Share on Facebook Share on Twitter Share on Google+ Share on Pinterest Share on Linkedin ਅਕਾਲ ਅਕੈਡਮੀ ਗੋਮਤੀਪੁਲ (ਪੀਲੀਭੀਤ) ਯੂਪੀ ਲਈ ਗੋਸਲ ਲਿਖਤ ਪੁਸਤਕਾਂ ਭੇਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ: ਸਰਵ ਸਿੱਖਿਆ ਸੁਧਾਰ ਸਮਿਤੀ ਦੇ ਚੇਅਰਮੈਨ, ਪ੍ਰਸਿਧ ਸਮਾਜ ਸੇਵੀ ਅਤੇ ਨਾਮੀ ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਨਵੀਆਂ ਲਿਖਤ ਪੁਸਤਕਾਂ ਦਾ ਇੱਕ ਸੈਟ ਅਕਾਲ ਅਕੈਡਮੀ ਗੋਮਤੀਪੁਲ (ਪੀਲੀਭੀਤ) ਯੂ.ਪੀ. ਦੀ ਲਾਇਬ੍ਰੇਰੀ ਲਈ ਅਕੈਡਮੀ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਗੁਲੇਰੀਆ ਨੂੰ ਭੇਟ ਕੀਤਾ ਗਿਆ। ਇਸ ਮੌਕੇ ਤੇ ਇੱਕ ਸਮਾਗਮ ਦੌਰਾਨ ਜੀ.ਐਸ. ਸਾਗੂ, ਅਸਿਸਟੈਂਟ ਜ਼ੋਨਲ ਡਾਇਰੈਕਟਰ, ਅਕਾਲ ਅਕੈਡਮੀਆਂ ਵੀ ਹਾਜ਼ਰ ਸਨ। ਜਿਨ੍ਹਾਂ ਨੇ ਗੋਸਲ ਦੀਆਂ ਇਹ ਪੁਸਤਕਾਂ ਪ੍ਰਿੰਸੀਪਲ ਗੁਲੇਰੀਆ ਨੂੰ ਭੇਟ ਕੀਤੀਆਂ। ਇਸ ਮੌਕੇ ਤੇ ਬੋਲਦਿਆਂ ਸ੍ਰੀ ਜੀ.ਐਸ. ਸਾਗੂ ਨੇ ਪ੍ਰਿੰਸੀਪਲ ਗੋਸਲ ਦੀਆਂ ਰਚਿਤ ਬਹੁਤ ਸਾਰੀਆਂ ਪੁਸਤਕਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪੁਸਤਕਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਬਹੁਤ ਹੀ ਪੜ੍ਹਨ ਯੋਗ ਹਨ। ਉਨ੍ਹਾਂ ਨੇ ਸੱਭ ਨੂੰ ਇਨ੍ਹਾਂ ਦਾ ਅਨੰਦ ਲੈਣ ਲਈ ਕਿਹਾ। ਇਨ੍ਹਾਂ ਪੁਸਤਕਾਂ ਵਿੱਚ ਪੰਜਾਬ ਦੇ ਇਹ ਪਿੰਡ ਸੁਣੀਦੇ, ਰੰਗ ਪੰਜਾਬੀ ਵਿਰਸੇ ਦੇ, ਕੱਚੀਆਂ ਕੰਧਾਂ, ਘੋਗੜ ਕਾਂ ਦਾ ਵਿਆਹ, ਪੰਛੀਆਂ ਦੇ ਰੰਗ, ਟੱਲਾਂ ਵਾਲਾ ਸਾਧ, ਝਲਕ ਪੰਜਾਬੀ ਵਿਰਸੇ ਦੀ ਸ਼ਾਮਲ ਸਨ। ਪ੍ਰਿੰਸੀਪਲ ਗੋਸਲ ਨੇ ਇਨ੍ਹਾਂ ਪੁਸਤਕਾਂ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਕਿਹਾ ਇਹ ਪੁਸਤਕਾਂ ਬੱਚਿਆਂ ਅਤੇ ਅਧਿਆਪਕਾਂ ਲਈ ਸਿੱਖਿਆ ਦਾ ਸਾਗਰ ਹਨ ਅਤੇ ਪੜ੍ਹਨ ਵਾਲੇ ਹਰ ਵਿਦਿਆਰਥੀ ਅਤੇ ਵਿਅਕਤੀ ਦੇ ਗਿਆਨ ਵਿੱਚ ਵਾਧਾ ਕਰਨ ਵਾਲੀਆਂ ਹਨ। ਇਸ ਮੌਕੇ ਤੇ ਅਕੈਡਮੀ ਦੀ ਇੱਕ ਅਧਿਆਪਕਾ ਮਿਸ ਗੁਰਦੀਪ ਕੌਰ ਨੇ ਗੋਸਲ ਦੀ ਇੱਕ ਪੁਸਤਕ ’ਚੋਂ ਅਕਾਲ ਅਕੈਡਮੀ ਗੋਮਤੀਪੁਲ ਬਾਰੇ ਲਿਖੀ ਗੋਸਲ ਦੀ ਕਵਿਤਾ ਨੂੰ ਪੜ੍ਹ ਕੇ ਵੀ ਸੁਣਾਇਆ ਜਿਸ ਦੀ ਸਭ ਨੇ ਸੁਣ ਕੇ ਖੂਬ ਪ੍ਰਸੰਸਾ ਕੀਤੀ। ਇੱਥੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਸ੍ਰੀ ਕਲਗੀਧਰ ਟਰੱਸਟ ਬੜੂ ਸਾਹਿਬ ਵਲੋੱ ਚਲਾਈਆਂ ਜਾ ਰਹੀਆਂ ਅਨੇਕਾਂ ਅਕੈਡਮੀਆਂ ’ਚੋਂ ਤਿੰਨ ਅਕਾਲ ਅਕੈਡਮੀਆ ਯੂਪੀ ਵਿੱਚ ਵੀ ਹਨ ਜਿਨ੍ਹਾਂ ਦੇ ਨਿਰੀਖਣ ਲਈ ਜੀ.ਐਸ. ਸੱਗੂ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਯੂਪੀ ਗਏ ਹੋਏ ਸਨ। ਇਸ ਸਮਾਗਮ ਵਿੱਚ 60 ਤੋਂ ਵੱਧ ਅਧਿਆਪਕ ਹਾਜ਼ਰ ਸਨ। ਪ੍ਰਿੰਸੀਪਲ ਅਸ਼ੋਕ ਕੁਮਾਰ ਗੁਲੇਰੀਆ ਨੇ ਅਸਿਸਟੈਂਟ ਜ਼ੋਨਲ ਡਾਇਰੈਕਟਰ ਜੀ.ਐਸ. ਸੱਗੂ ਅਤੇ ਸ੍ਰੀ ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪੁਸਤਕਾਂ ਯੂਪੀ ਵਿੱਚ ਪੰਜਾਬੀ ਦੇ ਪ੍ਰਸਾਰ ਲਈ ਬਹੁਤ ਲਾਭਦਾਇਕ ਸਿੱਧ ਹੋਣਗੀਆਂ। ਉਨ੍ਹਾਂ ਨੇ ਸ੍ਰੀ ਗੋਸਲ ਨੂੰ ਅਜਿਹੀਆਂ ਹੋਰ ਪੁਸਤਕਾਂ ਸਕੂਲ ਦੀ ਲਾਇਬ੍ਰੇਰੀ ਲਈ ਭੇਜਣ ਦੀ ਵੀ ਅਪੀਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ