ਰਿਆਤ ਬਾਹਰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਅਗਜੈਮਪਲਰੀ ਅਕਾਦਮਿਕ ਲੀਡਰਸ਼ਿਪ ਐਵਾਰਡ ਨਾਲ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਨਵੰਬਰ:
ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਾਜ ਸਿੰਘ ਨੂੰ ਫੈਡਰੇਸ਼ਨ ਆਫ਼ ਵਰਡ ਅਕਾਦਮਿਕਸ (ਐਫ.ਡਬਲਯੂ.ਏ.) ਦੁਆਰਾ ਅਗਜੈਮਪਲਰੀ ਅਕਾਦਮਿਕ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਬਿਜ਼ਨਸ ਵਰਲਡ ਅਤੇ ਐਜੂਕੇਸ਼ਨ ਪੋਸਟ ਦੁਆਰਾ ਐਫ ਡਬਲਊ. ਏ. ਨੈਸ਼ਨਲ ਕੰਨਕਲੇਵ-2017 ਵੱਲੋਂ ਦਿੱਤਾ ਗਿਆ। ਸਖ਼ਤ ਚੁਣੌਤੀ ਪ੍ਰਕ੍ਰਿਆ ਵਿੱਚ ਬੋਰਡ ਆਫ਼ ਟਰੱਸਟੀ ਅਤੇ ਐਵਾਰਡ ਗਵਰਨਿੰਗ ਕੌਂਸਲ ਵੱਲੋਂ ਐਵਾਰਡ ਲਈ ਡਾ. ਰਾਜ ਸਿੰਘ ਦਾ ਨਾਂ ਪ੍ਰਪੋਜ ਕੀਤਾ ਗਿਆ।
ਅੰਤਰਰਾਸ਼ਟਰੀ ਪ੍ਰਸਿੱਧੀ ਦੇ ਇੱਕ ਮਸ਼ਹੂਰ ਸਿੱਖਿਆਕਾਰ, ਡਾ.ਰਾਜ ਸਿੰਘ ਪਹਿਲਾਂ ਤੋਂ ਹੀ ਜਾਣੀ-ਪਛਾਣੀ ਯੂਨੀਵਰਸਿਟੀਜ਼, ਜਿਨ੍ਹਾਂ ਵਿੱਚ ਜੀ.ਡੀ. ਗੋਇਨਕਾ ਯੂਨੀਵਰਸਿਟੀ, ਗੁੜਗਾਉਂ,ਅੰਸਲ ਯੂਨੀਵਰਸਿਟੀ, ਗੁੜਗਾਓਂ; ਐਮਿਟ ਯੂਨੀਵਰਸਿਟੀ, ਗਵਾਲੀਅਰ (ਮੱਧ ਪ੍ਰਦੇਸ਼) ਅਤੇ ਐਮਿਟੀ ਯੂਨੀਵਰਸਿਟੀ, ਜੈਪੁਰ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ।ਇਸ ਤੋਂ ਇਲਾਵਾ ਉਹ 1995 ਵਿੱਚ ਸਥਾਪਿਤ ਹੋਣ ਤੋਂ ਲੈ ਕੇ, ਐਮਿਟੀ ਬਿਜ਼ਨਸ ਸਕੂਲ ਨੋਇਡਾ ਅਤੇ ਆਈਸੀਐੱਫਆਈ ਬਿਜ਼ਨਸ ਸਕੂਲ ਨਵੀਂ ਦਿੱਲੀ ਦੀ ਅਗਵਾਈ ਕਰ ਰਹੇ ਹਨ। ਡਾ. ਸਿੰਘ, ਜੋ ਕਿ ਵਿੱਤ ਅਤੇ ਅਰਥ ਸ਼ਾਸਤਰ ਵਿੱਚ ਵੀ ਮੁਹਾਰਤ ਰੱਖਦੇ ਹਨ ਅਤੇ ਇਕ ਅਥਾਹ ਅਕਾਦਮਿਕ ਪ੍ਰਸ਼ਾਸਕ ਹਨ। ਉਨ੍ਹਾਂ 35 ਸਾਲਾਂ ਤੋਂ ਵੱਧ ਦੇ ਆਪਣੇ ਵਿਲੱਖਣ ਕਰੀਅਰ ਦੌਰਾਨ ਅਹੁਦਿਆਂ ਵਾਲੀਆਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ। ਡਾ. ਸਿੰਘ ਆਈਆਈਟੀ ਦਿੱਲੀ ਅਤੇ ਦਿੱਲੀ ਸਕੂਲ ਆਫ ਇਕਨੋਮਿਕਸ ਦੇ ਵਿਜ਼ਟਿੰਗ ਪ੍ਰੋਫੈਸਰ ਵੀ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…