ਸਰਕਾਰੀ ਸਕੂਲ ਦੇਸੂਮਾਜਰਾ ਵਿੱਚ ਕਲਾ ਉਤਸਵ-2017 ਦੇ ਜ਼ਿਲ੍ਹਾ ਪੱਧਰ ਮੁਕਾਬਲੇ ਕਰਵਾਏ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਦੀਆਂ ਵਿਦਿਆਰਥਣਾਂ ਨੇ ਜਿੱਤਿਆਂ ਆਂਧਰਾਂ ਦਾ ਲੋਕ-ਨ੍ਰਿਤ ਮੁਕਾਬਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਇੱਥੋਂ ਦੇ ਸਰਕਾਰੀ ਸੈਕੰਡਰੀ ਸਕੂਲ ਦੇਸੂਮਾਜਰਾ ਵਿਖੇ ਮਨੁੱਖੀ ਸ੍ਰੋਤ ਅਤੇ ਵਿਕਾਸ ਮੰਤਰਾਲੇ ਅਧੀਨ ਆਯੋਜਿਤ ਜ਼ਿਲ੍ਹਾ ਪੱਧਰੀ ਕਲਾ-ਉਤਸਵ ਮੁਕਾਬਲਿਆਂ ਦੀ ਲੋਕ-ਨ੍ਰਿਤ ਕੈਟਾਗਰੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀਕਲਾਂ ਦੀਆਂ ਵਿਦਿਆਰਥਣਾਂ ਨੇ ਆਧਰਾਂ ਪ੍ਰਦੇਸ਼ ਦੇ ਲੋਕ-ਨ੍ਰਿਤ ‘ਬਾਥੂਕਾਮਾ’ ਦੀ ਸ਼ਾਨਦਾਰ ਪੇਸ਼ਕਾਰੀ ਨਾਲ਼ ਨਾ ਸਿਰਫ਼ ਦਰਸ਼ਕਾਂ ਨੂੰ ਕੀਲਿਆ, ਸਗੋਂ ਜੱਜਾਂ ਨੂੰ ਵੀ ਪ੍ਰਭਾਵਿਤ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮੱਛਲੀਕਲਾਂ ਸਕੂਲ ਦੀ ਪ੍ਰਿੰਸੀਪਲ ਮੈਡਮ ਨਵੀਨ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਵਰਿੰਦਰ ਸੇਖੋਂ ਦੇ ਨਿਰਦੇਸ਼ਨ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਬੀਤੇ ਕਈ ਦਿਨਾਂ ਤੋਂ ਆਂਧਰਾ ਪ੍ਰਦੇਸ਼ ਦੇ ਲੋਕ-ਨ੍ਰਿਤ ‘ਬਾਥੂਕਾਮਾ’ ਦੀ ਤਿਆਰੀ ਵਿੱਚ ਜੁਟੀਆਂ ਹੋਈਆਂ ਸਨ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਵਰ੍ਹੇ ਦੇ ਲੋਕ-ਉਤਸਵ ਲਈ ਪੰਜਾਬ ਦੇ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ਼ ਦੇ ਲੋਕ-ਨ੍ਰਿਤ ਅਤੇ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਲੋਕ-ਨ੍ਰਿਤ ਦੀ ਪੇਸ਼ਕਾਰੀ ਲਈ ਕਿਹਾ ਗਿਆ ਹੈ। ਆਂਧਰਾ-ਤੇਲਾਂਗਣਾ ਦੇ ਲੋਕ-ਨ੍ਰਿਤ ਬਾਥੂਕਾਮਾ ਅਨੁਸਾਰ ਢੁਕਵੇਂ ਪਹਿਰਾਵੇ, ਲੋਕ-ਗੀਤ ਅਤੇ ਨ੍ਰਿਤ ਅਨੁਸਾਰ ਵਧੀਆ ਪੇਸ਼ਕਾਰੀ ਦੇ ਆਧਾਰ ਤੇ ਜ਼ਿਲ੍ਹਾ-ਪੱਧਰੀ ਮੁਕਾਬਲਾ ਜਿੱਤਣ ਉਪਰੰਤ ਹੁਣ ਇਹ ਵਿਦਿਆਰਥਣਾਂ ਜ਼ੋਨ-ਪੱਧਰੀ ਮੁਕਬਲੇ ਵਿੱਚ ਜ਼ਿਲ੍ਹੇ ਦੀ ਪ੍ਰਤੀਨਿਧਤਾਕਰਨਗੀਆਂ। ਪ੍ਰਿੰਸੀਪਲ ਨਵੀਨ ਗੁਪਤਾ ਨੇ ਦੱਸਿਆ ਕਿ ਲੋਕ-ਨ੍ਰਿਤ ਦੇ ਨਾਲ ਹੀ ਥੀਏਟਰ ਕੈਟਾਗਰੀ ਵਿੱਚ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਥੀਮ ਅਧੀਨ ਸਕੂਲ ਦੇ ਸਾਇੰਸ ਮਾਸਟਰ ਅਮਰਜੀਤ ਸਿੰਘ ਦੁਆਰਾ ਰਚਿਤ-ਨਿਰਦੇਸ਼ਿਤ ਨਾਟਕ ‘ਏਕਤਾ ਤੋਂ ਸ਼੍ਰੇਸ਼ਠਤਾ’ ਨੂੰ ਵੀ ਕਲਾ-ਉਤਸਵ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਜੇਤੂ ਕਰਾਰ ਦਿਦਿੰਆਂ ਜ਼ੋਨ-ਪੱਧਰ ਤੇ ਸ਼ਾਮਲ ਹੋਣ ਦਾ ਸਨਮਾਨ ਹਾਸਲ ਹੋਇਆ।
ਜੇਤੂ ਵਿਦਿਆਰਥੀ-ਵਿਦਿਆਰਥਣਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨਿਰਮਲ ਸਿੰਘ ਜੀ ਨੇ ਸਨਮਾਨ-ਚਿੰਨ੍ਹ ਦੇ ਕੇ ਆਉਂਦੇ ਮੁਕਾਬਲਿਆਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਪ੍ਰਿੰਸੀਪਲ ਨੇ ਕਲਾ ਦੇ ਖੇਤਰ ਵਿੱਚ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਭਾਗ ਲੈਣ ਵਾਲ਼ੇ ਵਿਦਿਆਰਥੀ-ਵਿਦਿਆਰਥਣਾਂ ਅਤੇ ਉਹਨਾਂ ਨੂੰ ਤਿਆਰੀ ਕਰਵਾਉਣ ਵਾਲ਼ੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਆਉਣ ਵਾਲੇ ਮੁਕਾਬਲਿਆਂ ਲਈ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…