ਐਜੂਸਟਾਰ ਆਦਰਸ਼ ਸਕੂਲ ਵਿੱਚ ‘ਨੈਤਿਕ ਸਿੱਖਿਆ ਤੇ ਟਰੈਫ਼ਿਕ ਨਿਯਮਾਂ ਸਬੰਧੀ’ ਜਾਗਰੂਕਤਾ ਕੈਂਪ ਆਯੋਜਿਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਨਵੰਬਰ:
ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਕਾਲੇਵਾਲ ਸਥਿਤ ਐਜੂਸਟਾਰ ਆਦਰਸ਼ ਸਕੂਲ ਵਿਖੇ ਥਾਣਾ ਸਾਂਝ ਕੇਂਦਰ ਕੁਰਾਲੀ ਵੱਲੋਂ ਏਐਸਆਈ ਮੋਹਨ ਸਿੰਘ ਦੀ ਅਗਵਾਈ ਵਿੱਚ ਸਾਵਧਾਨ ਜਾਗਰੁਕਤਾ ਸਪਤਾਹ ਦੇ ਅੰਤਰਗਤ ਨੇਤਿਕ ਸਿੱਖਿਆ ਅਤੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏਐਸਆਈ ਮੋਹਨ ਸਿੰਘ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ‘ਭ੍ਰਿਸ਼ਟਾਚਾਰ ਰੋਕਣ ਦੇ ਲਈ ‘ਨੈਤਿਕ ਮੁੱਲਾਂ ਦੇ ਯੋਗਦਾਨ’ ਤੇ ਬਹੁਤ ਹੀ ਵਿਸਥਾਰਪੂਰਵਕ ਅਤੇ ਪ੍ਰਭਾਵਪੂਰਨ ਢੰਗ ਨਾਲ ਜਾਣਕਾਰੀ ਦਿੱਤੀ ਗਈ। ਸਭ ਤੋਂ ਪਹਿਲਾਂ ਮੋਹਨ ਸਿੰਘ ਨੇ ਸਫਲਤਾ ਦੇ ਤਿੰਨ ਮੰਤਰ ਗਿਆਨ ਲਓ, ਮੰਨ ਲਓ, ਠਾਣ ਲਓ ਸਮਝਾੳਂਦੇ ਹੋਏ ਦੱਸਿਆ ਕਿ ਗੁਰਬਾਣੀ ਦੁਆਰਾ ਇਨ੍ਹਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਾਣੀ ਦੀ ਸ਼ੁਧਤਾ, ਮਾਤਾ ਪਿਤਾ ਦਾ ਆਦਰ, ਮਾਤਾ ਪਿਤਾ ਨਾਂਲ ਜੁੜੇ ਰਹਿਣਾ, ਉਨ੍ਹਾਂ ਲੂੰ ਆਪਣੇ ਮਿਤਰ ਬਨਾਉਣਾ, ਪੰਜ ਤੱਤਾਂ ਦੀ ਵਿਸ਼ੇਸ਼ਤਾ, ਸਾਡੇ ਸ਼ਰੀਰ ਦੀ ਵਿਸ਼ੇਸਤਾ, ਦੋਸਤ ਦੀ ਪਰਿਭਾਸ਼ਾ, ਤੰਦਰੁਸਤ ਰਹਿਣ ਦੇ ਰਾਜ, ਇਮਾਨਦਾਰੀ, ਜਨਮ ਦਿਨ ਮੌਕੇ ਇਕ ਪੌਦਾ ਜਰੂਰ ਲਾਉਣਾ, ਪਾਣੀ ਦੀ ਸੰਵਾਲ, ਏਕਤਾ ਵਿੱਚ ਬਲ ਹੈ, ਨਸ਼ਿਆਂ ਤੋਂ ਦੂਰ ਰਹਿਣਾ, ਟ੍ਰੈਫਿਕ ਨਿਯਮ, ਦੂਰਭਾਸ਼ ਨੂੰ ਵਿਸ਼ੇਸ, ਆਦਿ ਵਿਸ਼ਿਆਂ ਉੱਤੇ ਬਹੁਤ ਹੀ ਵਧੀਆ ਢੰਗ ਨਾਲ ਚਾਨਣਾ ਪਾਇਆ। ਸਾਰੇ ਵਿਦਿਆਰਥੀਆ ਤੇ ਸਟਾਫ ਮੈਂਬਰ ਉਨ੍ਹਾਂ ਦੇ ਵਿਚਾਰਾਂ ਨਾਲ ਬਹੁਤ ਪ੍ਰਭਾਵਤ ਹੋਏ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੁ ਸ਼ਰਮਾ ਨੇ ਮੋਹਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…