ਮਿਡ-ਡੇਅ-ਮੀਲ ਯੂਨੀਅਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਐਕਸਨ ਕਮੇਟੀ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਸਰਕਾਰ ਦੇ ਵਿਤਕਰੇਬਾਜ਼ੀ ਵਾਲੇ ਰਵੱਈਏ ਦੇ ਖ਼ਿਲਾਫ਼ ਮਿਡ-ਡੇਅ-ਮੀਲ ਦਫ਼ਤਰੀ ਮੁਲਾਜਮ ਅਤੇ ਕੁੱਕ ਵਰਕਰ ੫ ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਐਕਸਨ ਕਮੇਟੀ ਵੱਲੋਂ ਠੇਕਾ ਮੁਲਾਜ਼ਮਾਂ ਦੇ ਦੁਖਾਂਤ ਦਰਸਾਉਂਦੀਆਂ ਰੈਲੀ ਕੱਢਣ ਦੀ ਘੋਸ਼ਣਾ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੀ ਜੱਥੇਬੰਦੀ ਨੇ ਭਰਵੀ ਸ਼ਮੂਲੀਅਤ ਕਰਨ ਫੈਸਲਾ ਲਿਆ ਹੈ।ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਨੇ ਕਿਹਾ ਕਿ ਮਿਡ-ਡੇ-ਮੀਲ ਦਫਤਰੀ ਮੁਲਾਜਮਾਂ ਦੀ ਨਿਯੁਕਤੀ ਪੰਜਾਬ ਸਰਕਾਰ ਵਲੋ ਪੰਜਾਬ ਭਰਤੀ ਨਿਯਮਾਂ ਅਨੁਸਾਰ ਇਸ਼ਤਿਹਾਰ ਦੇਕੇ, ਇਮਤਿਹਾਨ ਰਾਹੀਂ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ ।ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋ ਪੰਜਾਬ ਸਰਕਾਰ ਕੋਲ ਰੈਗੂਲਰ ਹੋਣ ਦੇ ਹਾੜੇ ਕੱਢ ਰਹੇ ਹਨ ਪਰੰਤੂ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂ ਮੰਗਂਾ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਪ੍ਰੈਸ ਸਕੱਤਰ ਰਾਜੇਸ਼ ਵਾਟਸ ਨੇ ਦੱਸਿਆ ਕਿ ਇਹ ਕਰਮਚਾਰੀ ੩ ਸਾਲ ਦੀ ਸ਼ਰਤ ਅਤੇ ੨ ਸਾਲ ਦਾ ਪਰਖਕਾਲ ਸਮਾਂ ਵੀ ਪਾਰ ਕਰ ਚੁੱਕੇ ਹਨ ਅਤੇ ਉਥੇ ਹੀ ਸਰਕਾਰ ਦੀ ਧੱਕੇਸ਼ਾਹੀ ਇੱਥੇ ਹੀ ਨਹੀ ਰੁੱਕਦੀ ਸਗੋਂ ਕੁੱਕ ਵਰਕਰਾਂ ਨੂੰ ਮਹਿਜ ੧੭੦੦ ਰੂਪੇ ਪ੍ਰਤੀ ਮਹੀਨਾਂ ਇਸ ਵਿਚੋ ਵੀ ਕੇਵਲ ੧੦ ਮਹੀਨੇ ਦੀ ਤਨਖਾਹ ਦੇਕੇ ਡੰਗ ਸਾਰ ਰਹੀ ਹੈ ਅਤੇ ਨਾਂ ਹੀ ਕੁੱਕ ਵਰਕਰਾਂ ਨੂੰ ਕਿਸੇ ਕਿਸਮ ਦੀ ਛੁੱਟੀ ਲੈਣ ਦਾ ਪ੍ਰਾਵਧਾਨ ਹੈ ।ਕੁੱਕ ਵਰਕਰਾਂ ਨੂੰ ਮਹਿਜ਼ ੧੭੦੦ ਰੁਪਏ ਮਹੀਨਾ ਦੇ ਕੇ ਸਰਕਾਰ ਘੱਟੋ ਘੱਟ ਉਜਰਤ ਕਾਨੂੰਨ ਐਕਟ, ੧੯੪੮ ਦੀਆ ਧਾਰਾਵਾਂ ਦੀ ਉਲੰਘਣਾ ਕਰ ਰਹੀ ਹੈ।ਇਨਾਂ੍ਹ ਮੁਲਾਜਮਾਂ ਦੀ ਬਦੋਲਤ ਹੀ ਪੂਰੇ ਭਾਰਤ ਵਿਚ ਪੰਜਾਬ ਮਿਡ ਡੇ ਮੀਲ ਵਿਚ ਦੂਸਰੇ ਸਥਾਨ ਤੇ ਕਾਬਜ ਹੈ ।ਮੰਗਾਂ ਨਾਂ ਮੰਨੇ ਜਾਣ ਦੇ ਸਿੱਟੇ ਵਜੋਂ ਮਿਡ-ਡੇਅ-ਮੀਲ ਮੁਲਾਜ਼ਮਾਂ ਅਤੇ ਕੁੱਕ ਵਰਕਰਾਂ ਵੱਲੋਂ ਪੰਜਾਬ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਉਲੀਕੇ ਗਏ ਹਰੇਕ ਐਕਸ਼ਨ ਵਿੱਚ ਵੱਧ ਚੜ ਕਿ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…