ਮੈਕਸ ਹੈਲਥ ਕੇਅਰ ਨੇ ਮੈਕਸ 0 ਹੋਮ ਦੀ ਸ਼ੁਰੂਆਤ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਮੈਕਸ ਹੈਲਥ ਕੇਅਰ ਨੇ ਅੱਜ ਲੋਕਾਂ ਨੂੰ ਆਪਣੇ ਘਰ ’ਚ ਆਪਣੀ ਮੈਡੀਕਲ ਮਾਹਿਰਤਾ ਅਤੇ ਪੇਸ਼ੇਂਟ ਕੇਅਰ ਪ੍ਰਦਾਨ ਕਰਨ ਦੇ ਲਈ ਆਪਣੇ ਨਵੇਂ ਅਦਾਰੇ ਮੈਕਸ 0 ਹੋਮ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਇਸ ਨਵੀਂ ਸੇਵਾ ਨੂੰ ਅੱਜ ਇੱਥੇ ਹੋਟਲ ਕਾਮਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸ਼ੁਰੂ ਕਰਨ ਦੀ ਘੋਸ਼ਣਾ ਦੇ ਨਾਲ ਹੀ ਇਸ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ। ਇਸ ਨਵੀਂ ਸਰਵਿਸ ਨੂੰ ਇੱਕ ਖਾਸ ਮਕਸਦ ਦੇ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਕਾਂ ਨੂੰ ਆਪਣੀ ਅਜ਼ਾਦੀ ਅਤੇ ਆਪਣੇ ਮਾਣ ਦੇ ਨਾਲ ਜਿਊਣ ’ਚ ਮਦਦ ਕਰਨ ਦੇ ਨਾਲ ਹੀ ਆਪਣੀ ਸਿਹਤ ਅਤੇ ਦੇਖਭਾਲ ਨੂੰ ਚੰਗੀ ਤਰ੍ਹਾਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ’ਚ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਵੀ ਆਪਣਾ ਪੂਰਾ ਸਮਰਥਨ ਦਿੰਦੀਆਂ ਹਨ। ਇਸ ਬਾਰੇ ਵਿੱਚ ਮੈਕਸ ਹੈਲਥਕੇਅਰ ਦੇ ਅਧਿਕਾਰੀਆਂ ਨੇ ਵਿਸਥਾਰ ਨਾਲ ਦੱਸਿਆ, ਜਿਨ੍ਹਾਂ ’ਚ ਰੋਹਿਤ ਕਪੂਰ, ਸੀਨੀਅਰ ਡਾਇਰੈਕਟਰ ਅਤੇ ਚੀਫ ਗ੍ਰੋਥ ਅਫ਼ਸਰ, ਮੈਕਸ ਹੈਲਥਕੇਅਰ, ਸੰਦੀਪ ਡੋਗਰਾ, ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਜੋਨਲ ਹੈਡ, ਮੈਕਸ ਹਾਸਪਿਟਲ ਪੰਜਾਬ, ਵੈਭਵ ਪੋਦਾਰ, ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਹੈਡ, ਮੈਕਸ 0 ਹੋਮ, ਐਂਬੂਲੈਂਸ ਸਰਵਿਸੇ , ਡਾ. ਜੀਪੀ ਮਲਿਕ, ਮੈਡੀਕਲ ਐਡਵਾਈਜਰ, ਮੈਕਸ ਹਾਸਪਿਟਲ, ਮੋਹਾਲੀ ਅਤੇ ਸੁਨਿਤ ਅਗਰਵਾਲ, ਜੀਐਮ ਆਪਰੇਸ਼ੰਜ ਸ਼ਾਮਿਲ ਸਨ। ਰੋਹਿਤ ਕਪੂਰ, ਸੀਨੀਅਰ ਡਾਇਰੈਕਟਰ ਅਤੇ ਚੀਫ ਗ੍ਰੋਥ ਅਫ਼ਸਰ, ਮੈਕਸ ਹੈਲਥਕੇਅਰ ਨੇ ਦੱਸਿਆ ਕਿ ਮੈਕਸ 0 ਹੋਮ ਦਾ ਵਿਚਾਰ ਮੌਜ਼ੂਦਾ ਪਰਿਵਾਰਕ ਵਿਵਸਥਾ ਦੇ ਸਮਾਜਿਕ ਤਾਣੇ ਬਾਣੇ ’ਚ ਸਾਹਮਣੇ ਆ ਰਹੇ ਰੁਝਾਨਾਂ ਨੂੰ ਦੇਖਦੇ ਹੋਏ ਆਇਆ ਹੈ, ਜਿਹੜਾ ਕਿ ਅੱਜ ਦੇ ਪੰਜਾਬ ’ਚ ਖਾਸ ਤੌਰ ’ਤੇ ਦੇਖਿਆ ਜਾ ਰਿਹਾ ਹੈ। ਪੰਜਾਬ ’ਚ ਜ਼ਿਆਦਾਤਰ ਗੇਰੀਟ੍ਰਿਕ ਅਬਾਦੀ ਦਾ ਹਿੱਸਾ ਇਕੱਲਾ ਰਹਿੰਦਾ ਹੈ। ਇਸਦੇ ਨਾਲ ਹੀ ਮੈਟਰੋ ਅਤੇ ਸ਼ਹਿਰੀ ਖੇਤਰਾਂ ’ਚ ਫੈਮਲੀ ਡਾਕਟਰਾਂ ਦੀ ਵਧਦੀ ਗੈਰ ਮੌਜ਼ੂਦਗੀ ਦੇ ਕਾਰਨ ਲੋਕ ਹੁਣ ਆਪਣੀਆਂ ਬੇਸਿਕ ਹੈਲਥ ਜ਼ਰੂਰਤਾਂ ਦੇ ਲਈ ਵੀ ਟਰਸ਼ਰੀ ਹਸਪਤਾਲਾਂ ’ਚ ਹੀ ਆ ਰਹੇ ਹਨ।
ਸ਼੍ਰੀ ਸੰਦੀਪ ਡੋਗਰਾ, ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਜੋਨਲ ਹੈਡ, ਮੈਕਸ ਹਾਸਪਿਟਲ ਪੰਜਾਬ ਨੇ ਕਿਹਾ ਕਿ ਮੈਕਸ 0 ਹੋਮ ਵੱਲੋਂ ਘਰ ’ਚ ਮਰੀਜਾਂ ਨੂੰ ਇਲਾਜ ਅਤੇ ਦੇਖਭਾਲ ਦੇ ਲਈ ਹੋਮ ਵਿਜਿਟ ਦੇ ਲਈ ਨਰਸਿੰਗ ਕੇਅਰ ਅਟੈਂਡੇਂਟਸ, ਫਿਜਿਓਥੈਰੇਪਿਸਟ ਅਤੇ ਡਾਕਟਰਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਸਦੇ ਨਾਲ ਹੀ ਅਸੀਂ ਘਰ ਤੋਂ ਸੈਂਪਲ ਲੈਣ, ਮੁਫਤ ਮੈਡੀਸਨ ਡਿਲੀਵਰੀ ਅਤੇ ਮੈਡੀਕਲ ਸਾਜੋ ਸਮਾਨ ਨੂੰ ਰੈਂਟ ’ਤੇ ਪ੍ਰਦਾਨ ਕਰਨ ਦੀ ਵਿਵਸਥਾ ਵੀ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਮਰੀਜ ਨੂੰ ਕਈ ਤਰ੍ਹਾਂ ਦੀਆਂ ਮੈਡੀਕਲ ਸੁਵਿਧਾਵਾਂ ਆਪਣੇ ਘਰ ’ਚ ਹੀ ਪ੍ਰਾਪਤ ਹੋ ਜਾਣਗੀਆਂ।
ਇਸ ਸੇਵਾ ਦੀ ਅਨੌਖੀ ਖਾਸੀਅਤ ਦੇ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਵੈਭਵ ਪੋਦਾਰ, ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਹੈਡ ਮੈਕਸ 0 ਹੋਮ, ਐਂਬੂਲੈਂਸ ਸਰਵਿਸੇਜ ਨੇ ਕਿਹਾ ਕਿ ਮੈਕਸ 0 ਹੋਮ ਜਲਦੀ ਹੀ ਘਰ ’ਚ ਐਕਸਰੇ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ। ਹੋਮ ਸੇਫ ਪੋਰਟੇਬਲ ਮਸ਼ੀਨਾਂ, ਘਰ ’ਚ ਵਰਤੋਂ ਦੇ ਲਈ ਵਧੀਆ ਹਨ ਅਤੇ ਇਹ ਬੀਮਾਰੀ ਜਾਂ ਵਿਕਲਾਂਗਤਾ ਜਾਂ ਜ਼ਿਆਦਾ ਖਤਰਾ ਹੋਣ ਦੇ ਕਾਰਨ ਹਿਲ ਜੁਲ ਨਾ ਸਕਣ ਵਾਲੇ ਮਰੀਜਾਂ ਨੂੰ ਘਰ ’ਚ ਹੀ ਐਕਸਰੇ ਦੀ ਸੁਵਿਧਾ ਪ੍ਰਦਾਨ ਕਰੇਗਾ।
ਡਾ. ਜੀ ਪੀ ਮਲਿਕ, ਮੈਡੀਕਲ ਐਡਵਾਈਜਰ ਅਤੇ ਡਾਇਰੈਕਟਰ, ਇੰਟਰਨਲ ਮੈਡੀਸਨ ਨੇ ਕਿਹਾ ਕਿ ਮਰੀਜ ਦੇਖਭਾਲ ਸੇਵਾਵਾਂ ਨਰਸਿੰਗ ਕੇਅਰ ਨਾਲੋਂ ਅਲਗ ਇਲਾਜ ਦੇ ਲਈ ਡਾਕਟਰ ਦੀ ਸੁਵਿਧਾ ਵੀ ਪ੍ਰਦਾਨ ਕਰੇਗੀ, ਜਿਸ ’ਚ ਇੱਕ ਸਮਰਪਿਤ ਸੂਪਰਵਾਈਜਰ ਮਰੀਜ ਦੇ ਇਲਾਜ ਅਤੇ ਉਸਦੀ ਸਥਿਤੀ ਦੇ ਬਾਰੇ ’ਚ ਇਲਾਜ ਕਰਨ ਵਾਲੇ ਡਾਕਟਰ ਨੂੰ ਲਗਾਤਾਰ ਅਪਡੇਟ ਜਾਣਕਾਰੀ ਪ੍ਰਦਾਨ ਕਰੇਗਾ।
ਸੁਨਿਤ ਅਗਰਵਾਲ, ਜੀਐਮ ਆਪਰੇਸ਼ੰਜ, ਮੈਕਸ ਹਾਸਪਿਟਲ, ਮੋਹਾਲੀ ਨੇ ਕਿਹਾ ਕਿ ਮੈਕਸ 0 ਹੋਮ ’ਚ ਮਰੀਜਾਂ ਨੂੰ ਕਾਫੀ ਸੁਵਿਧਾਵਾਂ ਹੋਣਗੀਆਂ ਅਤੇ ਉਹ ਸਰਵਿਸ ਸਪੋਰਟ ਨੂੰ ਕਿਰਾਏ ’ਤੇ ਲੈਣ ਜਾਂ ਖਰੀਦਣ ਦੇ ਵਿਕਲਪਾਂ ਨੂੰ ਅਪਣਾ ਸਕਦੇ ਹਨ, ਉੱਥੈ ਹੀ ਉਤਪਾਦਾਂ ਅਤੇ ਉਪਕਰਣਾਂ ਦੀ ਤੇਜ ਅਤੇ ਬਿਨ੍ਹਾਂ ਰੁਕਾਵਟ ਸਪਲਾਈ, ਸਥਾਪਨਾ ਅਤੇ ਲਗਾਤਾਰ ਮਦਦ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ’ਤੇ ਇੱਕ ਨਵਾਂ ਨੰਬਰ 9988 422 333 ਵੀ ਜਾਰੀ ਕੀਤਾ ਗਿਆ ਜਿਹੜਾ ਕਿ ਟ੍ਰਾਈਸਿਟੀ ’ਚ ਮੈਕਸ 0 ਹੋਮ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਨ ਦੇ ਲਈ ਉਪਲਬਧ ਹੈ।
ਮੈਕਸ 0 ਹੋਮ ਟੀਮ ’ਚ 200 ਨਾਲੋਂ ਜ਼ਿਆਦਾ ਸਰਟੀਫਾਈਡ ਮੈਡੀਕਲ ਮਾਹਿਰ ਅਤੇ ਦੇਖਭਾਲ ਪ੍ਰਦਾਤਾ ਸ਼ਾਮਿਲ ਹਨ ਜਿਨ੍ਹਾਂ ’ਚ ਨਰਸਾਂ, ਮਰੀਜ ਸਹਾਇਕ, ਫਿਜਿਓਥੈਰੇਪਿਸਟ, ਫਲੇਬੋਟੋਮਿਸਟਸ ਅਤੇ ਫਿਜੀਸ਼ੀਅੰਸ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੀ ਬੈਕਗਰਾਊਂਡ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਅਤੇ ਵੈਰੀਫਿਕੇਸ਼ਨ ਅਤੇ ਟੇ੍ਰਨਿੰਗ ਵੀ ਕੀਤੀ ਗਈ ਹੈ ਅਤੇ ਇਨ੍ਹਾਂ ਦਾ ਪੂਰਾ ਧਿਆਨ ਸੰਪੂਰਣ ਸੇਵਾਵਾਂ ਪ੍ਰਦਾਨ ਕਰਨ ’ਤੇ ਹੈ। ਹੋਮਕੇਅਰ ਸੇਵਾਵਾਂ 300 ਨਾਲੋਂ ਜ਼ਿਆਦਾ ਮਾਹਿਰ ਕਰਮਚਾਰੀਆਂ ਦੀ ਇੱਕ ਟੀਮ ਦੇ ਮਾਧਿਅਮ ਨਾਲ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਹ ਆਮ ਸੇਵਾਵਾਂ ਦੇ ਨਾਲ ਹੀ ਕਾਰਡਿਓਲਾਜੀ, ਓਂਕੋਲਾਜੀ, ਨਿਊਰੋਲਾਜੀ ਅਤੇ ਆਰਥੋਪੈਡਿਕਸ ਜਿਹੇ ਖਾਸ ਇਲਾਜ ਦੇ ਖੇਤਰਾਂ ’ਚ ਲਗਾਤਾਰ ਵਧਦੀ ਮੰਗ ਨੂੰ ਦੇਖਦੇ ਹੋਏ ਲੰਮੇਂ ਸਮੇਂ ਤੱਕ ਅਤੇ ਐਪਲੀਏਟਿਵ ਕੇਅਰ ਤੱਕ ਦੇ ਲਈ ਪ੍ਰਦਾਨ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…