Share on Facebook Share on Twitter Share on Google+ Share on Pinterest Share on Linkedin ਸੇਂਟ ਸੋਲਜਰ ਸਕੂਲ ਮੁਹਾਲੀ ਵਿੱਚ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ: ਇੱਥੋਂ ਦੇ ਫੇਜ਼-7 ਸਥਿਤ ਸੇਂਟ ਸੋਲਜਰ ਇੰਟਰ ਨੈਸ਼ਰਲ ਕਾਨਵੇਂਟ ਸਕੂਲ ਵਿੱਚ ਸ਼ਨਿੱਚਵਾਰ ਨੂੰ ਐਥਲੋ ਕਿਡ ਫੈਸਟ-2017 ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਵੀ ਟੀਵਾਨਾ ਦੀ ਦੇਖ ਰੇਖ ਵਿੱਚ ਕਰਵਾਏ ਗਏ ਫੈਸਟ ਵਿੱਚ ਸਕੂਲ ਦੇ ਚੇਅਰਮੈਨ ਕਰਨੈਲ ਸਿੰਘ ਬਰਾੜ ਅਤੇ ਡਾਇਰੇਕਟਰ ਕਰਨਦੀਪ ਸਿੰਘ ਬਰਾੜ ਮੁੱਖ ਮਹਿਮਾਨ ਸਨ। ਜਿਨ੍ਹਾਂ ਨੇ ਫੈਸਟ ਦੇ ਦੌਰਾਨ ਕਰਵਾਏ ਗਏ ਐਥਲੀਟ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਫੈਸਟ ਦੀ ਸ਼ੁਰੂਆਤ ਮਾਰਚ ਪਾਸਟ ਅਤੇ ਮਸ਼ਾਲ ਜਲਾਣ ਦੀ ਰਸਮ ਅਦਾ ਕਰਕੇ ਕੀਤੀ ਗਈ। ਮਾਰਚ ਪਾਸਟ ਵਿੱਚ ਸਕੂਲ ਦੇ ਨੈਸ਼ਰਲ ਪੱਧਰ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਦੇ ਬਾਅਦ ਬੱਚੀਆਂ ਦੁਆਰਾ ਯੋਗਾ, ਮਾਰਸ਼ਲ ਆਰਟ ਦੀ ਵੀ ਪ੍ਰਸਤੁਤੀ ਦਿੱਤੀ ਗਈ। ਨਾਲ ਹੀ ਜਮਾਤ ਦੂਜੀ ਦੇ ਬੱਚਿਆਂ ਦੁਆਰਾ ਚਾਰਲੀ ਚੈਪਲਿਨ ਡਾਂਸ, ਜੁੰਬਾ ਡਾਂਸ, ਲਿਲਿਪੁਟ ਡਾਂਸ ਸਮੇਤ ਕਈ ਪ੍ਰਸਤੁਤੀਯਾਂ ਦਿੱਤੀ ਗਈ। ਪਲੇ ਗਰੁੱਪ ਵੱਲੋਂ ਲੈ ਕੇ ਤੀਜੀ ਜਮਾਤ ਤੱਕ ਦੇ ਬੱਚਿਆਂ ਦੇ ਦੋੜ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਭਾਗ ਲੈਣ ਵਾਲੇ ਜੇਤੂ ਬੱਚਿਆਂ ਨੂੰ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ