ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ: ਗੁਰਦੁਆਰਾ ਸਾਹਿਬ ਦੇਸੂਮਾਜਰਾ ਵਿੱਚ ਗੁਰਮਤਿ ਵਿਦਿਆਲਾ ਦੀ ਸ਼ੁਰੂਆਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਦਸੰਬਰ:
ਨੌਜਵਾਨ ਪੀੜ੍ਹੀ ਨੂੰ ਗੁਰੂ ਗਰੰਥ ਸਾਹਿਬ ਅਤੇ ਸਿੱਖੀ ਨਾਲ ਜੋੜਨ ਦੇ ਮਨੋਰਥ ਨਾਲ ਗੁਰਦਵਾਰਾ ਸਾਹਿਬ ਸਿੰਘ ਸਭਾ ਮਾਂ ਸ਼ਿਮਲਾ ਹੋਮਜ ਦੇਸੂ ਮਾਜਰਾ ਕਾਲੌਨੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਵਿਦਿਆਲੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿਦਿਆਲੇ ਵਿਚ ਐਤਵਾਰ ਸ਼ਾਂਮੀ 4 ਤੋਂ ਸਾਢੇ 5 ਵਜੇ ਤੱਕ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ ਨਾਲ ਉਨ੍ਹਾਂ ਨੂੰ ਗੁਰਮਤਿ ਸੰਬੰਧੀ ਸਿੱਖਿਆ ਦਿੱਤੀ ਜਾਵੇਗੀ। ਨੇ ਦੱਸਿਆ ਕਿ ਇਸ ਦੌਰਾਨ ਭਾਈ ਕੁਲਵੰਤ ਸਿੰਘ ਸ਼ੁੱਧ ਰੂਪ ‘ਚ ਗੁਰਬਾਣੀ ਦਾ ਉਚਾਰਣ ਕਰਨ ਤੋਂ ਇਲਾਵਾ ਦਸਤਾਰ, ਦੁਮਾਲਾ ਸਜਾਉਣ ਸੰਬੰਧੀ ਵੀ ਪੇ੍ਰਰਿਤ ਕਰਨਗੇ। ਗੁਰਵਾਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜ ਬਹਾਦੁਰ ਸਿੰਘ ਇਸ ਵਿਦਿਆਲੇ ਦੀ ਸ਼ੁਰੂਆਤ ਮੌਕੇ ਉਨ੍ਹਾਂ ਤੋਂ ਇਲਾਵਾ ਕੁਲਵਿੰਦਰ ਕੌਰ, ਮੋਹਪ੍ਰੀਤ ਕੌਰ, ਗੁਰਮੁੱਖ ਸਿੰਘ, ਰਣਬੀਰ ਸਿੰਘ, ਸੁਖਵੀਰ ਸਿੰਘ, ਭਜਨ ਸਿੰਘ, ਪ੍ਰੇਮ ਸਿੰਘ, ਮਸਤਾਨ ਸਿੰਘ, ਹਰਵਿੰਦਰ ਸਿੰਘ, ਹਰਿੰਦਰ ਸਿੰਘ, ਸੁਬੇਦਾਰ ਅਮਰਜੀਤ ਸਿੰਘ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਵਿਕਰਮ ਸਿੰਘ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…