ਰਤਨ ਕਾਲਜ ਸੋਹਾਣਾ ਵੱਲੋਂ ਆਯੁਰਵੈਦਿਕ ਦੇ ਜ਼ਰੀਏ ਦਰਦ ਨਿਵਾਰਨ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ

ਕੰਪਿਊਟਰ ਯੁੱਗ ਵਿੱਚ ਸਿਹਤ ਤੇ ਤੰਦਰੁਸਤੀ ਸਭ ਤੋਂ ਵੱਡੀ ਚੁਨੌਤੀ: ਸੰਗੀਤਾ ਅਗਰਵਾਲ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਰਤਨ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਆਪਣੇ ਕੈਂਪਸ ਵਿਚ ਆਯੁਰਵੈਦ ਦੇ ਜ਼ਰੀਏ ਦਰਦ ਨਿਵਾਰਨ ਪ੍ਰਬੰਧਨ ’ਤੇ ਸੈਮੀਨਾਰ ਦਾ ਆਯੋਜਨ ਕੀਤਾ। ਆਯੁਰਵੈਦ ਦੇ ਪਿਤਾਮਾ ਭਗਵਾਨ ਧੰਨਵੰਤਰੀ ਨੂੰ ਸਮਰਪਿਤ ਇਹ ਸੈਮੀਨਾਰ ਸਰਸਵਤੀ ਆਯੁਰਵੇਦ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਰਤਨ ਗਰੁੱਪ ਅਤੇ ਸਰਸਵਤੀ ਆਯੁਰਵੇਦ ਕਾਲਜ ਦੇ 300 ਦੇ ਕਰੀਬ ਵਿਦਿਆਰਥੀਆਂ, ਖੋਜ ਵਿਗਿਆਨੀ, ਡਾਕਟਰ ਅਤੇ ਫਾਰਮਾਸਕਲੋਜਿਸਟ ਨੇ ਇਸ ਸੈਮੀਨਾਰ ਵਿੱਚ ਹਿੱਸਾ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ਵਿਚ ਆਯੁਰਵੈਦ ਦੇ ਜਾਣਕਾਰਾਂ ਨੇ ਆਯੁਰਵੈਦ ਰਾਹੀਂ ਵੱਖ ਵੱਖ ਤਰਾਂ ਦੇ ਦਰਦ ਅਤੇ ਉਸ ਦੇ ਇਲਾਜ, ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਸਮੇਤ ਕਈ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਦਾ ਪ੍ਰਮੁੱਖ ਵਿਸ਼ਾ ਆਯੁਰਵੈਦ ਰਾਹੀਂ ਦਰਦ ਨਿਵਾਰਨ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਜਿਸ ਵਿਚ ਰਾਹਤ ਇਲਾਜ ਜੋ ਪ੍ਰਭਾਵਿਤ ਹਿੱਸੇ ਦੇ ਅਸਰ ਕਰਨ, ਕਠੋਰਤਾ, ਸੋਜ ਅਤੇ ਕੋਮਲਤਾ ਨੂੰ ਘੱਟ ਕਰਨਾ, ਸਰਕੂਲੇਸ਼ਨ ਵਧਾਉਣਾ ਆਦਿ ਬਾਰੇ ਵਿਚਾਰ ਕੀਤੀ ਗਈ ਸੀ ਜੋ ਬਿਨਾਂ ਰੁਕਾਵਟ ਦੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰਦੇ ਹਨ।
ਇਸ ਮੌਕੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਸ਼ੱਕ ਸਮੇਂ ਦੇ ਨਾਲ ਅੱਜ ਤੇਜ਼ੀ ਨਾਲ ਕਿਸੇ ਵੀ ਬਿਮਾਰੀ ਦੇ ਨਿਵਾਰਨ ਲਈ ਐਲੋਪੈਥੀ ਰਾਹੀਂ ਇਲਾਜ ਕਰਵਾਇਆ ਜਾਂਦਾ ਹੈ। ਪਰ ਅੱਜ ਵੀ ਇਹ ਗੱਲ ਪ੍ਰਮਾਣਿਤ ਹੈ ਕਿ ਆਯੁਰਵੈਦ ਰਾਹੀ ਉਨ੍ਹਾਂ ਬਿਮਾਰੀਆਂ ਵੀ ਇਲਾਜ ਸੰਭਵ ਹੈ ਜਿਸ ਵਿਚ ਐਲੋਪੈਥੀ ਨੇ ਹਾਲੇ ਇਲਾਜ ਕੱਢਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਪ੍ਰਮਾਣਿਤ ਹੋ ਚੁੱਕਾ ਹੈ ਕਿ ਬੇਸ਼ੱਕ ਆਯੁਰਵੈਦ ਵਿਚ ਇਲਾਜ ਹੋਲੀ ਹੁੰਦਾ ਹੈ ਪਰ ਇਸ ਦਾ ਕੋਈ ਸਾਈਡ ਈਫੈਕਟ ਨਹੀ ਹੁੰਦਾ ਹੈ।
ਸੰਗੀਤਾ ਅਗਰਵਾਲ ਦੇ ਮੈਂਬਰ ਰਤਨ ਗਰੁੱਪ ਇਸ ਮੌਕੇ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਭਾਵੇ ਕੰਪਿਊਟਰ ਯੁੱਗ ਦੀ ਦੁਨੀਆਂ ਵਿਚ ਸਿਹਤ ਅਤੇ ਤੰਦਰੁਸਤੀ ਸਭ ਤੋਂ ਵੱਡੀ ਚੁਨੌਤੀਆਂ ਵਿਚੋਂ ਇਕ ਹੈ। ਪਰ ਇਹ ਵੀ ਸੱਚ ਹੈ ਕਿ ਤੰਦਰੁਸਤ ਰਹਿਣ ਲਈ ਆਯੁਰਵੈਦ ਮਦਦਗਾਰ ਹੋ ਸਕਦਾ ਹੈ। ਇਸ ਮੌਕੇ ਸੱਟਾਂ, ਓਸਟੀਓਆਰਥਾਈਟਿਸ, ਰੀਮੈਟੋਇਡ ਗਠੀਆ, ਮਾਲੀਜੀਆ, ਸਪੋਂਡੀਲਾਈਓਸਿਸ, ਸਿਈਆਟਿਕਾ, ਪਿੱਠ ਦਰਦ, ਮਾਸ ਪੇਸ਼ੀ ਦੀ ਬਿਮਾਰੀ ਆਦਿ ਬਿਮਾਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…