿਲਦੀ ਹੈ ਉਹ ਬਹੁਤ ਨੁਕਸਾਨਦਾਇਕ ਹੁੰਦੀ ਹੈ ਕਿਉਂਕਿ ਇਹ ਸਾਹ ਦੀਆਂ ਬਿਮਾਰੀਆਂ ਵਾਲਿਆਂ ਨੂੰ ਨੁਕਸਾਨ ਬਹੁਤ ਪਹੁੰਚਾਉਂਦੀ ਹੈ। ਪਟਾਕਿਆਂ ਦੇ ਨਾਲ ਪੈਦਾ ਹੁੰਦਾ ਸ਼ੋਰ, ਪ੍ਰਦੂਸ਼ਣ, ਮਨੁੱਖ, ਜਾਨਵਰ ਅਤੇ ਪਸ਼ੂ ਪੰਛੀਆਂ ਲਈ ਅਨੇਕਾਂ ਪੱਖਾਂ ਤੇ ਮਾਰੂ ਸਾਬਤ ਹੁੰਦਾ ਹੈ ਸੋ ਸਾਨੂੰ ਸਭ ਨੂੰ ਆਪਣੇ ਤੇ ਦੂਜਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪ੍ਰਦੂਸ਼ਣ ਫਲਾਊ ਪਟਾਕਿਆਂ ਤੋੱ ਦਰਕਿਨਾਰ ਹੀ ਰਹਿਣਾ ਚਾਹੀਦਾ ਹੈ।
ਸਾਡੇ ਰਾਜਧਾਨੀ ਵਰਗੇ ਸ਼ਹਿਰਾਂ ਵਿੱਚ ਪਟਾਕਿਆਂ ਤੇ ਸੁਪਰੀਮ ਕੋਰਟ ਵੱਲੋਂ ਪਾਬੰਧੀ ਲਗਾ ਦਿੱਤੀ ਗਈ ਹੈ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਕਿਉੱਕਿ ਇਹ ਵਾਤਾਵਰਨ ਨੂੰ ਦੂਸ਼ਿਤ ਤੇ ਲੋਕਾਂ ਨੂੰ ਬਿਮਾਰ ਹੋਣ ਦਾ ਸੱਦਾ ਦਿੰਦੇ ਹਨ। ਆਓ ਆਪਾਂ ਇਸ ਪਵਿੱਤਰ ਤੇ ਖੁਸ਼ੀਆਂ ਭਰੇ ਤਿਉਹਾਰ ਨੂੰ ਮੋਹ ਪਿਆਰ ਨਾਲ ਗੱਲ ਲਾਈਏ ਤੇ ਹੱਸ ਕੇ ਇਸ ਨੂੰ ਮਨਾਈਏ ਆਪਣੇ ਪਰਿਵਾਰ ਨੂੰ ਤੇ ਸਮਾਜ ਨੂੰ ਖੁਸ਼ੀ ਭਰਿਆ ਰੱਖ ਕੇ ਇਸ ਨੂੰ ਸ਼ਾਂਤੀਪੂਰਨ ਮਨਾਈਏ ਅਤੇ ਇਸ ਫਜ਼ੂਲ ਦੇ ਹੋਣ ਵਾਲੇ ਖਰਚੇ ਨੂੰ ਨੱਥ ਪਾਈਏ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …