Share on Facebook Share on Twitter Share on Google+ Share on Pinterest Share on Linkedin ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚ ਲੱਗ ਰਹੀ ਹੈ ਅਹੁਦਾ ਹਾਸਿਲ ਕਰਨ ਦੀ ਹੋੜ ਐਸ ਏ ਐਸ ਨਗਰ ਦੇ ਜਿਲ੍ਹਾ ਪ੍ਰਧਾਨਾਂ ਦਾ ਐਲਾਨ ਅਗਲੇ ਇੱਕ ਦੋ ਦਿਨਾਂ ਵਿੱਚ ਸੰਭਵ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ: ਅਕਾਲੀ ਦਲ ਦੇ ਪ੍ਰਧਾਨ ਵਲੋੱ ਅੱਜ ਐਲਾਨੀ ਗਈ ਪਾਰਟੀ ਦੇ ਜਿਲ੍ਹਾ ਜੱਥੇਦਾਰਾਂ ਦੀ ਸੂਚੀ ਵਿੱਚ ਐਸ ਏ ਐਸ ਨਗਰ ਦੇ ਸ਼ਹਿਰੀ ਅਤੇ ਦਿਹਾਤੀ ਜਿਲ੍ਹਿਆਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਨਾ ਹੋਣ ਕਾਰਨ ਜਿੱਥੇ ਜਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਭੰਬਲਭੂਸਾ ਕਾਇਮ ਹੈ ਉੱਥੇ ਇਸ ਅਹੁਦੇ ਤੇ ਬੈਠਣ ਦੇ ਚਾਹਵਾਨਾਂ ਵਲੋੱ ਆਪਣੀ ਲਾਬਿੰਗ ਤੇਜ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਵਲੋੱ ਅੱਜ ਜਿਹਨਾਂ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਹਨਾਂ ਸਾਰਿਆਂ ਨੇ ਹੀ ਪਹਿਲਾਂ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਹੋਣ ਵੇਲੇ ਵਿਧਾਇਕ ਦੀ ਚੋਣ ਲੜੀ ਸੀ ਅਤੇ ਅੱਜ ਪਾਰਟੀ ਵਲੋੱ ਮੁੜ ਉਹਨਾਂ ਦੀ ਜਿਲ੍ਹਾ ਜੱਥੇਦਾਰੀ ਤੇ ਮੋਹਰ ਲਗਾ ਦਿੱਤੀ ਗਈ ਹੈ। ਜੇਕਰ ਐਸ ਏ ਐਸ ਨਗਰ ਜਿਲ੍ਹੇ ਦੀ ਗੱਲ ਕਰੀਏ ਤਾਂ ਜਿਲ੍ਹੇ ਦੇ ਦਿਹਾਤੀ ਵਿੰਗ ਦੇ ਪ੍ਰਧਾਨ ਸ੍ਰ ਉਜਾਗਰ ਸਿੰਘ ਵਡਾਲੀ ਵਲੋੱ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਦੇ ਪਾਰਟੀ ਟਿਕਟ ਨਾ ਮਿਲਣ ਅਤੇ ਕਾਲੋਨਾਈਜਰ ਸ੍ਰ ਰਣਜੀਤ ਸਿੰਘ ਗਿੱਲ ਨੂੰ ਖਰੜ ਵਿਧਾਨਸਭਾ ਹਲਕੇ ਤੋੱ ਟਿਕਟ ਦਿੱਤੇ ਜਾਣ ਦੇ ਰੋਸ ਵੱਜੋੱ ਪਾਰਟੀ ਤੋੱ ਬਗਾਵਤ ਕਰ ਦਿੱਤੀ ਸੀ ਜਿਸਤੋੱ ਬਾਅਦ ਪਾਰਟੀ ਵਲੋੱ ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ ਅਤੇ ਉਦੋੱ ਤੋੱ ਹੀ ਇਹ ਅਹੁਦਾ ਖਾਲੀ ਚਲਿਆ ਆ ਰਿਹਾ ਹੈ। ਦੂਜੇ ਪਾਸੇ ਜਿਲ੍ਹਾ ਐਸ ਏ ਐਸ ਨਗਰ ਦੀ ਸ਼ਹਿਰੀ ਇਕਾਈ (ਜਿਸਦਾ ਖੇਤਰ ਮੁੱਖ ਤੌਰ ਤੇ ਐਸ ਏ ਐਸ ਨਗਰ ਸ਼ਹਿਰ ਤਕ ਹੀ ਸੀਮਿਤ ਹੈ) ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋੱ ਹੁਣੇ ਵੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਜੋੱ ਵਿਚਰ ਰਹੇ ਹਨ। ਐਸ ਏੇ ਐਸ ਨਗਰ ਜਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਖਰੜ, ਕੁਰਾਲੀ, ਜੀਰਕਪੁਰ, ਡੇਰਾਬਸੀ, ਲਾਲੜੂ, ਨਵਾਂਗਰਾਓ ਅਤੇ ਮੁੱਲਾਪੁਰ ਦਾ ਜੱਥੇਬੰਧਕ ਢਾਂਚਾ ਜਿਲ੍ਹਾ ਦਿਹਾਤੀ ਦੇ ਹੀ ਅਧੀਨ ਰਹਿੰਦਾ ਆਇਆ ਹੈ ਇਸ ਲਈ ਇੱਥੇ ਜਿਲਾ ਦਿਹਾਤੀ ਦੇ ਪ੍ਰਧਾਨ ਦੀ ਕੁਰਸੀ ਹੀ ਸਭ ਤੋੱ ਤਾਕਤਵਰ ਮੰਨੀ ਜਾਂਦੀ ਹੈ। ਇਸ ਅਹੁਦੇ ਵਾਸਤੇ ਇਸ ਵੇਲੇ ਸਭ ਤੋੱ ਉੱਪਰ ਖਰੜ ਵਿਧਾਨਸਭਾ ਹਲਕੇ ਤੋੱ ਪਾਰਟੀ ਦੀ ਟਿਕਟ ਤੇ ਚੋਣ ਲੜਣ ਵਾਲੇ ਸ੍ਰ ਰਣਜੀਤ ਸਿੰਘ ਗਿਲ ਦਾ ਨਾਮ ਲਿਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਮੁਹਾਲੀ ਵਿਧਾਨਸਭਾ ਹਲਕੇ ਤੋੱ ਪਾਰਟੀ ਦੀ ਟਿਕਟ ਤੇ ਚੋਣ ਲੜੇ ਸ੍ਰ ਤੇਜਿੰਦਰ ਪਾਲ ਸਿੰਘ ਸਿੱਧੂ ਦਾ ਨਾਮ ਵੀ ਇੱਕ ਮਜਬੂਤ ਦਾਅਵੇਦਾਰ ਵਜੋੱ ਲਿਆ ਜਾ ਰਿਹਾ ਹੈ। ਡੇਰਾਬਸੀ ਹਲਕੇ ਤੋੱ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸ੍ਰੀ ਐਨ ਕੇ ਸ਼ਰਮਾ ਕੋਲ ਪਾਰਟੀ ਦੇ ਖਜਾਂਚੀ ਅਤੇ ਬੁਲਾਰੇ ਦਾ ਅਹੁਦਾ ਹੋਣ ਕਾਰਨ ਭਾਵੇੱ ਉਹਨਾਂ ਨੂੰ ਇਸ ਅਹੁਦੇ ਦਾ ਦਾਅਵੇਦਾਰ ਨਹੀੱ ਮੰਨਿਆ ਜਾ ਰਿਹਾ ਹੈ ਪਰੰਤੂ ਇਹ ਵੀ ਚਰਚਾ ਹੈ ਕਿ ਪਾਰਟੀ ਉਹਨਾਂ ਦੇ ਨਾਮ ਤੇ ਵੀ ਦਾਅ ਖੇਡ ਸਕਦੀ ਹੈ। ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਸ੍ਰ ਬਲਜੀਤ ਸਿੰਘ ਕੁੰਭੜਾ (ਜੋ ਪਾਰਟੀ ਦੇ ਜੱਥੇਬੰਧਕ ਸਕੱਤਰ ਦੇ ਅਹੁਦੇ ਦਾ ਨਾਮ ਵੀ ਇਸ ਅਹੁਦੇ ਲਈ ਚਰਚਾ ਵਿੱਚ ਹੈ। ਇਸਤੋੱ ਇਲਾਵਾ ਪਾਰਟੀ ਆਗੂ ਸ੍ਰ ਚਰਨਜੀਤ ਸਿੰਘ ਕਾਲੇਵਾਲ ਅਤੇ ਸ੍ਰ ਅਜਮੇਰ ਸਿੰਘ ਖੇੜਾ ਵੀ ਇਸ ਅਹੁਦੇ ਦੀ ਦਾਅਵੇਦਾਰੀ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ। ਪਾਰਟੀ ਦੀ ਜਿਲ੍ਹਾ ਸ਼ਹਿਰੀ ਇਕਾਈ ਲਈ ਵੀ ਕਈ ਪਾਰਟੀ ਆਗੂ ਦਾਅਵੇਦਾਰੀ ਦੀ ਦੌੜ ਵਿੱਚ ਦੱਸੇ ਜਾ ਰਹੇ ਹਨ ਜਿਹਨਾਂ ਵਿੱਚ ਮੌਜੂਦਾ ਪ੍ਰਧਾਨ ਸ੍ਰa ਪਰਮਜੀਤ ਸਿੰਘ ਕਾਹਲੋ ਤੋੱ ਇਲਾਵਾ ਅਕਾਲੀ ਦਲ ਦੇ ਕੌਂਸਲਰਾਂ ਕਮਲਜੀਤ ਸਿੰਘ ਰੂਬੀ, ਪਰਵਿੰਦਰ ਸਿੰਘ ਬੈਦਵਾਨ, ਗੁਰਮੁਖ ਸਿੰਘ ਸੋਹਲ ਅਤੇ ਸੁਖਦੇਵ ਸਿੰਘ ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਹੀ ਆਗੂ ਭਾਵੇੱ ਅਕਾਲੀ ਦਲ ਦੇ ਕੌਂਸਲਰ ਹਨ ਪਰੰਤੂ ਇਹਨਾਂ ਦੇ ਸਿਆਸੀ ਆਕਾ ਵੱਖੋ ਵੱਖਰੇ ਹਨ ਅਤੇ ਹਰ ਕੋਈ ਹੀ ਆਪਣੀ ਅਹੁਦੇਦਾਰੀ ਲਈ ਆਸਵੰਦ ਦਿਸਦਾ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋੱ ਹੁਣੇ ਮੁਹਾਲੀ ਜਿਲ੍ਹੇ ਬਾਰੇ ਕੋਈ ਫੈਸਲਾ ਨਹੀੱ ਲਿਆ ਗਿਆ ਹੈ ਪਰੰਤੂ ਇਸ ਬਾਰੇ ਫੈਸਲਾ ਅਗਲੇ ਇੱਕ ਦੋ ਦਿਨਾਂ ਵਿੱਚ ਹੋਣਾ ਤੈਅ ਹੈ। ਪਾਰਟੀ ਦੇ ਸੂਤਰ ਇਹ ਵੀ ਦੱਸਦੇ ਹਨ ਕਿ ਪਾਰਟੀ ਵਲੋੱ ਐਸ ਏ ਐਸ ਨਗਰ ਜਿਲ੍ਹੇ ਵਿੱਚ ਦਿਹਾਤੀ ਅਤੇ ਸ਼ਹਿਰੀ ਦੇ ਵੱਖੋ ਵੱਖਰੇ ਪ੍ਰਧਾਨ ਨਾ ਬਣਾ ਕੇ ਇੱਕ ਹੀ ਜਿਲ੍ਹਾ ਪ੍ਰਧਾਨ ਬਣਾਉਣ ਦੀ ਤਜਵੀਜ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਿਲ੍ਹਾ ਸ਼ਹਿਰੀ ਦੀ ਥਾਂ ਹੋਰਨਾਂ ਸ਼ਹਿਰਾਂ ਵਾਂਗ ਮੁਹਾਲੀ ਸ਼ਹਿਰ ਦਾ ਜੱਥੇਬੰਧਕ ਢਾਂਚਾ ਬਣਾਇਆ ਜਾ ਸਕਦਾ ਹੈ। ਆਉਣ ਵਾਲੇ ਸਮੇੱ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਦੇ ਪਿਟਾਰੇ ਤੋੱ ਇਸ ਸੰਬੰਧੀ ਕੀ ਨਿਕਲ ਕੇ ਆਏਗਾ ਇਸ ਬਾਰੇ ਤਾਂ ਹੁਣੇ ਕੁੱਝ ਕਿਹਾ ਨਹੀੱ ਜਾ ਸਕਦਾ ਪਰੰਤੂ ਇੰਨਾ ਜਰੂਰ ਹੈ ਕਿ ਜਦੋੱ ਤਕ ਜਿਲ੍ਹਾ ਇਕਾਈ ਦੇ ਜੱਥੇਦਾਰਾਂ ਦਾ ਰਸਮੀ ਐਲਾਨ ਨਹੀੱ ਹੁੰਦਾ ਪਾਰਟੀ ਦੀ ਜਿਲ੍ਹਾ ਸ਼ਹਿਰੀ ਅਤੇ ਦਿਹਾਤੀ ਇਕਾਈ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾਂ ਜਰੂਰ ਵੱਧ ਗਈਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ