ਮੁਹਾਲੀ ਦੇ ਏਸੀ ਬੱਸ ਅੱਡੇ ਦੇ ਸਿਕਿਉਰਟੀ ਗਾਰਡਾਂ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਦਿੱਤਾ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਸਥਾਨਕ ਨਵੇਂ ਬੱਸ ਅੱਡੇ ਦੀ ਸੁਰੱਖਿਆ ਉੱਪਰ ਲੱਗੇ 24 ਸਿਕਿਉਰਟੀ ਗਾਰਡ ਪਿਛਲੇ 4 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਅੱਜ ਨਵੇਂ ਏਸੀ ਬੱਸ ਅੱਡੇ ਅੱਗੇ ਧਰਨੇ ’ਤੇ ਬੈਠੇ। ਇਸ ਮੌਕੇ ਧਰਨੇ ਉਪਰ ਬੈਠੇ ਸਿਕਿਉਰਟੀ ਗਾਰਡ ਗੁਰਪ੍ਰੀਤ ਸਿੰਘ, ਕੇਵਲ ਸਿੰਘ, ਦਪਿੰਦਰ ਸਿੰਘ, ਕ੍ਰਿਸ਼ਨ ਸ਼ਰਮਾ, ਪ੍ਰਗਟ ਸਿੰਘ, ਉਤਮ ਸਿੰਘ ਨੇ ਦੱਸਿਆ ਕਿ ਉਹ ਗੁੜਗਾਓਂ ਦੀ ਕੰਪਨੀ ਸੀ ਐਂਡ ਸੀ ਕੰਸਟ੍ਰਕਸ਼ਨ ਦੇ ਮੁਲਾਜ਼ਮ ਹਨ। ਉਹ ਸਾਰੇ ਮੁਲਾਜਮ ਦੂਜੇ ਰਾਜਾਂ ਤੋਂ ਆਏ ਹੋਏ ਹਨ। ਉਹਨਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਉਹ ਬਹੁਤ ਦੁਖੀ ਹਨ। ਉਹਨਾਂ ਨੂੰ ਰਾਸ਼ਨ ਵਾਲੇ ਨੇ ਰਾਸ਼ਨ ਉਧਾਰ ਦੇਣ ਤੋੱ ਇਨਕਾਰ ਕਰ ਦਿੱਤਾ ਹੈ। ਉਹਨਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ।
ਉਹਨਾਂ ਕਿਹਾ ਕਿ ਉਹ ਜਿਹੜੇ ਮਕਾਨਾਂ ਵਿੱਚ ਕਿਰਾਏ ਉਪਰ ਰਹਿੰਦੇ ਹਨ, ਕਿਰਾਇਆ ਨਾ ਦਿੱਤਾ ਜਾਣ ਕਰਕੇ ਉਹਨਾਂ ਮਕਾਨਾਂ ਦੇ ਮਾਲਕਾਂ ਨੇ ਉਹਨਾਂ ਦੇ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਹਨ। ਜਿਸ ਕਰਕੇ ਉਹਨਾਂ ਦਾ ਸਾਰਾ ਸਾਮਾਨ ਵੀ ਅੰਦਰ ਰਹਿ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋੱ ਉਹ ਆਪਣੇ ਕੱਪੜੇ ਵੀ ਨਹੀਂ ਬਦਲ ਸਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਬੱਸ ਅੱਡੇ ਦੇ ਪ੍ਰਬੰਧਕ ਤਨਖ਼ਾਹ ਮੰਗਣ ਤੇ ਇਹ ਕਹਿੰਦੇ ਹਨ ਕਿ ਉਹਨਾਂ ਨੂੰ ਤਨਖਾਹ ਸੀ ਐੱਡ ਸੀ ਕੰਪਨੀ ਗੁੜਗਾਓਂ ਦੇਵੇਗੀ ਪਰ ਇਹ ਕੰਪਨੀ ਕਹਿੰਦੀ ਹੈ ਕਿ ਤਨਖਾਹ ਬੱਸ ਸਟੈਂਡ ਦੇ ਪ੍ਰਬੰਧਕਾਂ ਤੋੱ ਮਿਲੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣ ਇਹ ਹੀ ਪਤਾ ਨਹੀ ਲਗ ਰਿਹਾ ਕਿ ਉਹਨਾਂ ਨੂੰ ਤਨਖਾਹ ਕੌਣ ਦੇਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…