nabaz-e-punjab.com

ਪ੍ਰੀ-ਪ੍ਰਾਇਮਰੀ ਜਮਾਤਾਂ ਪੜ੍ਹਾਉਣ ਲਈ ਪੜ੍ਹੇ ਲਿਖੇ ਆਂਗਣਵਾੜੀ ਮੁਲਾਜ਼ਮਾਂ ਨੂੰ ਮੌਕਾ ਦੇਣ ਦੀ ਤਜਵੀਜ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਪ੍ਰੀ-ਪ੍ਰਾਇਮਰੀ ਜਮਾਤਾਂ ਚਲਾਉਣ ਲਈ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੋਵੇੱ ਮੋਢੇ ਨਾਲ ਮੋਢਾ ਜੋੜ ਕੇ ਇਸ ਸਕੀਮ ਨੂੰ ਕਾਮਯਾਬ ਕਰਨਗੇ। ਇਨ੍ਹਾਂ ਜਮਾਤਾਂ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੂਰਾ ਮਾਣ ਤਾਣ ਦਿੱਤਾ ਜਾਵੇਗਾ। ਆਉਂਦੇ ਸਮੇਂ ਵਿੱਚ ਆਂਗਣਵਾੜੀ ਵਰਕਰਾਂ/ਹੈਲਪਰਾਂ ’ਚੋਂ ਪੜ੍ਹੇ ਲਿਖੇ ਕਰਮਚਾਰੀਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਲੋੜੀਂਦੀ ਟਰੇਨਿੰਗ ਦੇ ਕੇ ਇਨ੍ਹਾਂ ਤੋਂ ਅਧਿਆਪਨ ਕਾਰਜ ਦੀ ਡਿਊਟੀ ਲੈਣ ਦੀ ਤਜਵੀਜ਼ ਵੀ ਵਿਚਾਰ ਅਧੀਨ ਹੈ ਤੇ ਇਸ ਬਾਰੇ ਜਲਦ ਹੀ ਸੂਚਨਾ ਇਕੱਤਰ ਕੀਤੀ ਜਾਵੇਗੀ। ਇਹ ਵਿਚਾਰ ਅੱਜ ਸਕੁੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈਏਐਸ ਨੇ ਐਜੂਸੈਟ ’ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਤਿਆਰੀ ਸਬੰਧੀ ਆਪਣੇ ਭਾਸ਼ਨ ਦੌਰਾਨ ਪ੍ਰਗਟ ਕੀਤੇ ਹਨ।
ਆਪਣੇ ਸੰਬੋਧਨ ਵਿੱਚ ਸਿੱਖਿਆ ਸਕੱਤਰ ਨੇ ਕਿਹਾ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਵਿੱਚ ਅਧਿਆਪਕ ਵਰਗ ਅਤੇ ਆਂਗਣਵਾੜੀ ਵਰਗ ਦੀ ਬਹੁਤ ਵੱਡੀ ਭੂਮਿਕਾ ਹੀ ਨਹੀਂ ਸਗੋਂ ਸਾਂਝੀ ਜ਼ਿੰਮੇਵਾਰੀ ਹੈ। ਆਂਗਣਵਾੜੀ ਵਰਕਰਾਂ ਦੇ ਸ਼ੰਕੇ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਸਕੀਮ ਵਿੱਚ ਭਰਵੀਂ ਸ਼ਮੂਲੀਅਤ ਬਣੀ ਰਹੇਗੀ ਅਤੇ ਉਨ੍ਹਾਂ ਦੀ ਇਸ ਕਾਰਜ ਲਈ ਅਤਿਅੰਤ ਲੋੜ ਹੈ।
ਉਨ੍ਹਾਂ ਆਪਣੇ ਭਾਸ਼ਨ ’ਚ ਕਿਹਾ ਕਿ ਟੀਚਰ ਸਿਰ ਵੱਡੀ ਜ਼ਿੰਮੇਵਾਰੀ ਹੈ ਉਸ ਨੇ ਮਾਪਿਆਂ ਦਾ ਪੂਰਨ ਸਹਿਯੋਗ ਲੈਂਦਿਆਂ ਪ੍ਰੀ-ਪ੍ਰਾਇਮਰੀ ਦੇ ਆਸ਼ੇ ਤੇ ਉਦੇਸ਼ਾਂ ਦੀ ਪੂਰਤੀ ਲਈ ਸਾਰੇ ਬੱਚਿਆਂ ਨੂੰ ਮਾਪਿਆਂ ਵਾਂਗ ਪਿਆਰ ਸਤਿਕਾਰ ਦੇਣਾ ਹੈ ਤੇ ਬੱਚੇ ਨੂੰ ਆਪਣਾ ਬਾਲ ਸਮਝਣਾ ਹੈ। ਉਨ੍ਹਾਂ ਕਿਹਾ ਪ੍ਰਤੀ ਸਕੂਲ ਲਗਪਗ 1000 ਰੁਪਏ ਦੀ ਰਾਸ਼ੀ ਜਲਦੀ ਹੀ ਸਕੂਲਾਂ ਵਿੱਚ ਮੁਢਲੇ ਪ੍ਰਬੰਧਾਂ ਲਈ ਪਹੁੰਚਾਈ ਜਾ ਰਹੀ ਹੈ। ਸਿੱਖਿਆ ਸਕੱਤਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪ੍ਰੀ-ਪ੍ਰਾਇਮਰੀ ਸਕੀਮ ਵਿੱਚ ਬੱਚਿਆਂ ਦੇ ਬਹੁ-ਮੁਖੀ ਵਿਕਾਸ ਲਈ ਅਤੇ ਇਸ ਤਿੰਨ ਸਾਲ ਦੀ ਪੜ੍ਹਾਈ ਦੌਰਾਨ ਅਗਲੀਆਂ ਦਸ ਜਮਾਤਾਂ ਲਈ ਵਧੀਆ ਵਿਦਿਆਰਥੀ ਪੈਦਾ ਕਰਨੇ ਸਾਡਾ ਉਦੇਸ਼ ਹੈ। ਉਨ੍ਹਾਂ ਕਿਹਾ ਹੁਣ ਪੜ੍ਹਾਈ ਲਈ ਪੁਰਾਤਨ ਤਰੀਕਿਆਂ ਦੀ ਥਾਂ ਸਾਨੂੰ ਨਵੇਂ ਢੰਗ ਨਾਲ ਪੜ੍ਹਾਈ ਕਰਵਾਉਣ ਦੇ ਗੁਰ ਲੱਭਣੇ ਪੈਣਗੇ। ਉਨ੍ਹਾਂ ਕਿਹਾ ਬਿਨਾਂ ਦਿਮਾਗੀ ਬੋਝ ਦੇ ਬੱਚੇ ਨੂੰ ਹੱਸਦਿਆਂ ਖੇਡਦਿਆਂ ਉਸ ਦੇ ਮਾਨਸਿਕ ਪੱਧਰ ਅਨੁਸਾਰ ਪੜ੍ਹਾਇਆ ਜਾਵੇਗਾ। ਇਸ ਸਕੀਮ ਦੀ ਸਫਲਤਾ ਲਈ ਮਾਪਿਆਂ ਅਤੇ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅੰਤ ਵਿੱਚ ਕਿਹਾ ਪ੍ਰੀ-ਪ੍ਰਾਇਮਰੀ ਲਈ ਇੱਕ ਲਹਿਰ ਉਸਾਰਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…