ਕਰਜ਼ਾ ਦਿਵਾਉਣ ਦਾ ਝਾਂਸਾ ਦਿਵਾਉਣ ਵਾਲੇ ਯੂਕੋ ਬੈਂਕ ਦੇ ਸਾਬਕਾ ਸੀਨੀਅਰ ਬ੍ਰਾਂਚ ਮੈਨੇਜਰ ਰਾਜੇਸ ਖੰਨਾ ਗ੍ਰਿਫ਼ਤਾਰ

ਮੁਲਜ਼ਮ ਯੂਕੋ ਬੈਂਕ ਖਰੜ ਵਿੱਚ ਸਤੰਬਰ 2012 ਤੋਂ ਨਵੰਬਰ 2013 ਤੱਕ ਤਾਇਨਾਤ ਰਿਹਾ ਸੀਨੀਅਰ ਬਰਾਂਚ ਮੈਨੇਜਰ

ਭੋਲੇ ਭਾਲੇ ਲੋਕਾਂ ਨਾਲ 3 ਕਰੋੜ 58 ਲੱਖ 68 ਹਜ਼ਾਰ ਰੁਪਏ ਦੀ ਠੱਗੀ ਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਐਸਪੀ (ਤਫਤੀਸ਼) ਹਰਬੀਰ ਸਿੰਘ ਅਟਵਾਲ ਦੀ ਨਿਗਰਾਨੀ ਹੇਠ ਆਰਥਿਕ ਅਪਰਾਧ ਸ਼ਾਖਾ (ਤਫਤੀਸ਼) ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਏਐਸਆਈ ਓਂਕਾਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਮੁਕੱਦਮਾ ਨੰਬਰ 66 ਮਿਤੀ 30-03-2017 ਅ/ਧ 406, 419, 420, 465, 467,468, 471, 120ਬੀ ਆਈਪੀਸੀ ਥਾਣਾ ਸਿਟੀ ਖਰੜ ਦੇ ਦੋਸੀ ਰਾਜੇਸ ਖੰਨਾ ਵਾਸੀ ਜਲੰਧਰ ਹਾਲ ਵਾਸੀ ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਰਾਜੇਸ ਖੰਨਾ ਸਤੰਬਰ 2012 ਤੋਂ ਨਵੰਬਰ 2013 ਤੱਕ ਯੂਕੋ ਬੈਂਕ ਖਰੜ ਵਿੱਚ ਬਤੌਰ ਸੀਨੀਅਰ ਬਰਾਂਚ ਮੈਨੇਜਰ ਤਾਇਨਾਤ ਰਿਹਾ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਤਾਇਨਾਤੀ ਦੌਰਾਨ ਆਪਣੇ ਏਜੰਟਾਂ ਦਵਿੰਦਰ ਕੁਮਾਰ ਵਾਸੀ ਪੰਚਕੂਲਾ, ਕਰਨਵੀਰ ਸਿੰਘ ਵਾਸੀ ਖਰੜ ਅਤੇ ਵਿਵੇਕ ਕੁਮਾਰ ਵਾਸੀ ਨਵਾਂ ਗਰਾਓਂ ਨਾਲ ਮਿਲੀ ਭੁਗਤ ਕਰਕੇ ਆਮ ਪਬਲਿਕ ਦੇ ਭੋਲੇ ਭਾਲੇ ਵਿਅਕਤੀਆਂ ਨੂੰ ਪਰਸਨਲ ਜਾਂ ਵਹੀਕਲ ਲੋਨ ਦਿਵਾਉਣ ਦਾ ਝਾਸਾਂ ਦੇ ਕੇ ਤੇ ਉਨਾਂ ਵਿਅਕਤਆਂ ਦੇ ਰਿਹਾਇਸ਼ੀ ਪਰੂਫ ਹਾਸਲ ਕਰਕੇ ਲੋਨ ਪਾਸ ਨਹੀ ਹੋਣ ਬਾਰੇ ਕਹਿ ਦਿੰਦੇ ਸੀ ਤੇ ਉਨਾਂ ਰਿਹਾਇਸੀ ਪਰੂਫਾਂ ਨਾਲ ਬਾਕੀ ਜਾਅਲੀ ਕਾਗਜਾਤ (ਜਾਅਲੀ ਆਈ ਟੀ ਆਰ, ਜਾਅਲੀ ਕੁਟੇਸ਼ਨ, ਜਾਅਲੀ ਇੰਸੋਰੈਸ, ਜਾਅਲੀ ਆਰਜੀ ਵਹੀਕਲ ਨੰਬਰ) ਤਿਆਰ ਕਰਕੇ ਕੁੱਲ 28 ਵਹੀਕਲ ਲੋਨ ਪਾਸ ਕਰਕੇ ਅਤੇ ਵੱਖ -2 ਬੈਕਾਂ ਵਿੱਚ ਮਹਾਂਵੀਰ ਆਟੋ ਮੋਬਾਇਲ ਪਿੰਡ ਤੇ ਡਾਕ ਭੰਗਰੋਟੂ, ਮੰਡੀ (ਹਿਮਾਚਲ) ਹਿਮਗਿਰੀ ਹਿਊਡਈ ਫੇਜ਼-9 ਐਸ.ਏ.ਐਸ. ਨਗਰ, ਕ੍ਰਿਸ਼ਨਾਂ ਆਟੋ ਜੋਨ ਇੰਡਸਟਰੀਅਲ ਏਰੀਆ ਚੰਡੀਗੜ੍ਹ, ਪਾਇਨਰ ਟੋਓਇਟਾ, ਅਥਰਾਈਜਡ ਡੀਲਰ ਈ.ਐਮ.ਐਮ, ਪੀ ਮੋਟਰ ਲਿਮ: ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ, ਟਰਾਈਸਿਟੀ ਆਟੋਜ਼, ਮਾਰਤੂੀ ਸੰਜੂਕੀ ਜੀਰਕਪੁਰ, ਏ.ਬੀ.ਆਟੋਮੋਬਾਇਲਜ਼ ਇੰਡਸਟਰੀਅਲ ਫੇਜ਼-7, ਐਸ.ਏ.ਐਸ. ਨਗਰ ਅਤੇ ਏ.ਬੀ. ਆਟੋ ਮੋਬਾਇਲਜ਼, ਇੰਡਸਟਰੀਅਲ ਏਰੀਆ ਫੇਜ਼ 2 ਚੰਡੀਗੜ੍ਹ ਵੱਖ ਵੱਖ ਕੰਪਨੀਆਂ ਦੇ ਨਾਮ ਤੇ ਜਾਅਲੀ ਖਾਤੇ ਖੁਲਵਾ ਕੇ ਅਤੇ ਉਨ੍ਹਾਂ ਖਾਤਿਆਂ ਵਿਚ ਡਰਾਫਟਾਂ ਨੂੰ ਜਮ੍ਹਾਂ ਕਰਵਾ ਕੇ ਅਤੇ ਉਨ੍ਹਾਂ ਜਾਅਲੀ ਖਾਤਿਆਂ ’ਚੋਂ ਰਕਮ ਡਰਾਅ ਕਰਵਾ ਕੇ 3 ਕਰੋੜ 58 ਲੱਖ 68 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ ਰਾਜੇਸ ਖੰਨਾ ਨੇ ਆਪਣੀ ਤਾਇਨਾਤੀ ਦੋਰਾਨ ਕੁੱਲ 113 ਵਹੀਕਲ ਲੋਨ ਪਾਸ ਕੀਤੇ ਸਨ। ਜਿਨ੍ਹਾਂ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਬੈਂਕ ਦਾ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਨੂੰ ਚੈੱਕ ਕਰਨ ਤੋਂ ਪਾਇਆ ਗਿਆ ਕਿ ਯੂ ਕੋ ਬੈਂਕ ਬਰਾਂਚ ਖਰੜ ਵੱਲੋਂ ਇੱਕ ਸਾਲ ਵਿੱਚ ਤਿੰਨ ਤੋਂ ਵੱਧ ਲੋਨ ਪਾਸ ਨਹੀ ਕੀਤੇ ਗਏ ਹਨ। ਦੋਸੀ ਰਾਜੇਸ ਖੰਨਾ ਪਾਸੋਂ ਪੁੱਛਗਿੱਛ ਜਾਰੀ ਹੈ। ਜੋ ਹੋਰ ਸੁਰਾਗ ਲੱਗਣ ਦੀ ਉਮੀਦ ਹੈ। ਬਾਕੀ ਦੋਸ਼ੀਆਂ ਦੀ ਤਲਾਸ ਜਾਰੀ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…