ਸਾਬਕਾ ਸੰਸਦ ਮੈਂਬਰ ਸਤਨਾਮ ਕੈਂਥ ਦੀ ਹਾਲਤ ਗੰਭੀਰ, ਆਈਵੀ ਹਸਪਤਾਲ ਮੁਹਾਲੀ ਵਿੱਚ ਦਾਖ਼ਲ

ਡਾਕਟਰਾਂ ਅਨੁਸਾਰ ਦਿਮਾਗ ਵਿੱਚ ਆਈ ਸੋਜ, ਦਿਮਾਗ ਦੀ ਸਰਜਰੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਪੰਜਾਬ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਤਨਾਮ ਸਿੰਘ ਕੈਂਥ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਦੇ ਸੈਕਟਰ-71 ਸਥਿਤ ਆਈਵੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਸਾਬਕਾ ਸੰਸਦ ਮੈਂਬਰ ਦੇ ਦਿਮਾਗ ਵਿੱਚ ਸੋਗ ਆਈ ਹੈ। ਕਾਂਗਰਸ ਆਗੂ ਆਈਸੀਯੂ ਵਾਰਡ ਵਿੱਚ ਭਰਤੀ ਹੈ। ਅੱਜ ਉਨ੍ਹਾਂ ਦੇ ਦਿਮਾਗ ਵਿੱਚ ਅਚਾਨਕ ਹੋਰ ਸੋਜਿਸ ਆਉਣ ਕਾਰਨ ਡਾਕਟਰਾਂ ਨੂੰ ਅਪਰੇਸ਼ਨ ਕਰਨਾ ਪਿਆ। ਸ੍ਰੀ ਕੈਂਥ ਇਸ ਸਮੇਂ ਵੈਂਟੀਲੇਟਰ ’ਤੇ ਹਨ।
ਹਸਪਤਾਲ ਵਿੱਚ ਸ੍ਰੀ ਕੈਂਥ ਦੀ ਦੇਖਭਾਲ ਕਰ ਰਹੇ ਸਮਰਥਕ ਬਲਜਿੰਦਰ ਸਿੰਘ ਚੰਗਾਲ ਨੇ ਦੱਸਿਆ ਕਿ ਸ੍ਰੀ ਸਤਨਾਮ ਕੈਂਥ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਸਬੰਧੀ ਯੂ.ਟੀ. ਦੇ ਗੈਸਟ ਹਾਊਸ ਵਿੱਚ ਠਹਿਰੇ ਹੋਏ ਸੀ। ਬੀਤੇ ਦਿਨੀਂ ਸਵੇਰੇ ਅਚਾਨਕ ਦਿਲ ਵਿੱਚ ਘਬਰਾਹਟ ਅਤੇ ਉਲਟੀਆਂ ਲੱਗਣ ਕਾਰਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਆਈਵੀ ਹਸਪਤਾਲ ਮੁਹਾਲੀ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੂੰ ਦੱਸਿਆ ਹੈ ਕਿ ਸ੍ਰੀ ਕੈਂਥ ਦੇ ਦਿਮਾਗ ਵਿੱਚ ਸੋਜ ਆਈ ਹੈ।
ਉਧਰ, ਸੂਚਨਾ ਮਿਲਣ ’ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਸਿੰਘ ਲਟੌਰ, ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਪੁਨੀਆਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਟਿਵਾਣਾ, ਯੂਥ ਵਿੰਗ ਦੇ ਪ੍ਰਧਾਨ ਜੱਸੀ ਬੱਲੋਮਾਜਰਾ, ਐਸ.ਈ. ਸੈੱਲ ਦੇ ਸੂਬਾ ਕਨਵੀਨਰ ਰਾਜਵਿੰਦਰ ਸਿੰਘ ਭੱਲਮਾਜਰਾ, ਬਲਾਕ ਸੰਮਤੀ ਬੰਗਾ ਦੇ ਵਾਈਸ ਚੇਅਰਮੈਨ ਡਾ. ਦੇਸ਼ ਰਾਜ ਅਤੇ ਡਾ. ਬਖ਼ਸ਼ੀਸ਼ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਹਸਪਤਾਲ ਵਿੱਚ ਪਹੁੰਚ ਕੇ ਸ੍ਰੀ ਕੈਂਥ ਦੀ ਖ਼ਬਰਸਾਰ ਲਈ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਆਗੂ ਦੀ ਤਬੀਅਤ ਬਾਰੇ ਪਤਾ ਕੀਤਾ। ਇਸੇ ਦੌਰਾਨ ਸੂਚਨਾ ਮਿਲਦੇ ਹੀ ਸ਼ਾਮ ਤੱਕ ਸ੍ਰੀ ਕੈਂਥ ਦੇ ਹਲਕੇ ਦੇ ਮੋਹਤਬਰ ਵਿਅਕਤੀਆਂ ਅਤੇ ਕਈ ਪੰਚ ਸਰਪੰਚ ਵੀ ਹਸਪਤਾਲ ਪਹੁੰਚ ਗਏ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …