ਕਿਤਾਬਾਂ ਦੇ ਟੈਂਡਰ ਵਿੱਚ ਦੇਰੀ ਕਾਰਨ ਚਾਰਜਸ਼ੀਟ ਕੀਤੇ ਅਧਿਕਾਰੀ ਸਿੱਖਿਆ ਬੋਰਡ ਚੇਅਰਮੈਨ ਅੱਗੇ ਬੇਹੋਸ਼

1 ਜੂਨੀਅਰ ਅਧਿਕਾਰੀ ਵੱਲੋਂ ਚੇਅਰਮੈਨ ਨੂੰ ਖ਼ੁਦਕਸ਼ੀ ਕਰਨ ਦੀ ਦਿੱਤੀ ਧਮਕੀ, ਵਿਭਾਗੀ ਕਾਰਵਾਈ ਤੋਂ ਬਚਨ ਲਈ ਰਚਿਆ ਡਰਾਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਟੈਕਸਟ ਬੁੱਕ ਅਤੇ ਪਬਲੀਕੇਸ਼ਨ ਅਧਿਕਾਰੀ ਨੂੰ 2018-19 ਦੀਆਂ ਕਿਤਾਬਾਂ ਸਬੰਧੀ ਟੈਂਡਰ ਵਿੱਚ ਦੇਰੀ ਕਾਰਨ ਕੀਤੇ ਚਾਰਜਸ਼ੀਟ ਦੇ ਹੁਕਮਾਂ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਵੱਲੋਂ ਅਤੇ ਇਕ ਅਧਿਕਾਰੀ ਦੀ ਪਤਨੀ ਵੱਲੋਂ ਬੋਰਡ ਚੇਅਰਮੈਨ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਜੂਨੀਅਰ ਅਧਿਕਾਰੀ ਨੇ ਚੱਕਰ ਖਾ ਕੇ ਡਿੱਗਣ ਦਾ ਡਰਾਮਾ ਕੀਤਾ। ਦੂਜੇ ਅਧਿਕਾਰੀ ਨੇ ਡਿਪਰੈਸ਼ਨ ਵਿੱਚ ਆ ਕੇ ਖ਼ੁਦਕਸ਼ੀ ਕਰਨ ਦੀ ਗੱਲ ਕਹੀ। ਦੋਵੇਂ ਜੂਨੀਅਰ ਅਧਿਕਾਰੀਆਂ ਨੇ ਵਿਭਾਗੀ ਕਾਰਵਾਈ ਤੋਂ ਬਚਨ ਲਈ ਯੋਜਨਾਬੱਧ ਤਰੀਕੇ ਨਾਲ ਡਰਾਮਾ ਰਚਿਆ ਗਿਆ ਅਤੇ ਮੈਨੇਜਮੈਂਟ ’ਤੇ ਉਨ੍ਹਾਂ ਵਿਰੁੱਧ ਕਾਰਵਾਈ ਰੋਕਣ ਲਈ ਕਥਿਤ ਦਬਾਅ ਪਾਉਣ ਦਾ ਯਤਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਸਾਲ 2017-18 ਦੀਆਂ ਪੁਸਤਕਾਂ ਦੀ ਸਪਲਾਈ ਵਿਦਿਆਰਥੀਆਂ ਨੂੰ ਹੁਣ ਤੱਕ ਵੀ 100ਫੀਸਦੀ ਨਾ ਕਰਨ ਕਰਕੇ ਸਿੱਖਿਆ ਬੋਰਡ ਦੀ ਕਾਫੀ ਬਦਨਾਮੀ ਹੋ ਰਹੀ ਹੈ, ਬੋਰਡ ਚੇਅਰਮੈਨ ਵੱਲੋਂ 2018-19 ਦੀਆ ਪੁਸਤਕਾਂ ਨੂੰ ਸਮੇਂ ਸਿਰ ਛਪਵਾਉਣ ਦੇ ਕੰਮ ਵਿਚ ਤੇਜੀ ਲਿਆਉਣ ਹਿੱਤ ਪੇਪਰ ਸਮੇਤ ਪੁਸਤਕਾਂ ਦੀ ਛਪਾਈ ਲਈ ਈ- ਟੈਡਰਿੰਗ ਦੇ ਆਦੇਸ਼ ਦਿੱਤੇ ਗਏ ਸਨ, ਸਬੰਧਿਤ ਅਧਿਕਾਰੀਆਂ ਵੱਲੋਂ ਵੱਖ ਵੱਖ ਅਖ਼ਬਾਰਾਂ ਵਿੱਚ ਟੈਂਡਰ 13 ਅਕਤੂਬਰ ਨੂੰ ਨਿਰਧਾਰਤ ਵਿਧੀ ਅਨੁਸਾਰ ਜਾਰੀ ਕਰਨੇ ਸਨ ਪੰ੍ਰਤੂ ਸਬੰਧਿਤ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਸਿਖਿਆ ਬੋਰਡ ਦੀ ਵੈਬਸਾਈਟ ਉੱਤੇ 13 ਅਕਤੂਬਰ ਨੂੰ ਅਪਲੋਡ ਕਰ ਦਿੱਤੇ ਗਏ ਪਰ ਇਸ ਸਬੰਧੀ ਕਿਸੇ ਵੀ ਅਖ਼ਬਾਰ ਵਿਚ ਇਸ ਸਬੰਧੀ ਇਸ਼ਤਿਹਾਰ ਜਾਰੀ ਨਹੀ ਕੀਤੇ ਗਏ ਜਦੋਂ ਕਿ ਇਹ ਜਰੂਰੀ ਸੀ ਕਿ ਅਖ਼ਬਾਰਾ ਵਿਚ ਆਉਣ ਤੋਂ ਬਾਅਦ ਹੀ ਵੈਬਸਾਈਟ ਤੇ ਪਾਇਆ ਜਾਂਦਾ।
ਇੱਥੇ ਇਹ ਦੱਸਣ ਯੋਗ ਹੈ ਕਿ ਇਸ਼ਤਿਹਾਰ ਚੇਅਰਮੈਨ ਦੀ ਪ੍ਰਵਾਨਗੀ ਉਪਰੰਤ ਬੋਰਡ ਦੀ ਪੀ.ਆਰ.ਓ ਸਾਖਾ ਵੱਲੋਂ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਨੰਬਰ ਲਗਾ ਕੇ ਭੇਜਿਆ ਜਾਂਦਾ ਹੈ ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੇ ਪੱਧਰ ਤੇ ਇਹ ਇਸ਼ਤਿਹਾਰ 19 ਅਕਤੂਬਰ ਦੇ ਵੱਖ ਵੱਖ ਅਖਬਾਰਾ ਵਿਚ ਡਿਪਟੀ ਸਕੱਤਰ ਦੇ ਹਸਤਾਖਰਾਂ ਹੇਠ ਜਾਰੀ ਕੀਤਾ ਗਿਆ। ਜਦੋਂ ਕਿ ਇਹ ਸਕੱਤਰ ਦੇ ਹਸਤਾਖਰਾਂ ਹੇਠ ਛਪਾਉਣਾ ਚਾਹੀਦਾ ਸੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਇਨ੍ਹਾਂ ਇਸ਼ਤਿਹਾਰਾਂ ਦੀ ਅਦਾਇਗੀ ਜੋ ਲੱਖਾਂ ਰੁਪਏ ਬਣਦੀ ਹੈ ਉਹ ਆਪÎਣੀ ਪੱਧਰ ਤੇ ਹੀ ਕੀਤੀ ਗਈ ਦੱਸੀ ਜਾਂਦੀ ਹੈ। ਇਸ ਦਾ ਇਕ ਦਿਲਚਸਪ ਪਹਿਲੂ ਇਹ ਹੀ ਕਿ ਇਸ ਟੈਂਡਰ ਵਿੱਚ ਸੋਧ ਅਤੇ ਟੈਂਡਰ ਇਕ ਅਖ਼ਬਾਰ ਦੇ ਇਕੋ ਪੰਨੇ ਤੇ ਇਕੱਠੇ ਲੱਗੇ ਦੱਸੇ ਜਾਂਦੀ ਹੈ। ਸੂਤਰਾਂ ਦਾ ਕਹਿਣਾ ਕਿ ਸਿੱਖਿਆ ਸਕੱਤਰ ਵੱਲੋਂ ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ, ਡਿਪਟੀ ਸਕੱਤਰ ਸੋਹਣ ਸਿੰਘ ਕੰਗ ਅਤੇ ਪਬਲੀਕੇਸ਼ਨ ਅਧਿਕਾਰੀ ਰਜਨੀਸ਼ ਕੁਮਾਰ ਨੂੰ ਚਾਰਜਸ਼ੀਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।
ਸਬੰਧਿਤ ਅਧਿਕਾਰੀ ਅਤੇ ਰਜਨੀਸ਼ ਕੁਮਾਰ ਦੀ ਪਤਨੀ ਅੱਜ ਅਪਣਾ ਪੱਖ ਪੇਸ਼ ਕਰਨ ਲਈ ਸਿੱਖਿਆ ਸਕੱਤਰ ਦੇ ਦਫ਼ਤਰ ’ਚ ਪੱੁਜੇ ਜਿਥੇ ਰਜਨੀਸ਼ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਚਾਰਜਸ਼ੀਟ ਕਾਰਨ ਡਿਪਰੈਸ਼ਨ ਵਿੱਚ ਚਲਾ ਗਿਆ ਜਿਸ ਕਾਰਨ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਇਸੇ ਦੌਰਾਨ ਰਜਨੀਸ਼ ਕੁਮਾਰ ਬੇਹੋਸ਼ੀ ਦੀ ਤਰਾਂ ਹੋ ਗਿਆ ਜਿਸ ਦੇ ਕੋਲ ਬੈਠੇ ਅਧਿਕਾਰੀ ਸੋਹਣ ਸਿੰਘ ਕੰਗ ਨੇ ਸਭਾਲਿਆ ਅਤੇ ਸਿੱਖਿਆ ਸਕੱਤਰ ਨੂੰ ਕਿਹਾ ਕਿ ਅਸੀ ਨਾਜਾਇਜ਼ ਚਾਰਜ਼ਸ਼ੀਟ ਕਾਰਨ ਇਸ ਹਾਲਤ ’ਚ ਪੱੁਜੇ ਹਾਂ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਹ ਵੀ (ਕੰਗ)ਤੁਹਾਡੇ ਨਾ ਤੇ ਖ਼ੁਦਕਸ਼ੀ ਕਰਨ ਲਈ ਮਜਬੂਰ ਕਰਨ ਦਾ ਨੋਟ ਲਿਖ ਕੇ ਖ਼ੁਦਕਸ਼ੀ ਕਰ ਲਵੇਗਾ। ਇਸ ਚੱਲ ਰਾਹੀ ਕਾਰਵਾਈ ਦੌਰਾਨ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਅਪਣੀ ਟੀਮ ਸਮੇਤ ਪੱੁਜ ਗਏ। ਜਿਨ੍ਹਾਂ ਵਿੱਚ ਪੈ ਕੇ ਮਾਮਲਾ ਠੰਢਾ ਕੀਤਾ। ਰਜਨੀਸ਼ ਕੁਮਾਰ ਨੂੰ ਤੁਰੰਤ ਜਨਰਲ ਹਸਪਤਾਲ ਸੈਕਟਰ 16 ਦਾਖਲ ਕਰਵਾਇਆ ਅਤੇ ਸੋਹਣ ਸਿੰਘ ਕੰਗ ਨੂੰ ਸਰਕਾਰੀ ਡਿਸਪੈਂਸਰੀ ਫੇਜ਼ 9 ’ਚੋਂ ਦਵਾਈ ਦੁਆਈ ਗਈ।
ਉਧਰ, ਇਸ ਸੰਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਅਗਲੇ ਸਾਲ ਦੇ ਪੇਪਰਾਂ ਦੇ ਟੈਂਡਰਾਂ ਦਾ ਮਾਮਲਾ ਹੈ। ਇਸ ਸੰਬੰਧੀ 13 ਅਕਤੂਬਰ ਨੂੰ ਪੰਜਾਬ ਇੰਫੋਟੈਕ ਰਾਹੀਂ ਇਹ ਟੈਂਡਰ ਦੇ ਦਿੱਤਾ ਗਿਆ ਅਤੇ ਦਫਤਰ ਵੱਲੋਂ ਇਸ ਬਾਰੇ ਅਖ਼ਬਾਰਾਂ ਵਿੱਚ ਜਾਣਕਾਰੀ ਦੇ ਕੇ 21 ਦਿਨ ਦਾ ਸਮਾਂ ਦੇਣਾ ਲਾਜਮੀ ਹੁੰਦਾ ਹੈ ਪਰ ਬੋਰਡ ਦਫਤਰ ਦੀ ਗਲਤੀ ਕਾਰਨ ਅਖ਼ਬਾਰਾਂ ਵਿਚ ਇਹ ਜਾਣਕਾਰੀ 19 ਅਕਤੂਬਰ ਤੱਕ ਵੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਜਦੋਂ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਆਇਆ ਤਾਂ ਉਹਨਾਂ ਨੇ ਇਸ ਗਲਤੀ ਲਈ ਸੰਬੰਧਿਤ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ ਸੀ। ਉਹਨਾਂ ਕਿਹਾ ਕਿ ਅੱਜ ਸੰਬੰਧਿਤ ਮੁਲਾਜ਼ਮ ਨੇ ਉਹਨਾਂ ਕੋਲ ਆਪਣਾ ਪੱਖ ਰੱਖਿਆ ਸੀ ਤੇ ਕਿਹਾ ਸੀ ਕਿ ਇਹ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ ਹੈ। ਤਿਉਹਾਰਾਂ ਦੇ ਦਿਨ ਅਤੇ ਕੰਮ ਦਾ ਬੋਝ ਹੋਣ ਕਰਕੇ ਇਹ ਗਲਤੀ ਹੋ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਨਿਯਮਾਂ ਮੁਤਾਬਿਕ ਆਪਣਾ ਆਪਣਾ ਜਵਾਬ ਦੇਣ। ਬਾਅਦ ਵਿੱਚ ਉਹਨਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਬੋਰਡ ਚੇਅਰਮੈਨ ਤੋਂ ਇਹ ਪੁੱਛਣ ਤੇ ਕਿ ਬੋਰਡ ਮੁਲਾਜਮਾਂ ਉੱਪਰ ਕੰਮ ਦਾ ਬੋਝ ਜਿਆਦਾ ਹੈ ਤਾਂ ਉਹਨਾਂ ਕਿਹਾ ਕਿ ਬੋਰਡ ਮੁਲਾਜਮਾਂ ਉੱਪਰ ਕੰਮ ਦਾ ਕੋਈ ਬੋਝ ਨਹੀਂ ਹੈ, ਮੇਰੇ ਆਉਣ ਤੋਂ ਬਾਅਦ ਕੰਮ ਦਾ ਬੋਝ ਨਹੀਂ ਵਧਿਆ। ਜੇ ਕਿਸੇ ਨੂੰ ਕੰਮ ਜਿਆਦਾ ਲੱਗਦਾ ਹੈ ਤਾਂ ਬੋਰਡ ਸੈਕਟਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਸ ਮੁਲਾਜਮ ਕੋਲ ਕੰਮ ਜ਼ਿਆਦਾ ਹੈ ਤਾਂ ਉਸਦਾ ਕੰਮ ਘੱਟ ਕੰਮ ਵਾਲੇ ਮੁਲਾਜ਼ਮਾਂ ਨੂੰ ਦਿਤਾ ਜਾਵੇ। ਉਹਨਾਂ ਕਿਹਾ ਕਿ ਇਸ ਵਾਰੀ ਬੋਰਡ ਦੀਆਂ ਕਿਤਾਬਾਂ ਲੇਟ ਹੋ ਗਈਆਂ ਸਨ। ਇਸ ਲਈ ਉਹ ਚਾਹੁੰਦੇ ਹਨ ਕਿ ਅੱਗੇ ਤੋਂ ਬੋਰਡ ਦੀਆਂ ਕਿਤਾਬਾਂ ਲੇਟ ਨਾ ਹੋਣ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…