Share on Facebook Share on Twitter Share on Google+ Share on Pinterest Share on Linkedin ਐਜੂਸਟਾਰ ਆਦਰਸ਼ ਸਕੂਲ ਵਿੱਚ ‘ਸਾਈਬਰ ਸੇਫਟੀ’ ਵਿਸ਼ੇ ’ਤੇ ਸੈਮੀਨਾਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਦਸੰਬਰ: ਇੱਥੋਂ ਦੇ ਨੇੜਲੇ ਪਿੰਡ ਕਾਲੇਵਾਲ ਸਥਿਤ ਐਜੂਸਟਾਰ ਆਦਰਸ਼ ਸਕੂਲ ਵਿਖੇ ‘ਸਾਈਬਰ ਸੇਫਟੀ’ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੀਨਾਰ ਦਾ ਆਯੋਜਨ ਸ੍ਰੀ ਵਿਦੁਰ ਟੰਡਨ ਦੁਆਰਾ ਕੀਤਾ ਗਿਆ। ‘ਹਿੰਦੂਸਤਾਨ ਟਾਈਮ ਦੀ ਤਰਫ ਤੋਂ ਸ਼ੀ ਵਿਦੁਰ ਟੰਡਨ ਦੁਆਰਾ ਵਿਦਿਆਰਥੀਆਂ ਨੂੰ ਇੰਟਰਨੈੱਟ ਦੇ ਸਹੀ ਪ੍ਰਯੋਗ ਅਤੇ ਆਪਣੇ ਆਪ ਨੂੰ ਨੈੱਟ ਸਬੰਧੀ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ, ਇੰਟਰਨੈੱਟ ਦੇ ਲਾਭ ਅਤੇ ਹਾਨੀਆਂ ਆਦਿ ਵਿਸ਼ਿਆਂ ਬਾਰੇ ਪੂਰਨ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦਾ ਧਿਆਨ ਵਿਸ਼ੇ ਤੇ ਜਿਆਦਾ ਤੋਂ ਜਿਆਦਾ ਕੇਂਦਰਿਤ ਕਰਨ ਲਈ ਊ੍ਹਨਾਂ ਤੋਂ ਪ੍ਰਸ਼ਨ ਵੀ ਪੁਛੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਪ੍ਰਸ਼ਨ ਪ੍ਰਤੀਯੋਗਤਾ ਵੀ ਕਰਵਾਈ ਗਈ। ਨੌਵੀਂ ਕਲਾਸ ਦੀ ਮਨਜੋਤ ਕੌਰ ਅਤੇ ਦਸਵੀਂ ਕਲਾਸ ਦੀ ਅਮਨਪੀਪ ਕੌਰ ਦੀ ਇੰਟਰ ਸਕੂਲ ਪ੍ਰਤੀਯੋਗਤਾ ਲਈ ਚੋਣ ਕੀਤੀ ਗਈ। ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਅਨੂ ਸ਼ਰਮਾ ਨੇ ਇਸ ਸੈਮੀਨਾਰ ਦੇ ਲਈ ‘ਹਿੰਦੂਸਤਾਨ ਟਾਈਮਜ’ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਹੋਰ ਵੀ ਅਜਿਹੇ ਗਿਆਨ ਪੂਰਨ ਕਾਰਜ ਕਰਵਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਸਕੂਲੀ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਹੁੰਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ