ਕੇਬਲ ਪਾਉਣ ਵਾਲਿਆਂ ਨੇ ਹੁਣ ਫੇਜ਼-5 ਵਿੱਚ ਤੋੜੀ ਸੀਵਰੇਜ ਦੀ ਪਾਈਪ, ਪੁਰੇ ਮੁਹੱਲੇ ਵਿੱਚ ਬਦਬੂ ਫੈਲੀ

ਇਲਾਕੇ ਦੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੰਮ ’ਤੇ ਲਾਏ ਨਗਰ ਨਿਗਮ ਦੇ ਮੁਲਾਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਸਥਾਨਕ ਫੇਜ਼ 5 ਵਿੱਚ ਇੱਕ ਟੈਲੀਕਾਮ ਕੰਪਨੀ ਦੀਆਂ ਤਾਰਾਂ ਪਾਉਣ ਵਾਲਿਆਂ ਵੱਲੋੱ ਪਿਛਲੇ ਦਿਨੀਂ ਮਕਾਨ ਨੰਬਰ 1300 ਦੇ ਸਾਹਮਣੇ ਸੀਵਰੇਜ ਦੀ ਪਾਈਪ ਤੋੜ ਦਿੱਤੀ ਗਈ ਸੀ,ਜਿਸ ਕਾਰਨ ਇੱਥੋੱ ਵਸਨੀਕਾਂ ਦਾ ਲਾਂਘਾ ਤੱਕ ਮੁਸ਼ਕਲ ਹੋ ਗਿਆ ਸੀ ਅਤੇ ਪੁਰੇ ਮੁਹੱਲੇ ਵਿੱਚ ਭਾਰੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਟੁੱਟੀ ਹੋਈ ਸੀਵਰੇਜ ਲਾਈਨ ਦਾ ਮੁਰੰਮਤ ਦਾ ਕੰਮ ਨਗਰ ਨਿਗਮ ਵੱਲੋਂ ਆਰੰਭ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼-5 ਦੇ ਭਾਜਪਾ ਦੇ ਸੀਨੀਅਰ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਜੀਓ ਕੰਪਨੀ ਦੀਆਂ ਤਾਰਾਂ ਪਾਉਣ ਵਾਲਿਆਂ ਵੱਲੋਂ ਸ਼ਹਿਰ ਵਿੱਚ ਕੇਬਲ ਪਾਉਣ ਦੌਰਾਨ ਭਾਰੀ ਅਣਗਹਿਲੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਕੰਪਨੀ ਵਲੋੱ ਇਸ ਇਲਾਕੇ ਵਿਚ ਤਾਰਾਂ ਪਾਉੱਦੇ ਸਮੇੱ ਮਕਾਨ ਨੰਬਰ 1300 ਦੇ ਸਾਹਮਣੇ ਸੀਵਰੇਜ ਪਾਈਪ ਹੀ ਤੋੜ ਦਿਤੀ ਗਈ ਸੀ, ਇਸ ਕਾਰਨ ਉਥੇ 6 ਫੁੱਟ ਡੂੰਘਾ ਖੱਡਾ ਬਣ ਗਿਆ ਸੀ ਅਤੇ ਇਸ ਵਿੱਚ ਗੰਦਾ ਪਾਣੀ ਭਰ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਨਗਰ ਨਿਗਮ ਮੁਹਾਲੀ ਦੀ ਟੀਮ ਵਲੋੱ ਟੁੱਟੀ ਹੋਈ ਸੀਵਰੇਜ ਪਾਈਪ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਜੀਓ ਕੰਪਨੀ ਦੇ ਮੁਲਾਜਮਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਉਕਤ ਕੰਪਨੀ ਤੋੱ ਇਸ ਤਰੀਕੇ ਨਾਲ ਕੀਤੇ ਜਾਂਦੇ ਨੁਕਸਾਨ ਦਾ ਹਰਜਾਨਾ ਵਸੂਲ ਕੀਤਾ ਜਾਵੇ।
ਉਧਰ, ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਮੀਡੀਆ ਨੂੰ ਪਾਰਕ ਦੇ ਆਲੇ ਦੁਆਲੇ ਦਾ ਚੱਕਰ ਲਗਵਾ ਕੇ ਕੁੱਝ ਸਮਾਂ ਪਹਿਲਾਂ ਜ਼ਮੀਨਦੋਸ਼ ਤਾਰਾਂ ਪਾਉਣ ਲਈ ਪੁੱਟੇ ਖੱਡਿਆਂ ਦੀ ਭਰਪਾਈ ਨਾ ਕਰਨ ਦਾ ਦੋਸ਼ ਲਾਇਆ। ਮੀਡੀਆ ਨੇ ਦੇਖਿਆ ਕਿ ਪਾਰਕ ਦੇ ਚਾਰ ਚੁਫੇਰੇ ਖੱਡੇ ਪੁੱਟਣ ਤੋਂ ਬਾਅਦ ਉਨ੍ਹਾਂ ਦੀ ਸਹੀ ਤਰੀਕੇ ਨਾਲ ਮੁਰੰਮਤ ਨਹੀਂ ਕੀਤੇ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…