ਲਿੰਕ ਸੜਕ ਬੰਦ ਕਰਨ ਦੇ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਕਤੂਬਰ:
ਸਥਾਨਕ ਸ਼ਹਿਰ ਵਿਚੋਂ ਗੁਜ਼ਰਦੇ ਕੋਮੀ ਮਾਰਗ 205 ਤੋਂ ਨੇੜਲੇ ਪਿੰਡ ਬੰਨਮਾਜਰਾ ਤੋਂ ਚਮਕੌਰ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲੀ ਲਿੰਕ ਸੜਕ ਨੂੰ ਬੰਦ ਕਰ ਦਿੱਤਾ ਗਿਆ। ਇਹ ਸੜਕ ਲਗਭਗ ਵੀਹ ਪਿੰਡਾਂ ਨੂੰ ਮੁੱਖ ਕੌਮੀ ਮਾਰਗ ਨਾਲ ਜੋੜਦੀ ਹੈ। ਇਸ ਲਿੰਕ ਸੜਕ ਦੇ ਬੰਦ ਹੋਣ ਨਾਲ ਇਨਾਂ ਪਿੰਡਾਂ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਣ ਬੀਤੇ ਦਿਨੀਂ ਦੇਰ ਸ਼ਾਮ ਨੂੰ ਇਨਾਂ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਬਨੰਮਾਜਰਾ ਵਿਖੇ ਕੋਮੀ ਮਾਰਗ ਤੇ ਇੱਕ ਇਕਠ ਕੀਤਾ ਗਿਆ ‘ਤੇ ਪ੍ਰਸ਼ਾਸ਼ਨ ਪਾਸੋਂ ਇਸ ਲਿੰਕ ਸੜਕ ਨੂੰ ਮੁੜ ਤੋਂ ਖੋੱਲਣ ਦੀ ਮੰਗ ਕੀਤੀ ਗਈ। ਇਸ ਮੌਕੇ ਜਗਤਾਰ ਸਿਘ ਸਰਪੰਚ ਸੋਤਲ ਬਾਬਾ,ਤਰਸ਼ੇਮ ਸਿੰਘ ਸਰਪੰਚ ਧਨੌਰੀ ਤੇ ਨਿਰਮਲ ਸਿੰਘ ਬਨੰਮਾਜਰਾ ਨੇ ਦੱਸਿਆ ਕਿ ਇਹ ਲਿੰਕ ਸੜਕ ਜਿਥੇ ਕੁਰਾਲੀ ਸ਼ਹਿਰ ਨੂੰ ਲਗਭਗ 20 ਪਿੰਡਾਂ ਨਾਲ ਜੋੜਦੀ ਹੈ ਉਥੇ ਹੀ ਇਹ ਸੜਕ ਕੋਮੀ ਮਾਰਗ ਨੂੰ ਬਨੰਮਾਜਰਾ, ਸੋਤਲ, ਧਨੌਰੀ, ਪਾਪਰਲੀ, ਕਕਰਾਲੀ, ਭਾਗੋਮਾਜਰਾ, ਬੁਰਮਾਜਰਾ ਤੋਂ ਹੁੰਦੇ ਹੋਏ ਚਮਕੋਰ ਸਾਹਿਬ ਨਾਲ ਜੋੜਦੇ ਹੋਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਵੀ ਜੋੜਦੀ ਹੈ ।
ਉਨ੍ਹਾਂ ਦੱਸਿਆ ਕਿ ਇਸ ਲਿੰਕ ਸੜਕ ਦੇ ਬੰਦ ਹੋਣ ਨਾਲ ਇਨਾਂ ਪਿੰਡਾਂ ਦੇ ਲੋਕਾਂ ਨੂੰ ਜੇਕਰ ਕੁਰਾਲੀ ਸਹਿਰ ਆਉਣਾ ਹੋਵੇ ਤਾਂ ਹੁਣ ਪੰਜ ਤੋਂ ਸੱਤ ਕਿਲੋਮੀਟਰ ਦੀ ਵਾਟ ਜਿਆਦਾ ਤਹਿ ਕਰਨੀ ਪਵੇਗੀ। ਉਨ੍ਹਾਂ ਪ੍ਰਸ਼ਾਸਨ ਪਾਸੋਂ ਇਸ ਲਿੰਕ ਸੜਕ ਨੂੰ ਮੁੜ ਤੋਂ ਖੋੱਲਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਸਾਡੀ ਇਸ ਮੰਗ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਇਨਾਂ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਇਕੱਠ ਕਰਕੇ ਪ੍ਰਸ਼ਾਸਨ ਖ਼ਿਲਾਫ਼ ਮੁਹਿਮ ਵਿਢੀ ਜਾਵੇਗੀ ਤੇ ਇਸ ਮੁਹਿਮ ਨੂੰ ਉਸ ਸਮੇਂ ਤੱਕ ਜਾਰੀ ਰਖਿਆ ਜਾਵੇਗਾ ਜਦੋਂ ਤੱਕ ਇਸ ਲਿੰਕ ਸੜਕ ਨੂੰ ਖੋਲਿਆ ਨਹੀਂ ਜਾਂਦਾ।
ਇਸ ਇਕੱਠ ਵਿੱਚ ਗੁਰਦੀਪ ਸਿੰਘ, ਸਤਵਿੰਦਰ ਸਿੰਘ, ਬਲਬੀਰ ਸਿੰਘ,ਨਾਗਰ ਸਿੰਘ, ਲਾਭ ਸਿੰਘ, ਪਰਮਜੀਤ ਸਿੰਘ ਪੰਚ ਬਨਮਾਜਰਾ,ਹਰਿੰਦਰ ਸਿੰਘ, ਨਰਿੰਦਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਅਮਰੀਕ ਸਿੰਘ ਲੰਬੜਦਾਰ ਆਦਿ ਭਾਰੀ ਗਿਣਤੀ ਵਿੱਚ ਹੋਰ ਪਿੰਡਾਂ ਦੇ ਲੋਕ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…