ਪਿੰਡ ਬਡਾਲੀ ਵਿੱਚ ਬਣੇ ਸੇਵਾ ਕੇਂਦਰ ਵਿੱਚ ਪਈਆਂ ਤਰੇੜਾ ਕਾਰਨ ਡਿੱਗਣ ਦਾ ਖ਼ਤਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਨਵੰਬਰ:
ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਬਡਾਲੀ ਵਿਖੇ ਕੁਝ ਸਮਾਂ ਪਹਿਲਾਂ ਹੀ ਬਣੇ ਸੇਵਾ ਕੇਂਦਰ ਵਿੱਚ ਤਰੇੜਾ ਪੈਣ ਕਾਰਨ ਇਸ ਦੇ ਕਿਸੇ ਵੀ ਵਕਤ ਡਿੱਗਣ ਦਾ ਖਤਰਾ ਬਣਾ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਬਣੇ ਇਸ ਸੇਵਾ ਕੇਂਦਰ ਨੂੰ ਬਣੇ ਹਾਲੇ ਲਗਭਗ ਸਿਰਫ਼ ਦੋ ਕੁ ਹੀ ਸਾਲ ਹੋਏ ਹਨ ਅਤੇ ਇਸ ਦੇ ਇੱਕ ਪਾਸੇ ਜ਼ਮੀਨ ਧਸਣ ਕਾਰਨ ਇਮਾਰਤ ਵਿੱਚ ਤਰੇੜਾ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਹਾਲਤ ਨੂੰ ਦੇਖਦਿਆਂ ਲਗਦਾ ਹੈ ਕਿ ਪਤਾ ਨਹੀਂ ਇਸ ਨੂੰ ਬਣੇ ਕਿੰਨਾ ਜ਼ਿਆਦਾ ਸਮਾਂ ਹੋ ਗਿਆ ਹੈ। ਉਨ੍ਹਾਂ ਸਰਕਾਰ ਪਾਸੋਂ ਇਸ ਸਭ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਾ ਹੋ ਜਾਵੇ। ਇਸ ਸੇਵਾ ਕੇਂਦਰ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਥਾਂ ’ਤੇ ਤਬਦੀਲ ਕੀਤਾ ਜਾਵੇ ਤਾਂ ਜੋ ਹੋਣ ਵਾਲੀ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…