nabaz-e-punjab.com

ਘਰ ਘਰ ਨੌਕਰੀ ਦੇਣ ਦਾ ਝਾਂਸਾ ਦੇ ਕੇ ਸੱਤਾ ’ਚ ਆਈ ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਰਾਹ ਪਈ

ਬਰਖ਼ਾਸਤ ਮੁਲਾਜ਼ਮਾਂ ਵੱਲੋਂ ਪੰਚਾਇਤ ਮੰਤਰੀ ਨੂੰ ਚਿਤਾਵਨੀ, ਜੇ ਤੁਰੰਤ ਬਹਾਲੀ ਨਹੀਂ ਕੀਤੀ ਤਾਂ ਸੰਘਰਸ਼ ਵਿੱਢਿਆ ਜਾਵੇਗਾ

ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਬਲਾਕਾਂ ਵਿੱਚ ਪਹਿਲਾਂ 7 ਅਤੇ ਹੁਣ ਬਟਾਲਾ ਵਿੱਚ 5 ਗਰਾਮ ਰੁਜ਼ਗਾਰ ਸੇਵਕਾਂ ਦੀ ਕੀਤੀ ਛਾਂਟੀ

ਮਗਨਰੇਗਾ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਨਵੰਬਰ:
ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਅੱਜ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੂਬਾ ਆਗੂਆਂ ਨੇ ਸਰਕਾਰੀ ਸਹਿ ਤੇ ਹੋ ਰਹੀ ਨੌਜਵਾਨੀ ਦੀ ਦੁਰਦਸ਼ਾ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਹਿਲਾ ਤਾ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਇਹ ਦੋਸ਼ ਲਗਾ ਕੇ 7 ਗਰਾਮ ਰੁਜ਼ਗਾਰ ਸੇਵਕ ਬਰਖਾਸਤ ਕੀਤੇ ਸਨ ਕਿ ਇਹਨਾਂ ਦੀ ਭਰਤੀ ਯੋਗ ਤਰੀਕੇ ਨਾਲ ਨਹੀ ਹੋਈ ਹੈ। ਹੁਣ ਘੱਟ ਪ੍ਰਗਤੀ ਦਾ ਬਹਾਨਾ ਬਣਾ ਕੇ 5 ਹੋਰ ਗਰਾਮ ਰੁਜ਼ਗਾਰ ਸੇਵਕ ਬਰਖਾਸਤ ਕਰ ਦਿੱਤੇ ਗਏ ਹਨ। ਜਦੋਂ ਕਿ ਕਿਸੇ ਹੋਰ ਅਧਿਕਾਰੀ ਤੇ ਗਲਤ ਭਰਤੀ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਭਰਤੀ ਗਲਤ ਤਰੀਕੇ ਨਾਲ ਹੋਈ ਹੈ ਤਾ ਭਰਤੀ ਕਰਨ ਵਾਲਿਆਂ ਅਫ਼ਸਰ ਦਾ ਕਸੂਰ ਹੈ, ਨਾ ਕਿ 6 ਸਾਲ ਤੱਕ ਕੀਮਤੀ ਸਮਾ ਗਵਾ ਚੁੱਕੇ ਗਰਾਮ ਸੇਵਕ ਦਾ ਜੇਕਰ ਪ੍ਰਗਤੀ ਘੱਟ ਹੈ ਤਾ ਇਸਦੇ ਜੁੰਮੇਵਾਰ ਸੀਨੀਅਰ ਅਧਿਕਾਰੀ ਵੀ ਹਨ ਨਾ ਕਿ ਗਰਾਮ ਰੁਜ਼ਗਾਰ ਸੇਵਕ।
ਮਗਨਰੇਗਾ ਕਾਨੂੰਨ 2005 ਦੀਆਂ ਸ਼ਰਤਾਂ ਨੂੰ ਨਾ ਮੰਨ ਕੇ ਅਫਸਰਸ਼ਾਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਫੰਡਾਂ ਦੀ ਦੁਰਵਰਤੋ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਬਿਨਾਂ ਤਨਖ਼ਾਹਾਂ ਤੋਂ ਅਫਸਰਸ਼ਾਹੀ ਮੁਲਾਜ਼ਮਾਂ ਤੋ ਕੰਮ ਲੈ ਰਹੀ ਹੈ। ਉਹਨਾਂ ਕਹਿ ਕਿ ਘਰ-ਘਰ ਰੁਜ਼ਗਾਰ ਦੇਣ ਵਾਲੀ ਕਾਗਰਸ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਕੈਬਨਿਟ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚੋ ਹੀ 12 ਮੁਲਾਜ਼ਮ ਇੱਕ ਮਹੀਨੇ ਦੌਰਾਨ ਕੱਢ ਦਿੱਤੇ ਗਏ ਹਨ। ਮੰਤਰੀ ਸਾਹਿਬ ਦਾ ਆਪਣੇ ਹੀ ਵਿਭਾਗ ਵਿੱਚ ਆਪਣੇ ਹੀ ਜ਼ਿਲ੍ਹੇ ਅੰਦਰ ਅਫਸਰਸ਼ਾਹੀ ਵੱਲੋ ਕੀਤੀਆਂ ਜਾ ਰਹੀਆਂ ਮਨਮਾਨੀਆਂ ਵੱਲ ਕੋਈ ਧਿਆਨ ਨਹੀ ਹੈ। ਉਹਨਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋ ਮੰਗ ਕੀਤੀ ਕਿ ਉਹਨਾਂ ਵੱਲੋਂ ਨਿੱਜੀ ਦਖ਼ਲ ਦੇ ਕੇ 6 ਦਸਬੰਰ ਤੋ ਪਹਿਲਾ-ਪਹਿਲਾ ਨੌਕਰੀ ਤੋ ਬਰਖਾਸਤ ਕੀਤੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਤੋ ਬਹਾਲ ਕਰਵਾਇਆ ਜਾਵੇ, ਜੇ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਗਿਆ ਤਾ ਮਜ਼ਬੂਰਨ ਤੌਰ ’ਤੇ ਯੂਨੀਅਨ ਨੂੰ ਪੰਜਾਬ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੋਕੇ ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਪ੍ਰੈਸ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਮਨਸੇ ਖਾਂ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਮੀਤ ਪ੍ਰਧਾਨ ਹਰਪਿੰਦਰ ਸਿੰਘ, ਜੁਆਇੰਟ ਸਕੱਤਰ ਹਰਇੰਦਰਪਾਲ ਸਿੰਘ ਜ਼ੋਸਨ, ਚੇਅਰਮੈਨ ਸੰਜੀਵ ਕਾਕੜਾ, ਸਲਾਹਕਾਰ ਜਗਤਾਰ ਬੱਬੂ, ਆਡੀਟਰ ਰਮਨ ਕੁਮਾਰ ਆਦਿ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…