ਨੌਜਵਾਨਾਂ ਵਿੱਚ ਜੋਸ਼ ਤੇ ਉਤਸ਼ਾਹ ਪੈਦਾ ਕਰਦੀਆਂ ਨੇ ਪੇਂਡੂ ਖੇਡਾਂ: ਰਣਜੀਤ ਸਿੰਘ ਗਿੱਲ

ਤਾਰਾਪੁਰ ਛਿੰਝ ਵਿੱਚ ਬਰਾਬਰ ਰਹੇ ਪ੍ਰਵੇਜ਼ ਦਿੱਲੀ ਤੇ ਖਲੀ ਬਾਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 31 ਅਕਤੂਬਰ:
ਰਾਜ ਵਿੱਚ ਪਿੰਡ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਪੇਂਡੂ ਖੇਡਾਂ ਨੌਜਵਾਨਾਂ ਵਿੱਚ ਜੋਸ਼, ਉਤਸ਼ਾਹ ਅਤੇ ਅਨੁਸ਼ਾਸ਼ਨਤਾ ਪੈਦਾ ਕਰਦੀਆਂ ਹਨ ਅਤੇ ਪਿੰਡ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ’ਚ ਪੇਂਡੂ ਖੇਡਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਇਹ ਵਿਚਾਰ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਨੇ ਅੱਜ ਇੱਥੋਂ ਨੇੜਲੇ ਪਿੰਡ ਤਾਰਾਪੁਰ ਮਾਜਰੀ ਵਿਖੇ ਪਿੰਡ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਣ ਦੀ ਰਸਮ ਮਗਰੋਂ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਰਾਜ ਦੀ ਅਕਾਲੀ ਭਾਜਪਾ ਸਰਕਾਰ ਨੇ ਘਾੜ ਦੇ ਇਲਾਕੇ ਨੂੰ ਉੱਚਾ ਚੁੱਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਫ਼ੇਰ ਵੀ ਤਾਰਾਪੁਰ ਮਾਜਰੀ ਪਿੰਡਾਂ ਨੂੰ ਕਸਬਾ ਖਿਜਰਾਬਾਦ ਸਮੇਤ ਹੋਰਨਾਂ ਸ਼ਹਿਰਾਂ ਨਾਲ ਜੋੜਣ ਵਾਲੀ ਮੁੱਖ ਸੜਕ ਤੇ ਪੈਂਦੀਆਂ ਪੁੱਲੀਆਂ ਤੇ ਪੁੱਲ ਬਣਾਉਣ ਲਈ ਉਨ੍ਹਾਂ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਦੇ ਕੋਟੇ ਵਿੱਚੋਂ ਤਿੰਨ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਸ਼ਤੀ ਦੰਗਲ ਅਤੇ ਹੋਰ ਪੇਂਡੂ ਖੇਡਾਂ ਪੰਜਾਬ ਦੇ ਵਿਰਸ਼ੇ ਦੀ ਮਾਣਮੱਤੀ ਸ਼ਾਨ ਹਨ ਅਤੇ ਪੇਂਡੂ ਖੇਡਾਂ ਦੁਆਰਾ ਹੀ ਨੌਜਵਾਨਾਂ ਨੂੰ ਮੁੜ ਗਾਡੀਰਾਹ ਤੇ ਲਿਆਂਦਾ ਜਾ ਸਕਦਾ ਹੈ। ਇਸ ਛਿੰਝ ਦੌਰਾਨ ਛੋਟੀਆਂ ਕੁਸ਼ਤੀਆਂ ਵਿੱਚ ਦੇਸ਼ ਵਿਦੇਸ਼ ਦੇ ਕਈ ਦਰਜਨ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੀ ਤਾਕਤ ਦੇ ਜੌਹਰ ਵਿਖਾਏ।
ਇਸ ਮੌਕੇ ਕਰਵਾਈਆਂ ਗਈਆਂ ਛੋਟੀਆਂ ਇਨਾਮੀ ਕੁਸ਼ਤੀਆਂ ਦੌਰਾਨ ਹੈਪੀ ਅਜਨਾਲਾ ਨੇ ਅਮਰੀਕ ਸਿੰਗਾਰੀਵਾਲ ਨੂੰ, ਬੱਬੂ ਗੁਰਦਾਸਪੁਰੀਏ ਨੇ ਅਕਸ਼ੈ ਡੂਮਛੇੜੀ ਨੂੰ, ਰਾਣਾ ਡੱਡੂਮਾਜਰਾ ਨੇ ਬਿੰਦਰ ਸੇਹ ਨੂੰ, ਸ਼ੈਂਟੀ ਵਾਰਨ ਨੂੰ ਨਰਿੰਦਰ ਅਜਨਾਲਾ ਨੇ, ਉਂਕਾਰ ਲੀਲਾ ਨੂੰ ਜਸਵੀਰ ਸਿੰਗਾਰੀਵਾਲਾ ਨੇ ਹਰਾ ਕੇ ਇਹ ਇਨਾਮੀ ਕੁਸ਼ਤੀਆਂ ਆਪਣੇ ਨਾਂਅ ਦਰਜ ਕਰਵਾਈਆਂ। ਇਸਦੇ ਨਾਲ ਹੀ ਦੀਪੂ ਮਾਨਸਾ ਅਤੇ ਜੀਤ ਢਿੱਲਵਾਂ ਵਿਚਕਾਰ ਹੋਈ ਕੁਸ਼ਤੀ, ਸੀਪਾ ਵਾਰਨ ਅਤੇ ਨਰਾਇਣ ਡੂਮਛੇੜੀ, ਜੱਸ ਸ਼ਾਤਪੁਰ ਅਤੇ ਕਾਲਾ ਵਾਰਨ, ਅਜੇ ਦੋਰਾਹਾ ਅਤੇ ਸੁਖਮਨ ਅਜਨਾਲਾ ਵਿਚਕਾਰ ਹੋਈਆਂ ਕੁਸ਼ਤੀਆਂ ਬਰਾਬਰ ਰਹੀਆਂ। ਦੂਸਰੇ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਭੁਪਿੰਦਰ ਅਜਨਾਲਾ ਨੇ ਸੁੱਖ ਬੱਬੇਹਾਲੀ ਨੂੰ ਹਰਾ ਕੇ ਇਹ ਕੁਸ਼ਤੀ ਆਪਣੇ ਨਾਂਅ ਦਰਜ ਕਰਵਾਈ। ਪਹਿਲੇ ਨੰਬਰ ਦੀ ਝੰਡੀ ਦੀ ਕੁਸ਼ਤੀ ਦੌਰਾਨ ਖਲੀ ਬਾਰਨ ਅਤੇ ਪ੍ਰਵੇਜ਼ ਦਿੱਲੀ ਦੋਵੇਂ ਪਹਿਲਵਾਨਾਂ ਨੇ ਇੱਕ ਦੂਸਰੇ ਦੀ ਪਿੱਠ ਲਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ, ਪ੍ਰੰਤੂ ਆਪਣੇ ਸੁਡੋਲ ਡੌਲਿਆਂ ਅਤੇ ਮਜਬੂਤ ਇਰਾਦਿਆਂ ਕਾਰਨ ਇੱਕ ਦੂਸਰੇ ਨੂੰ ਹਰਾਉਣ ਲਈ ਦੋਵੇਂ ਨਾਕਾਮਯਾਬ ਰਹੇ ਅਤੇ ਸਮਾਂ ਜਿਆਦਾ ਹੋਣ ਕਾਰਨ ਅਤੇ ਹਨੇਰਾ ਪਸਰ ਜਾਣ ਕਾਰਨ ਆਖਰ ਪ੍ਰਬੰਧਕਾਂ ਨੂੰ ਇਸ ਕੁਸ਼ਤੀ ਦਾ ਨਤੀਜਾ ਬਰਾਬਰੀ ਦਾ ਐਲਾਨ ਕਰਨਾ ਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤਮ ਚੰਦ ਸਰਪੰਚ ਮਾਜਰੀ, ਰਾਜੇਸ਼ ਕੁਮਾਰ, ਕਮਲ ਕੁਮਾਰ, ਰੁਲਦਾ ਰਾਮ ਨੰਬਰਦਾਰ, ਲਾਲਾ ਪੰਚ, ਪੋਲਾ ਰਾਮ, ਰਹਿਮਨਤੁਲਾ ਪੋਪੀ, ਹਰਜੀਤ ਸਿੰਘ ਸਰਪੰਚ, ਸੰਜੇ ਕੁਮਾਰ ਸਾਬਕਾ ਸਰਪੰਚ, ਪਰਸੂਰਾਮ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਪਿੰਡ ਵਾਸੀ ਹਾਜਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…