ਆਂਗਨਵਾੜੀ ਮੁਲਾਜ਼ਮ, ਅਧਿਆਪਕਾਂ ਨੂੰ ਅਨਪੜ ਕਹਿਣ ’ਤੇ ਭਾਰੀ ਰੋਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਕਤੂਬਰ:
ਆਂਗਨਵਾੜੀ ਮੁਲਾਜ਼ਮ ਅਧਿਆਪਕਾਂ ਨੂੰ ਕੁੱਝ ਦਿਨ ਪਹਿਲਾਂ ਸੂਬਾ ਸਰਕਾਰ ਦੇ ਸਿੱਖਿਆ ਮੰਤਰੀ ਕ੍ਰਿਸ਼ਨ ਕੁਮਾਰ ਨਾਲ ਹੋਈ ਇੱਕ ਮੀਟਿੰਗ ਵਿੱਚ ਮੰਤਰੀ ਵੱਲੋਂ ਆਂਗਨਵਾੜੀ ਅਧਿਆਪਕਾਂ ਨੂੰ ਅਨਪੜ ਅਤੇ ਦਸਵੀਂ ਪਾਸ ਕਹਿਣ ’ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸੇ ਰੋਸ ਵਜੋਂ ਅੱਜ ਆਂਗਨਵਾੜੀ ਅਧਿਆਪਕਾਂ ਨੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ (ਰਜਿ:) ਦੀ ਬਲਾਕ ਪ੍ਰਧਾਨ ਬਲਜੀਤ ਕੌਰ ਰਕੌਲੀ ਦੀ ਪ੍ਰਧਾਨਗੀ ਹੇਠ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਮੰਤਰੀ ਸਾਹਿਬਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਂਗਨਵਾੜੀ ਮੁਲਾਜ਼ਮ ਕੋਈ ਅਨਪੜ ਨਹੀਂ ਇਨ੍ਹਾਂ ਮੁਲਾਜ਼ਮਾਂ ਵਿੱਚ ਵਰਕਰਾਂ ਅਤੇ ਹੈਲਪਰਾਂ ਵਿੱਚ ਵੀ ਬੀ.ਏ , ਐਮ.ਏ , ਬੀ. ਐੱਡ, ਐਮ.ਐੱਡ,ਈ.ਟੀ.ਟੀ ਤੇ ਐਮ.ਫ਼ਿਲ ਪਾਸ ਹਨ ਤੇ ਜੋ ਭੈਣਾਂ ਦਸਵੀਂ ਜਾ 10+2 ਹਨ ਉਨ੍ਹਾਂ ਕੋਲ ਵੀ 20-25 ਸਾਲਾਂ ਦਾ ਤਜਰਬਾ ਹੈ। ਸਾਨੂੰ ਸਾਰਿਆਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਟਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ।
ਉਨ੍ਹਾਂ ਕਿਹਾ ਕਿ ਉਹ ਮੰਤਰੀ ਜੀ ਨੂੰ ਇੱਕ ਗੱਲ ਪੁਛਣਾ ਚਾਹੁੰਦੀ ਹਨ ਕਿ ਜਦੋਂ ਇੱਕ ਦਸਵੀਂ ਪਾਸ ਘਰੇਲੂ ਅੌਰਤ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀ ਹੈ ਤਾਂ ਇੱਕ ਤਜੁਰਬੇਕਾਰ ਤੇ ਅਨੁਭਵੀ ਆਂਗਨਵਾੜੀ ਅਧਿਆਪਕ ਆਂਗਨਵਾੜੀ ਕੇਂਦਰਾਂ ਵਿੱਚ ਆ ਰਹੇ ਬੱਚਿਆਂ ਨੂੰ ਕਿਉਂ ਨਹੀਂ ਪੜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇੱਕ ਅਧਿਆਪਕ ਜੇ.ਈ.ਟੀ ਕਰਕੇ ਸਕੂਲਾਂ ਵਿੱਚ ਪੰਜਵੀਂ ਕਲਾਸ ਤੱਕ ਪੜਾ ਸਕਦਾ ਹੈ ਤਾਂ ਬੀ.ਏ ,ਐਮ.ਏ , ਬੀ. ਐੱਡ, ਐਮ.ਐੱਡ,ਈ.ਟੀ.ਟੀ ਤੇ ਐਮ.ਫ਼ਿਲ ਪਾਸ ਕਿਉਂ ਨਹੀਂ ਪੜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕ ਪੜੇ ਲਿਖੇ ਹਨ ਤਾਂ ਉਨ੍ਹਾਂ ਸਕੂਲਾਂ ਦੇ ਰਿਜ਼ਲਟ ਚੰਗੇ ਕਿਉਂ ਨਹੀਂ ਆਉਂਦੇ। ਅੰਤ ਵਿੱਚ ਉਨ੍ਹਾਂ ਮੰਤਰੀ ਵੱਲੋਂ ਆਂਗਨਵਾੜੀ ਅਧਿਆਪਕਾਂ ਨੂੰ ਅਣਪੜ ਕਹਿਣ ਤੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਉਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਸਬੰਧ ਵਿੱਚ 31 ਤਾਰੀਖ਼ ਨੂੰ ਸਰਬ ਸਿੱਖਿਆਂ ਅਭਿਆਨ ਦਫਤਰ ਫੇਸ 7 ਵਿਖੇ ਅੱਗੇ ਆਂਗਨਵਾੜੀ ਮੁਲਾਜਮਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰਦੇ ਹੋਏ ਘਿਰਾਓ ਕੀਤਾ ਜਾਵੇਗਾ ਤੇ ਇੱਕ ਮੁਹਿਮ ਵਿਢੀ ਜਾਵੇਗੀ ਤੇ ਇਹ ਮੁਹਿਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੰਤਰੀ ਜੀ ਆਪਣੇ ਕਹੇ ਸ਼ਬਦਾਂ ਨੂੰ ਵਾਪਿਸ ਲੈਂਦੇ ਹੋਏ ਮੁਆਫੀ ਨਹੀਂ ਮੰਗ ਲੈਂਦੇ ਤੇ ਆਂਗਨਵਾੜੀ ਅਧਿਆਪਕਾਂ ਨੂੰ ਮੁੜ ਤੋਂ ਬਚਿਆਂ ਨੂੰ ਪੜਾਉਣ ਦੇ ਅਖ਼ਤਿਆਰ ਨਹੀਂ ਦੇ ਦਿੰਦੇ।ਇਸ ਮੌਕੇ ਰੀਨਾ ਕੁਰਾਲੀ, ਨਿਸ਼ਾ ਕੌਸ਼ਲ, ਰਜਨੀ, ਸੀਮਾ, ਸੁਨੀਤਾ, ਪਰਮਜੀਤ, ਸਵੀਟੀ, ਰੀਨਾ, ਮੀਨਾ, ਰਜਨੀ ਹੈਲਪਰ, ਕੁਲਦੀਪ ਕੌਰ, ਰਾਜ ਕੁਮਾਰੀ ਆਦਿ ਆਂਗਨਵਾੜੀ ਮੁਲਾਜ਼ਮ ਤੇ ਅਧਿਆਪਕ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…