Share on Facebook Share on Twitter Share on Google+ Share on Pinterest Share on Linkedin 38ਵੀਂ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੇ ਅਥਲੀਟਾਂ ਨੇ ਜਿੱਤੇ 39 ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ: ਮੁਹਾਲੀ ਜਿਲ੍ਹੇ ਦੇ ਮਾਸਟਰ ਅਥਲੀਟਾਂ ਨੇ ਮਸਤੂਆਨਾ ਸਾਹਿਬ ਜਿਲ੍ਹਾ ਸੰਗਰੂਰ ਵਿਖੇ 25 ਅਤੇ 26 ਨਵੰਬਰ ਨੂੰ ਹੋਈ ਪੰਜਾਬ ਦੀ 38ਵੀਂ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 30 ਸੋਨੇ ਦੇ, 7 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਸੰਗਰੂਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਪ੍ਰੀਤਮ ਸਿੰਘ ਅਤੇ ਸਕੱਤਰ ਸ੍ਰ. ਸਵਰਨ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਸ੍ਰੀਮਤੀ ਰਾਜ ਬਾਜਵਾ ਨੇ 60 ਸਾਲ ਉਮਰ ਵਰਗ ਵਿੱਚ 3 ਸੋਨੇ ਦੇ ਤਗਮੇ ਹਾਸਲ ਕੀਤੇ ਹਨ। ਇਸੇ ਤਰ੍ਹਾਂ ਸ੍ਰੀਮਤੀ ਰੀਟਾ ਰਾਣੀ ਪੰਜਾਬ ਪੁਲੀਸ ਨੇ 2 ਸੋਨੇ ਦੇ ਅਤੇ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ। ਸ੍ਰੀਮਤੀ ਦੀਪ ਸ਼ਰਮਾ ਨੇ 40 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਸ੍ਰੀਮਤੀ ਕੁਲਵਿੰਦਰ ਕੌਰ ਟੀਚਰ ਨੇ 30 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਸ੍ਰੀਮਤੀ ਕੁਲਵੰਤ ਕੌਰ ਪੁਡਾ ਨੇ 40 ਸਾਲ ਉਮਰ ਵਰਗ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ, ਸ੍ਰੀਮਤੀ ਪਰਮਜੀਤ ਕੌਰ 70 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਸ੍ਰੀ ਜੀ ਐਸ ਸਿੱਧੂ 85 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਜਸਪਾਲ ਸਿੰਘ ਛੋਕਰ ਨੇ 80 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਸਵਰਨ ਸਿੰਘ ਨੇ 75 ਸਾਲ ਉਮਰ ਵਰਗ ਵਿੱਚ 2 ਸੋਨੇ ਦੇ, ਪੀ ਐਸ ਸਿੱਧੂ ਨੇ ਇਕ ਸੋਨੇ ਦਾ ਇਕ ਚਾਂਦੀ ਦਾ, ਸੁਰਿੰਦਰ ਸਿੰਘ ਪਰਮਾਰ ਨੇ 3 ਸੋਨੇ ਦੇ, ਅਮਰੀਕ ਸਿੰਘ ਨੇ 60 ਸਾਲ ਉਮਰ ਵਰਗ ਵਿੱਚ 3 ਸੋਨੇ ਦੇ, ਇਕਬਾਲ ਸਿੰਘ ਨੇ 70 ਸਾਲ ਉਮਰ ਵਰਗ ਵਿੱਚ ਇਕ ਚਾਂਦੀ ਦਾ, ਪਰਮਜੀਤ ਸਿੰਘ 1 ਕਾਂਸੀ ਦਾ, ਐਨ ਐਸ ਜੋਤੀ ਨੇ 1 ਕਾਂਸੀ ਦਾ, ਜੋਗਿੰਦਰ ਸਿੰਘ ਨੇ 1 ਸੋਨੇ ਦਾ ਅਤੇ ਕੁਲਵਿੰਦਰ ਸਿੰਘ ਨੇ 1 ਸੋਨੇ ਦਾ ਤਗਮਾ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ