Share on Facebook Share on Twitter Share on Google+ Share on Pinterest Share on Linkedin ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਉੱਘੇ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਮੁਹਾਲੀ ਦਾ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਕੈਲਗਰੀ, 26 ਅਕਤੂਬਰ: ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਅਕਤੂਬਰ ਮਹੀਨੇ ਦੀ ਕੋਸੋ ਹਾਲ ਵਿੱਚ ਹੋਈ ਮੀਟਿੰਗ ਵਿੱਚ ਆਪਣੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚੇ ਲੇਖਕ ਅਤੇ ਉੱਘੇ ਵਕੀਲ ਰਿਪੁਦਮਨ ਸਿੰਘ ਰੂਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਲਗਰੀ ਰਹਿੰਦੇ ਸ਼੍ਰੋਮਣੀ ਸਾਹਿਤਕਾਰ ਕੇਸਰ ਸਿੰਘ ਨੀਰ ਨੇ ਰਿਪੁਦਮਨ ਸਿੰਘ ਰੂਪ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਛੋਟੇ ਵੀਰ ਹਨ, ਇਹ ਕਿਤੇ ਤੋਂ ਭਾਵੇਂ ਹਾਈ ਕੋਰਟ ਦੇ ਵਕੀਲ ਹਨ ਪਰ ਨਾਲ ਦੀ ਨਾਲ ਸਹਿਤਕ ਜਗਤ ਵਿੱਚ ਵੀ ਆਪਣੀ ਪਛਾਣ ਸੱਤ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦੇ ਕੇ ਬਰਾਬਰ ਬਣਾਈ ਹੈ। ਸ੍ਰੀ ਨੀਰ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਰੂਪ ਨੇ ਇੱਕ ਸਕੂਲ ਟੀਚਰ ਤੋੱ ਜੀਵਨ ਸ਼ੁਰੂ ਕਰਕੇ ਹਾਈਕੋਰਟ ਦੇ ਵਕੀਲ ਤਕ ਦਾ ਸਫਰ ਤਹਿ ਕੀਤਾ ਅਤੇ ਨਾਲ ਹੀ ਆਪਣੀ ਬਹੁ-ਵਿਧਾਵੀ ਸਾਹਿਤਕ ਯਾਤਰਾ ਜਾਰੀ ਰੱਖੀ। ਉਨ੍ਹਾਂ ਦੱਸਿਆ ਕਿ ਸ੍ਰੀ ਰੂਪ ਨੇ ਲੋਕ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲ੍ਹਾਂ ਕੱਟੀਆਂ। ਉਹਨਾਂ ਦੱਸਿਆਂ ਕਿ ਇਨ੍ਹਾਂ ਦਾ ਵੱਡਾ ਲੜਕਾ ਸੰਜੀਵਨ ਸਿੰਘ ਨਾਮਵਰ ਨਾਟਕਕਾਰ ਹੈ ਅਤੇ ਨਾਲ ਆਇਆ ਛੋਟਾ ਲੜਕਾ ਰੰਜੀਵਨ ਸਿੰਘ ਵੀ ਵਕਾਲਤ ਦੇ ਨਾਲ ਨਾਲ ਸਾਹਿਤਕ ਮੱਸ ਹੀ ਨਹੀਂ ਰੱਖਦਾ ਸਗੋੱ ਰੰਗ-ਮੰਚ ਅਤੇ ਫਿਲਮਾਂ ਦਾ ਅਦਾਕਾਰ ਵੀ ਹੈ। ਸ੍ਰੀ ਰਿਪੁਦਮਨ ਸਿੰਘ ਰੂਪ ਵੱਲੋਂ ਇਸ ਮੌਕੇ ਸੁਣਾਈ ਆਪਣੀ ਚਰਚਿਤ ਕਵਿਤਾ ‘ਲਾਲ ਗੜ੍ਹ’ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਸਲਾਹਿਆ ਗਿਆ। ਇਸ ਮੌਕੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਵੱਲੋਂ ਕਵੀਸ਼ਰੀ, ਮਨਮੋਹਨ ਸਿੰਘ ਬਾਠ ਵੱਲੋਂ ਹਿੰਦੀ ਗੀਤ, ਸ਼ਿਵ ਕੁਮਾਰ ਸ਼ਰਮਾ, ਜਸਵੰਤ ਗਿੱਲ, ਆਜਾਇਬ ਸਿੰਘ ਸੇਖੋਂ, ਜਸਵੀਰ ਸਹੋਤਾ, ਗੁਰਚਰਨ ਕੌਰ ਥਿੰਦ, ਕੁਲਦੀਪ ਕੌਰ ਘਟੌੜਾ, ਸਤਪਾਲ ਕੌਰ ਬੱਲ, ਸ੍ਰੀ ਰੂਪ ਦੇ ਬੇਟੇ ਰੰਜੀਵਨ ਸਿੰਘ, ਅਮਰੀਕ ਸਿੰਘ ਚੀਮਾ, ਸੁਰਜੀਤ ਸਿੰਘ ਹੇਅਰ, ਇਕਬਾਲ ਖਾਨ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਤਰਲੋਕ ਸਿੰਘ ਚੁੱਘ ਨੇ ਹਾਸਰਸ ਰਚਨਾਵਾਂ ਪੇਸ਼ ਕੀਤੀਆਂ। ਪਰਮਿੰਦਰ ਗਰੇਵਾਲ ਨੇ ਸਿਹਤ ਸਬੰਧੀ, ਮਨਜੀਤ ਕੌਰ ਕੰਡਾ ਅਤੇ ਸਰਵਣ ਧਾਲੀਵਾਲ ਨੇ ਨਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਕਾਰਜਕਾਰਨੀ ਦੇ ਮੈਂਬਰ ਜਰਨੈਲ ਸਿੰਘ ਤੱਗੜ ਦੇ ਰਿਸ਼ਤੇਦਾਰ ਸੰਤੋਖ ਸਿੰਘ ਰੰਧਾਵਾ ਦੀ ਮੌਤ ਸੰਬੰਧੀ ਸ਼ੋਕ ਮਤਾ ਰੱਖਿਆ। ਅਖੀਰ ਵਿੱਚ ਸਭਾ ਦੇ ਵਾਈਸ ਪ੍ਰਧਾਨ ਡਾ. ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ