Share on Facebook Share on Twitter Share on Google+ Share on Pinterest Share on Linkedin ਪਡਿਆਲਾ ਸੜਕ ਹਾਦਸੇ ਵਿੱਚ ਸਕਿਊਰਟੀ ਗਾਰਡ ਦੀ ਦਰਦਨਾਕ ਮੌਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਕਤੂਬਰ: ਸਥਾਨਕ ਸਹਿਰ ’ਚੋਂ ਗੁਜ਼ਰਦੇ ਕੌਮੀ ਮਾਰਗ ਪਿੰਡ ਪਡਿਆਲਾ ਨਜਦੀਕ ਹੋਏ ਇੱਕ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਮਲਕੀਤ ਸਿੰਘ ਨਾਮਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ ਪੁੱਤਰ ਪਿਆਰਾ ਸਿੰਘ ਉਮਰ ਲਗਭਗ 50 ਸਾਲ ਜੋ ਕਿ ਆਈ.ਸੀ.ਆਈ.ਸੀ.ਆਈ ਬੈਂਕ ਦੀ ਖਰੜ ਸਾਖਾ ਵਿੱਚ ਸਕਊਰਟੀ ਗਾਰਡ ਲੱਗਾ ਹੋਇਆ ਸੀ ‘ਤੇ ਅੱਜ ਸਵੇਰੇ ਉਹ ਆਪਣੀ ਡਊਟੀ ਤੋਂ ਬਾਅਦ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.12 ਯੂ 8456 ਤੇ ਸਵਾਰ ਹੋਕੇ ਆਪਣੇ ਪਿੰਡ ਬੂਰਮਾਜਰਾ ਪਰਤ ਰਿਹਾ ਸੀ ਤੇ ਪਡਿਆਲਾ ਨਜਦੀਕ ਪਿਛੋਂ ਆ ਰਹੇ ਟਰੱਕ ਨੰਬਰ ਐਚ.ਪੀ 66-5000 ਦੀ ਚਪੇਟ ਵਿੱਚ ਆਉਣ ਕਾਰਣ ਮੌਕੇ ਤੇ ਹੀ ਮੌਤ ਹੋ ਗਈ । ਮੌਕੇ ਤੇ ਏ.ਐਸ.ਆਈ ਦਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜੇ ਵਿੱਚ ਲੈਕੇ ਉਸਨੂੰ ਖਰੜ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿਤਾ ਤੇ ਟੱਰਕ ਨੂੰ ਕਬਜੇ ਵਿੱਚ ਲੈਕੇ ਟੱਰਕ ਚਾਲਕ ਤੇ ਮਾਮਲਾ ਦਰਜ ਕਰਕੇ ਆਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ