Share on Facebook Share on Twitter Share on Google+ Share on Pinterest Share on Linkedin ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਲਈ ਜ਼ਿਲ੍ਹਾ ਮੁਹਾਲੀ ਦੇ ਹੋਣਹਾਰੀ ਖਿਡਾਰੀ ਰਵਾਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ: ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸਾਲ 2017-18 ਜੋ ਕਿ ਪਟਿਆਲਾ ਵਿਖੇ ਮਿਤੀ 20-11-2017 ਤੋਂ 22-11-2017 ਤੱਕ ਹੋ ਰਹੀਆਂ ਹਨ, ਵਿੱਚ ਭਾਗ ਲੈਣ ਲਈ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਖਿਡਾਰੀ ਅੱਜ ਰਵਾਨਾ ਹੋਏ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋ ਜਿਹਨਾਂ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ ਉਹ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਗੁਰਮੇਜ਼ ਸਿੰਘ ਕੈਂਥ ਦੀ ਸਰਪ੍ਰਸਤੀ ਹੇਠ ਜ਼ਿਲ੍ਹੇ ਦੇ ਲਗਭਗ 90 ਖਿਡਾਰੀ ਵੱਖ-ਵੱਖ ਈਵੈਂਟਸ ਜਿਵੇਂ ਅਥਲੈਟਿਕਸ, ਕੱਬਡੀ, ਖੋ-ਖੋ, ਫ਼ੁਟਬਾਲ, ਰੋਪ ਸਕੀਪਿੰਗ, ਕੁਸ਼ਤੀ ਆਦਿ ਵਿੱਚ ਭਾਗ ਲੈਣਗੇ। ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਛੋਟੇ-ਛੋਟੇ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੂੰ ਸ਼੍ਰੀਮਤੀ ਡੇਜ਼ੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਨੇ ਰਵਾਨਾ ਕਰਨ ਸਮੇਂ ਪੂਰੇ ਜੋਸ਼ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ਼੍ਰੀ ਲਲਿਤ ਮੋਹਣ ਸਹਾਇਕ, ਸ਼੍ਰੀ ਬਲਜੀਤ ਸਿੰਘ ਹੈੱਡ ਟੀਚਰ, ਟੀਮ ਇੰਚਾਰਜ ਸ੍ਰੀਮਤੀ ਨਰਿੰਦਰ ਕੌਰ, ਸ੍ਰੀ ਹਰਕ੍ਰਿਸ਼ਨ ਸਿੰਘ, ਸ੍ਰੀ ਰਵਿੰਦਰ ਸਿੰਘ, ਸ੍ਰੀਮਤੀ ਰੇਨੂੰ ਤਿਵਾੜੀ, ਸ੍ਰੀ ਨਰਾਇਣ ਦੱਤ ਤਿਵਾੜੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ