ਕੁਰਾਲੀ ਵਾਰਡ ਨੰਬਰ-9 ਵਿੱਚ ਸੀਵਰੇਜ ਪਾਈਪਾਂ ਦੀ ਕਰਵਾਈ ਸਫ਼ਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਨਵੰਬਰ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ-9 ਦੇ ਕਾਂਗਰਸੀ ਕੌਂਸਲਰ ਬਹਾਦਰ ਸਿੰਘ ਓ.ਕੇ ਦੀ ਅਗਵਾਈ ਹੇਠ ਵਾਰਡ ਨੰਬਰ-9, ਚੰਡੀਗੜ ਰੋਡ ਦੇ ਸੀਵਰੇਜ ਪਾਈਪਾਂ ਅਤੇ ਗੰਦੇ ਨਾਲਿਆਂ ਦੀ ਸਫ਼ਾਈ ਮਸ਼ੀਨ ਰਾਹੀਂ ਕਾਰਵਾਈ ਗਈ ਅਤੇ ਗੰਦਗੀ ਨਾਲ ਬੁਰੀ ਤਰਾਂ ਜਾਮ ਹੋਏ ਨਾਲਿਆਂ ਅਤੇ ਡਰੇਨ ਤੇ ਸੀਵਰੇਜ ਦੇ ਮੈਨ ਹੋਲਾਂ ਨੂੰ ਖੁਲ੍ਹਵਾ ਕੇ ਗੰਦੇ ਪਾਣੀ ਦੀਆਂ ਪਾਈਪਾਂ ਦੀ ਸਫਾਈ ਕਰਵਾਕੇ ਪਾਣੀ ਦੀ ਨਿਕਾਸੀ ਕਰਾਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨਾ ਦੇਵੀ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸਥਿਤੀ ਬਾਰੇ ਲਮੇਂ ਸਮੇਂ ਤੋਂ ਕਈ ਬਾਰ ਜਾਣੂ ਕਰਵਾਉਣ ਤੇ ਕੌਂਸਲ ਦੇ ਅਧਿਕਾਰੀਆਂ ਵੱਲੋਂ ਗਮਾਡਾ ਅਧਿਕਾਰੀਆਂ ਨੂੰ ਸ਼ਹਿਰ ਦੀ ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਲਈ ਵਿਸ਼ੇਸ਼ ਮਸੀਨਾਂ ਭੇਜਣ ਲਈ ਕਿਹਾ ਗਿਆ ਅਤੇ ਅੱਜ ਕੌਂਸਲ ਅਧਿਕਾਰੀ ਐਸ.ਆਈ ਰਣਜੀਤ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਗਮਾਡਾ ਵੱਲੋਂ ਭੇਜੀਆਂ ਇਨਾਂ ਮਸ਼ੀਨਾਂ ਰਾਹੀਂ ਵਾਰਡ ਨੰਬਰ 9 ਵਿਚ ਜਾਮ ਹੋਈਆਂ ਸੀਵਰੇਜ ਅਤੇ ਗੰਦੇ ਪਾਣੀ ਦੀਆਂ ਪਾਈਪਾਂ ਵਿਚਲੀ ਗੰਦਗੀ ਨੂੰ ਸਾਫ਼ ਕਰਵਾਇਆ ਗਿਆ । ਇਸ ਮੌਕੇ ਧੀਰਜ ਧੀਮਨ (ਹੈਪੀ), ਅਸ਼ਵਨੀ ਕੁਮਾਰ, ਜਗਦੀਪ ਸਿੰਘ, ਰਾਜਬੀਰ ਲਾਡੀ, ਅਸ਼ੋਕ ਕੁਮਾਰ, ਗੋਵਿੰਦ ਮਾਸਟਰ, ਹੰਸਰਾਜ ਧੀਮਨ ਤੇ ਹੋਰ ਵਾਰਡ ਨਿਵਾਸੀ ਹਾਜ਼ਿਰ ਸਨ ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…