ਟੁੱਟੀਆਂ ਚੋਰੀ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦਾ ਸਮਾਨ ਵੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਮੁਹਾਲੀ ਪੁਲੀਸ ਨੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਜੰਗਲ ’ਚੋਂ ਟੁੱਟੀਆਂ ਚੋਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 8 ਥਾਣੇ ਦੇ ਐਸਐਚਓ ਸ੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਫੇੇਜ਼ 8 ਥਾਣਾ ਦੇ ਹੌਲਦਾਰ ਬਹਾਦਰ ਸਿੰਘ ਤੇ ਹੌਲਦਾਰ ਗੁਰਮੀਤ ਸਿੰਘ ਸੈਕਟਰ-68 ਅਤੇ ਸੈਕਟਰ-69 ਦੀਆਂ ਲਾਈਟਾਂ ਨੇੜੇ ਗਸ਼ਤ ਕਰ ਰਹੇ ਸਨ ਕਿ ਮੁਖਬਰ ਦੀ ਇਤਲਾਹ ਮਿਲਣ ’ਤੇ ਉਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਜੰਗਲ ਵਿੱਚ ਮੌਜੂਦ ਦੋ ਵਿਅਕਤੀਆਂ ਅਜੈ ਉਰਫ਼ ਚਾਲਬਾਜ਼ ਵਸਨੀਕ ਜ਼ਿਲ੍ਹਾ ਬੇਗੂ ਸਰਾਏ, ਬਿਹਾਰ ਅਤੇ ਮਹਿੰਦਰ ਵਸਨੀਕ ਜ਼ਿਲ੍ਹਾ ਗੋਰਖਪੁਰ, ਯੂਪੀ ਨੂੰ ਕਾਬੂ ਕੀਤਾ ਅਤੇ ਉਹਨਾਂ ਕੋਲੋਂ ਨੀਲੇ ਰੰਗ ਦੇ ਸੂਟਕੇਸ ਵਿੱਚ ਰੱਖੀਆਂ ਚੋਰੀ ਕੀਤੀਆਂ ਟੁੱਟੀਆਂ ਬਰਾਮਦ ਕੀਤੀਆਂ। ਦੋਵੇਂ ਵਿਅਕਤੀ ਇਹ ਟੁੱਟੀਆਂ ਸੂਟਕੇਸ ਵਿੱਚ ਪਾ ਕੇ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਹੇ ਸਨ। ਪੁਲੀਸ ਨੇ ਇਸ ਸਬੰਧੀ ਆਈਪੀਸੀ ਦੀ ਧਾਰਾ 379,411 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…