Share on Facebook Share on Twitter Share on Google+ Share on Pinterest Share on Linkedin ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਤਲਖ਼ ਹਕੀਕਤ’ ਲੋਕ ਅਰਪਣ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਗਿਆਨ ਜਯੋਤੀ ਇੰਸੀਚਿਊਟ ਮੁਹਾਲੀ ਵਿੱਚ ਕਰਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ ਦਰਜਨਾਂ ਸਾਹਿਤਕਾਰਾਂ ਤੇ ਪੱਤਰਕਾਰਾਂ ਨੇ ਕੀਤੀ ਸ਼ਮੂਲੀਅਤ, ਕਵੀਆਂ ਨੇ ਵੀ ਬੰਨਿਆ ਰੰਗ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ: ਪੰਜਾਬੀ ਪੱਤਰਕਾਰ ਕੇਵਲ ਸਿੰਘ ਰਾਣਾ ਦਾ ਪਲੇਠਾ ਕਾਵਿ ਸੰਗ੍ਰਹਿ ‘ਤਲਖ਼ ਹਕੀਕਤ’ ਅੱਜ ਮੁਹਾਲੀ ਦੇ ਗਿਆਨ ਜਯੋਤੀ ਇੰਸੀਚਿਊਟ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਅਰਪਣ ਕੀਤਾ ਗਿਆ। ਲੇਖਕ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਮਿੰਨੀ ਕਹਾਣੀਆਂ ਦੀ ਕਿਤਾਬ ‘ਹਲਫ਼ਨਾਮਾ’ ਵੀ ਪ੍ਰਕਾਸ਼ਿਤ ਕਰ ਚੁੱਕੇ ਹਨ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਕੀਤੇ ਗਏ ਸਮਾਰੋਹ ਵਿੱਚ ਕੌਮਾਂਤਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਹਰਜੀਤ ਸਿੰਘ ਸੋਢੀ, ਲੇਖਕ ਸਭਾ ਦੇ ਪ੍ਰਧਾਨ ਸਿਰੀ ਰਾਮ ਅਰਸ਼, ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਸ਼ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਬਲਕਾਰ ਸਿੱਧੂ, ਗੁਰਨਾਮ ਕੰਵਰ, ਪ੍ਰਿੰਸੀਪਲ ਨਿਰੰਜਣ ਸਿੰਘ, ਜਸਵਿੰਦਰ ਕੌਰ ਰਾਣਾ ਅਤੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਤੇ ਸਮਾਜ ਸੇਵੀ ਆਗੂ ਜੀ.ਐਸ. ਬੇਦੀ ਨੇ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਕਵੀ ਅਤੇ ਪੱਤਰਕਾਰ ਮੌਜੂਦ ਸਨ। ਨਵ-ਪ੍ਰਕਾਸ਼ਿਤ ਪੁਸਤਕ ਉੱਤੇ ਦੀਪਕ ਸ਼ਰਮਾ ਚਨਾਰਥਲ ਅਤੇ ਮਨਜੀਤ ਕੌਰ ਮੀਤ ਨੇ ਪੇਪਰ ਪੜ੍ਹੇ। ਉਨ੍ਹਾਂ ਪੁਸਤਕ ਲੇਖਕ ਕੇਵਲ ਸਿੰਘ ਰਾਣਾ ਵੱਲੋਂ ਕਵਿਤਾਵਾਂ ਲਈ ਚੁਣੇ ਗਏ ਵਿਸ਼ਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਪੁਸਤਕ ਨੂੰ ਸਮਾਜਿਕ ਸਰੋਕਾਰਾਂ ਨੂੰ ਉਭਾਰਨ ਵਾਲੀ ਦੱਸਿਆ। ਉਨ੍ਹਾਂ ਸ੍ਰੀ ਰਾਣਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਤੋਂ ਕਾਵਿ-ਜਗਤ ਨੂੰ ਵਡੇਰੀਆਂ ਉਮੀਦਾਂ ਦੀ ਆਸ ਲਗਾਈ। ਇਸ ਮੌਕੇ ਬੋਲਦਿਆਂ ਸਿਰੀ ਰਾਮ ਅਰਸ਼, ਮਨਮੋਹਨ ਸਿੰਘ ਦਾਊਂ, ਗੁਰਨਾਮ ਕੰਵਰ, ਬਲਕਾਰ ਸਿੱਧੂ ਅਤੇ ਮੁੱਖ ਮਹਿਮਾਨ ਨਰਿੰਦਰ ਸਿੰਘ ਕੰਗ ਨੇ ਵੀ ਤਲਖ਼ ਹਕੀਕਤ ਨੂੰ ਅੱਜ ਦੇ ਸਮੇਂ ਦੀ ਹਕੀਕਤ ਬਿਆਨ ਕਰਨ ਵਾਲੀ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਪੁਸਤਕ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਰਿਸ਼ਤੇ, ਨਾਤੇ, ਮਾਪੇ, ਕਿਸਾਨੀ, ਜਵਾਨੀ, ਸੱਭਿਆਚਾਰ, ਧਰਮ, ਪਿਆਰ ਹਰ ਵਿਸ਼ੇ ਉੱਤੇ ਕਵਿਤਾਵਾਂ ਦਰਜ ਹਨ ਤੇ ਪਾਠਕਾਂ ਨੂੰ ਇਸ ਨੂੰ ਜ਼ਰੂਰ ਪੜਨਾ ਚਾਹੀਦਾ ਹੈ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮਨਮੋਹਨ ਸਿੰਘ ਦਾਊਂ, ਦੀਪਕ ਸ਼ਰਮਾ, ਗੁਰਦਰਸ਼ਨ ਮਾਵੀ, ਡਾ ਸੁਰਿੰਦਰ ਗਿੱਲ, ਨਰਿੰਦਰ ਕੌਰ ਨਸਰੀਨ, ਅਸ਼ੋਕ ਨਾਦਿਰ, ਡਾ. ਪ੍ਰੀਤਮ ਸੰਧੂ, ਮਨਜੀਤ ਇੰਦਰਾ, ਸੁਰਜੀਤ ਕਲਸੀ ਕੈਨੇਡਾ, ਦਲਜੀਤ ਕੌਰ ਦਾਊਂ, ਦੇਵਿੰਦਰਜੀਤ ਕੌਰ, ਰਮਨ ਸੰਧੂ, ਧਿਆਨ ਸਿੰਘ ਕਾਹਲੋਂ, ਮਲਕੀਤ ਬਸਰਾ, ਹਰਦੀਪ ਵਿਰਕ, ਦਰਸ਼ਨ ਤਿਊਣਾ, ਰਾਜਬੀਰ ਸਿੰਘ ਰਾਣਾ, ਗੁਰਮੁਖ ਸਿੰਘ ਵਾਲੀਆ, ਹਰੀ ਸਿੰਘ ਮੌਜਪੁਰ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਪੱਤਰਕਾਰ ਕੇਵਲ ਸਿੰਘ ਰਾਣਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਾਹਿਤਕਾਰ ਅਤੇ ਮੁੱਖ ਮਹਿਮਾਨ ਨੂੰ ਲੋਈਆਂ ਅਤੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਪੁਸਤਕ ਸਬੰਧੀ ਆਏ ਵਿਚਾਰਾਂ ਅਤੇ ਮਸ਼ਵਰ੍ਹਿਆਂ ਦੀ ਸਰਾਹਨਾ ਕਰਦਿਆਂ ਇਨ੍ਹਾਂ ਨੂੰ ਭਵਿੱਖੀ ਰਚਨਾਵਾਂ ਲਈ ਸੇਧਗਾਰ ਦੱਸਿਆ। ਇਸ ਮੌਕੇ ਲੇਖਕ ਸੇਵੀ ਰਾਇਤ, ਪਰਸ ਰਾਮ ਬੱਧਣ, ਜ਼ਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਠਲਾਣਾ, ਸੀਨੀਅਰ ਯੂਥ ਆਗੂ ਅਮਨਦੀਪ ਸਿੰਘ ਅਬਿਆਣਾ, ਪੱਤਰਕਾਰੀ ਦੇ ਬਾਬਾ ਬੋਹੜ ਨਰਬਦਾ ਸ਼ੰਕਰ ਜੀ, ਜ਼ਿਲ੍ਹਾ ਪ੍ਰੈੱਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਜੂ, ਅਕਾਸ਼ ਘਈ, ਡਾ. ਕਰਮਜੀਤ ਸਿੰਘ ਚਿੱਲਾ, ਗੁਰਮੁੱਖ ਸਿੰਘ ਮਾਨ, ਗਗਨ ਸ਼ਰਮਾ ਘੜੂੰਆਂ, ਅਮਰਜੀਤ ਸਿੰਘ, ਅਮਰਜੀਤ ਰਤਨ, ਪ੍ਰਦੀਪ ਸਿੰਘ ਹੈਪੀ, ਸਾਗਰ ਬੱਬਰ, ਹਰਪ੍ਰੀਤ ਸਿੰਘ ਜੱਸੋਵਾਲ, ਹਰਦੀਪ ਵਿਰਕ ਹੁੰਦਲ, ਕਿਰਨਦੀਪ ਕੌਰ ਅੌਲਖ, ਪੀਆਰਓ ਗੁਰਿੰਦਰ ਸੰਧੂ, ਅਮਿਤ ਸ਼ਰਮਾ ਸਮੇਤ ਅਜੀਤ ਸਬ ਆਫ਼ਿਸ ਮੁਹਾਲੀ ਦਾ ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ