ਦੰਦਾਂ ਦੇ ਪੰਦਰਵਾੜੇ ਦੌਰਾਨ ਲੋੜਵੰਦਾਂ ਮਰੀਜ਼ਾਂ ਨੂੰ ਮੁਫ਼ਤ ਡੈਂਚਰ ਵੰਡੇ: ਡਾ. ਮੁਲਤਾਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਨਵੰਬਰ:
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਦੰਦਾਂ ਦੇ ਮਨਾਏ ਪੰਦਰਵਾੜੇ ਦੌਰਾਨ 10 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡੈਂਚਰ (ਦੰਦਾਂ ਦੀਆਂ ਬੀੜਾਂ) ਵੰਡੇ ਗਏ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਇੰਚਾਰਜ਼ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਦੰਦ ਸ਼ਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ ਅਤੇ ਇਹਨਾਂ ਨੂੰ ਸਾਫ ਸੁਥਰਾ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਹੈ ਕਿੳਂਕਿ ਭੋਜਨ ਦੇ ਸੁਆਦ ਅਤੇ ਪੂਰੀ ਤਾਕਤ ਲੈਣ ਲਈ ਦੰਦਾਂ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। ਇਸ ਲਈ ਬੱਚਾ ਹੋਵੇ ਜਾਂ ਬਜੁਰਗ, ਦੰਦਾਂ ਨੂੰ ਰਾਤ ਨੂੰ ਬੂਰਫ਼ ਜ਼ਰੂਰ ਕਰੇ ਤਾਂ ਕਿ ਦੰਦਾਂ ਵਿੱਚ ਫਸੇ ਹੋਏ ਭੋਜਨ ਦੇ ਕਣ ਬਿਮਾਰੀ ਪੈਦਾ ਨਾ ਕਰ ਸਕਣ।
ਇਸ ਮੌਕੇ ਤੇ ਦੰਦਾਂ ਦੇ ਮਾਹਰ ਡਾ. ਸਿਮਨਜੀਤ ਕੌਰ ਢਿੱਲੋਂ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਆਧੁਨਿਕ ਤਰੀਕੇ ਨਾਲ ਹੋ ਜਾਂਦਾ ਹੈ ਅਤੇ ਦੰਦਾਂ ਨੂੰ ਜੜਾਂ ਤੋਂ ਪੁੱਟਣ ਦੀ ਬਜਾਏ ਆਧੁਨਿਕ ਤਕਨੀਕ ਨਾਲ ਠੀਕ ਕੀਤਾ ਜਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮਸੂੜਿਆਂ ਦਾ ਖੂਨ ਵਗਣਾ ਆਮ ਬਿਮਾਰੀ ਹੈ, ਜੋ ਬਰੱਸ ਨਾ ਕਰਨ ਕਰਕੇ ਹੁੰਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਜੋ ਲੋਕ ਤੰਬਾਕੂ ਦਾ ਸੇਵਕ ਕਰਦੇ ਹਨ ਉਹਨਾਂ ਨੂੰ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਤੇ ਡਾ. ਹਰਮਨ ਮਾਹਲ, ਡਾ. ਅਰੁਣ ਬਾਂਸਲ, ਡਾ. ਅੰਚਲਾ ਮਿੱਤਲ, ਵਿਕਰਮ ਕੁਮਾਰ ਬੀ.ਈ.ਈ, ਸਿਹਤ ਸਟਾਫ ਅਤੇ ਆਏ ਹੋਏ ਮਰੀਜ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …